ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਅਥਾਰਟੀ ਵੱਲੋਂ ਪਿੰਡ ਬੱਸੀ ਗੁਲਾਮ ਹੁਸੈਨ ਅਤੇ ਸ਼ੇਰਪੁਰ ਬਾਹਤੀਆਂ ਦੀ ਖੱਡ ਨੂੰ ਵਾਤਾਵਰਨ ਕਲੀਅਰੈਂਸ ਜਾਰੀ
ਹੁਸ਼ਿਆਰਪੁਰ, 2 ਮਈ: ਕਾਰਜਕਾਰੀ ਇੰਜੀਨੀਅਰ ਜਲ ਨਿਕਾਸ-ਕਮ-ਮਾਈਨਿੰਗ ਅਤੇ ਜਿਓਲੌਜੀ ਮੰਡਲ ਹੁਸ਼ਿਆਰਪੁਰ ਦਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਅਥਾਰਟੀ ਵੱਲੋਂ ਪਿੰਡ ਬੱਸੀ ਗੁਲਾਮ ਹੁਸੈਨ ਅਤੇ ਸ਼ੇਰਪੁਰ ਬਾਹਤੀਆਂ ਦੀ ਖੱਡ ਨੂੰ ਵਾਤਾਵਰਨ ਕਲੀਅਰੈਂਸ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਰੇਤ ਮਾਈਨਿੰਗ ਪ੍ਰਾਜੈਕਟ ਪਿੰਡ ਬੱਸੀ ਗੁਲਾਮ ਹੁਸੈਨ ਅਤੇ ਸ਼ੇਰਪੁਰ ਬਾਹਤੀਆਂ ਤਹਿਸੀਲ ਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਥਿਤ ਚੋਅ ਬੈੱਡ ਦੀ ਜ਼ਮੀਨ ’ਚੋਂ ਰੇਤ ਦੀ ਮਾਈਨਿੰਗ ਕਰਨ ਲਈ ਸਟੇਟ ਇਨਵਾਇਰਮੈਂਟ ਅਸੈਸਮੈਂਟ ਅਥਾਰਟੀ ਪੰਜਾਬ ਵੱਲੋਂ ਈ. ਸੀ ਪਹਿਚਾਣ ਨੰਬਰ ਈ. ਸੀ 24 ਬੀ 0107 ਬੀ 533736 ਐਨ ਅਤੇ ਫਾਈਲ ਨੰਬਰ 204/ਈ. ਸੀ/ਐਫ/71 ਰਾਹੀਂ ਉਨ੍ਹਾਂ ਦੇ ਵਾਤਾਵਰਨ ਸਲਾਹਕਾਰ ‘ਮੈਸਰਜ਼ ਈਕੋ ਪਰਿਆਵਰਣ ਲੈਬੋਰਟ੍ਰੀਜ਼ ਤੇ ਕੰਸਲਟੈਂਟ’ ਵੱਲੋਂ ਵਾਤਾਵਰਨ ਕਲੀਅਰੈਂਸ ਜਾਰੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਵਾਤਾਵਰਨ ਕਲੀਅਰੈਂਸ ਅਤੇ ਪਾਲਣ ਕਰਨ ਵਾਲੀਆਂ ਸ਼ਰਮਤਾਂ ਦੀ ਕਾਪੀ ਪ੍ਰੋਜੈਕਟ ਪ੍ਰੋਪੋਨੈਂਟ ਕੋਲ ਉਪਲਬੱਧ ਹੈ ਅਤੇ ਇਹ ਵਾਤਾਵਰਨ ਕਲੀਅਰੈਂਸ ਪੋਰਟਲ (https://parivesh.nic.in) ਉੱਤੇ ਵੀ ਦੇਖੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਅਕਤੀ ਉਨ੍ਹਾਂ ਕੋਲੋਂ ਉਨ੍ਹਾਂ ਦੇ ਦਫ਼ਤਰ ਨਹਿਰ ਕਲੋਨੀ, ਡਗਾਣਾ ਰੋੜ, ਹੁਸ਼ਿਆਰਪੁਰ ਅਤੇ ‘ਮੈਸਰਜ਼ ਈਕੋ ਪਰਿਆਵਰਣ ਲੈਬੋਰਟ੍ਰੀਜ਼ ਤੇ ਕੰਸਲਟੈਂਟ ਪ੍ਰਾਈਵੇਟ ਲਿਮਟਿਡ’, ਈ-207, ਉਦਯੋਗਿਕ ਖੇਤਰ, ਫੇਜ਼-8-ਬੀ, ਸੈਕਟਰ 74, ਮੁਹਾਲੀ, ਫੋਨ ਨੰਬਰ 98889-08258 ’ਤੇ ਸੰਪਰਕ ਕਰ ਸਕਦਾ ਹੈ।