2024 ਬੈਚ ਦੇ ਆਈਏਐਸ ਅਧਿਕਾਰੀ ਓਇਸ਼ੀ ਮੰਡਲ ਨੇ ਸਹਾਇਕ ਕਮਿਸ਼ਨਰ ਵਜੋਂ ਸੰਭਾਲ਼ਿਆ ਅਹੁਦਾ

ਹੁਸ਼ਿਆਰਪੁਰ, 28 ਅਪ੍ਰੈਲ ( ਹਰਪਾਲ ਲਾਡਾ ): ਆਈ. ਏ. ਐਸ. ਅਧਿਕਾਰੀ ਓਇਸ਼ੀ ਮੰਡਲ (2024 ਬੈਚ) ਨੇ ਅੱਜ ਇੱਥੇ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਵਜੋਂ ਅਹੁਦਾ ਸੰਭਾਲ਼ਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦਿੱਤੀਆਂ ਸ਼ੁੱਭ-ਕਾਮਨਾਵਾਂ


ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਮੌਜੂਦਗੀ ਵਿਚ ਅਹੁਦਾ ਸੰਭਾਲ਼ਦਿਆਂ ਓਇਸ਼ੀ ਮੰਡਲ ਨੇ ਕਿਹਾ ਕਿ ਉਹ ਲੋਕ ਮਾਮਲਿਆਂ ਦਾ ਤਰਜੀਹ ਦੇ ਆਧਾਰ ‘ਤੇ ਨਿਪਟਾਰਾ ਕਰਵਾਉਣ, ਨਾਗਰਿਕ ਸੇਵਾਵਾਂ ਪ੍ਰਦਾਨ ਕਰਵਾਉਣ ਵਿਚ ਹੋਰ ਤੇਜ਼ੀ ਲਿਆਉਣ, ਭਲਾਈ ਸਕੀਮਾਂ ਨਾਲ ਸੰਬੰਧਤ ਪ੍ਰਕਿਰਿਆ ਨੂੰ ਹੋਰ ਸੁਚਾਰੂ ਢੰਗ ਨਾਲ ਅਮਲ ਵਿਚ ਲਿਆਉਣ ਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਖ-ਵੱਖ ਵਿਕਾਸ ਪ੍ਰੋਜੇਕਟਾਂ ਦੀ ਨਿਯਮਤ ਸਮੀਖਿਆ ਨੂੰ ਵੀ ਵਿਸ਼ੇਸ਼ ਤਵੱਜੋਂ ਦੇਣਗੇ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਨਵ-ਨਿਯੁਕਤ ਆਈ ਏ ਐਸ ਓਇਸ਼ੀ ਮੰਡਲ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਵਧੀਆ ਕਾਰਗੁਜ਼ਾਰੀ ਲਈ ਸ਼ੁਭ ਕਾਮਨਾ ਦਿੱਤੀ।
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਨਾਲ ਸੰਬੰਧਤ ਅਤੇ ਇਲੈਕਟ੍ਰਾਨਿਕਸ ਤੇ ਕਮਿਊਨਿਕੇਸ਼ਨਜ ਵਿਚ ਬੀ.ਟੈਕ. ਓਇਸ਼ੀ ਮੰਡਲ ਦੀ ਇਹ ਪਹਿਲੀ ਨਿਯੁਕਤੀ ਹੈ।