ਸਾਈਕਲੋਥਾਨ ਸੀਜਨ-7 ’ਚ ਪਹਿਲੀ ਵਾਰ 100 ਕਿਲੋਮੀਟਰ ਸਾਈਕਲਿੰਗ ਕਰਨ ਵਾਲਿਆਂ ਦਾ ਸਨਮਾਨ

ਹੁਸ਼ਿਆਰਪੁਰ ( ਹਰਪਾਲ ਲਾਡਾ ): ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ਕਰਵਾਇਆ ਗਿਆ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਸੀਜਨ-7 ਦੇ ਸਫਲਤਾਪੂਰਵਕ ਨੇਪਰੇ ਚੜ੍ਹਨ ਉਪਰੰਤ ਅੱਜ ਇਸ ਨੂੰ ਸਫਲ ਬਣਾਉਣ ਵਾਲੇ ਵਲੰਟੀਅਰਾਂ ਸਮੇਤ ਉਨ੍ਹਾਂ ਸਾਈਕਲਿਸਟਾਂ ਨੂੰ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਵਿੱਚ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਦਫਾ 100 ਕਿਲੋਮੀਟਰ ਸਾਈਕਲਿੰਗ ਕੀਤੀ, ਫਿੱਟ ਬਾਈਕਰ ਕਲੱਬ ਵੱਲੋਂ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਨਮਾਨ ਸਮਾਰੋਹ ਦੌਰਾਨ ਉਨ੍ਹਾਂ 58 ਸਾਈਕਲਿਸਟਾਂ ਨੂੰ ਸਨਮਾਨਿਤ ਕੀਤਾ ਗਿਆ।
ਜਿਨ੍ਹਾਂ ਨੇ ਪਹਿਲੀ ਵਾਰ 100 ਕਿਲੋਮੀਟਰ ਤੱਕ ਸਾਈਕਲਿੰਗ ਕੀਤੀ, ਇਸ ਸਮੇਂ ਸਾਈਕਲਿਸਟਾਂ ਦੇ ਪਰਿਵਾਰਿਕ ਮੈਂਬਰ ਵੀ ਹਾਜਰ ਰਹੇ। ਸਮਾਗਮ ਦੌਰਾਨ ਸਾਈਕਲੋਥਾਨ ਨੂੰ ਕਾਮਯਾਬ ਕਰਨ ਲਈ ਟ੍ਰੈਫਿਕ ਪ੍ਰਬੰਧਾਂ ਵਿੱਚ ਨਿਭਾਈ ਗਈ ਜ਼ਿੰਮੇਵਾਰੀ ਲਈ ਬਲ-ਬਲ ਸੇਵਾ ਸੁਸਾਇਟੀ ਸਮੇਤ ਹੋਰ ਵਲੰਟੀਅਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਇਸ ਈਵੇਂਟ ਦੀ ਕਾਮਯਾਬੀ ਵਿੱਚ ਬਣਦਾ ਯੋਗਦਾਨ ਪਾਇਆ। ਇਸ ਦੌਰਾਨ ਹੀ ਪਰਮਜੀਤ ਸੱਚਦੇਵਾ ਤੇ ਕਲੱਬ ਮੈਂਬਰਾਂ ਵੱਲੋਂ ਸਾਈਕਲਿਸਟ ਦਲਵੀਰ ਸਿੰਘ ਰੇਹਸੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।


ਜਿਨ੍ਹਾਂ ਨੇ ਇੱਕ ਸਾਲ ਦੌਰਾਨ 10 ਹਜਾਰ ਕਿਲੋਮੀਟਰ ਤੱਕ ਦੀ ਸਾਈਕਲਿੰਗ ਕਰਕੇ ਪੰਜਾਬ ਤੇ ਹੁਸ਼ਿਆਰਪੁਰ ਦਾ ਮਾਣ ਪੂਰੀ ਦੁਨੀਆ ਵਿੱਚ ਵਧਾਇਆ ਹੈ। ਇਸ ਸਮੇਂ ਪਰਮਜੀਤ ਸੱਚਦੇਵਾ ਨੇ ਕਿਹਾ ਕਿ ਸਾਈਕਲੋਥਾਨ ਦਾ ਇਹ ਸਫਰ ਭਵਿੱਖ ਵਿੱਚ ਵੀ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ ਵਿੱਚ ਦੁਨੀਆ ਹੁਸ਼ਿਆਰਪੁਰ ਨੂੰ ਸਾਈਕਲਿਸਟਾਂ ਦੀ ਧਰਤੀ ਵਜ੍ਹੋਂ ਜਾਣੇਗੀ।

ਉਨ੍ਹਾਂ ਕਿਹਾ ਕਿ ਸਮੂਹ ਜਿਲ੍ਹਾ ਵਾਸੀਆਂ ਤੇ ਪੁਲਿਸ-ਸਿਵਿਲ ਪ੍ਰਸ਼ਾਸ਼ਨ ਵੱਲੋਂ ਦਿੱਤੇ ਗਏ ਸਹਿਯੋਗ ਲਈ ਅਸੀਂ ਹਮੇਸ਼ਾ ਧੰਨਵਾਦੀ ਰਹਾਂਗੇ। ਇਸ ਮੌਕੇ ਉੱਤਮ ਸਿੰਘ ਸਾਬੀ, ਮੁਨੀਰ ਨਾਜਰ, ਸੰਜੀਵ ਸੋਹਲ, ਉਕਾਂਰ ਸਿੰਘ ਚੱਬੇਵਾਲ, ਅਮਰਿੰਦਰ ਸੈਣੀ, ਗੁਰਵਿੰਦਰ ਸਿੰਘ, ਤਰਲੋਚਨ ਸਿੰਘ, ਗੁਰਮੇਲ ਸਿੰਘ, ਉਕਾਂਰ ਸਿੰਘ, ਰੋਹਿਤ ਬੱਸੀ, ਸੌਰਵ ਸ਼ਰਮਾ, ਦੌਲਤ ਸਿੰਘ, ਸਾਗਰ ਸੈਣੀ ਆਦਿ ਵੀ ਹਾਜਰ ਸਨ।