
ਅੰਮ੍ਰਿਤਸਰ, 28 ਅਪ੍ਰੈਲ ( ਹਰਪਾਲ ਲਾਡਾ ): ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਡਾ. ਰਸ਼ਮੀ ਦੀ ਅਗਵਾਈ ਵਿੱਚ ‘ਵਿਸ਼ਵ ਨ੍ਰਿੱਤ ਦਿਵਸ’ ਨੂੰ ਸਮਰਪਿਤ ਕਲਾਸੀਕਲ ਅਤੇ ਲੋਕ ਨਾਚਾਂ ਦੀ ਪੇਸ਼ਕਾਰੀ ਕੀਤੀ ਗਈ। ਇਸ ਸ਼ਾਨਦਾਰ ਸਮਾਗਮ ਦਾ ਆਗਾਜ਼ ਸ਼੍ਰੋਮਣੀ ਨਾਟਕਾਰ ਕੇਵਲ ਧਾਲੀਵਾਲ, ਅੰਜਨਾ ਸੇਠ, ਸਕੱਤਰ ਰਮੇਸ਼ ਯਾਦਵ, ਡਾ. ਰਸ਼ਮੀ ਨੰਦਾ, ਭੂਪਿੰਦਰ ਸਿੰਘ ਸੰਧੂ, ਹਿਰਦੇਪਾਲ ਸਿੰਘ ਪ੍ਰੀਤ ਨਗਰ, ਟੀ. ਐਸ. ਰਾਜਾ, ਰਿਤੂ ਸ਼ਰਮਾ, ਜੇ. ਐਸ. ਜੱਸ ਆਦਿ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ।
ਇਸ ਸਮਾਗਮ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਅਲਗ-ਅਲਗ ਨਾਮਵਾਰ ਸਕੂਲਾਂ ਦੇ 116 ਤੋਂ ਵੱਧ ਵਿਦਿਆਰਥੀਆਂ ਨੇ ਨਿੱ੍ਰਤ ਦੀਆਂ ਵੰਨਗੀਆਂ ਪੇਸ਼ ਕੀਤੀਆਂ। ਇਨ੍ਹਾਂ ਸਕੂਲਾਂ ਵਿੱਚ ਡੀ. ਏ. ਵੀ. ਇੰਟਰਨੈਸ਼ਨਲ ਸਕੂਲ, ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ, ਹੋਲੀ ਹਾਰਟ ਜੀ. ਟੀ. ਰੋਡ, ਭਵਨ ਐਸ. ਐਲ. ਸਕੂਲ (ਇਸਲਾਮਾਬਾਦ ਅਤੇ ਸ਼ਿਵਾਲਾ ਭਾਈਆ), ਸੈਕਰਟ ਹਾਰਟ, ਸਟਾਲਵਾਰਟ ਸਕੂਲ, ਦਿੱਲੀ ਪਬਲਿਕ ਸਕੂਲ ਅਤੇ ਡੀ. ਏ. ਵੀ ਪਬਲਿਕ ਸਕੂਲ (ਲਾਰੇਂਸ ਰੋਡ) ਨੇ ਬੇਹੱਦ ਸ਼ਾਨਦਾਰ ਪ੍ਰੋਗਰਾਮ ਦਾ ਆਗਾਜ਼ ਕੀਤਾ।


ਇਸ ਵਿੱਚ ਕਲਾਸੀਕਲ, ਫੋਕ, ਸੂਫ਼ੀ ਸਮੇਤ ਕਈ ਨਿੱ੍ਰਤਾ ਦਾ ਪ੍ਰਦਰਸ਼ਨ ਕੀਤਾ ਗਿਆ। ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਪ੍ਰੋਗਰਾਮ ਵਿੱਚ ਸ਼ਾਨਦਾਰ ਨ੍ਰਿੱਤ ਪੇਸ਼ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਨ੍ਰਿੱਤ ਦੇ ਖੇਤਰ ਵਿੱਚ ਵੱਡਮੂਲਾ ਯੋਗਦਾਰ ਪਾਉਣ ਵਾਲੇ ਸ੍ਰੀ ਲੱਖੀ ਚੰਦ ਦਾ ਵਿਰਸਾ ਵਿਹਾਰ ਵੱਲੋਂ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਕਾਜਲ ਕੱਕੜ ਨੇ ਬਾਖੂਬੀ ਨਿਭਾਈ। ਇਸ ਮੌਕੇ ਬਲਵਿੰਦਰ ਰੰਧਾਵਾ, ਲਤਿਕਾ ਅਰੋੜਾ, ਸੁਮਨ ਤਾਰਾ, ਰੰਜੂ, ਵੰਦਨਾ, ਮੋਨਾ, ਉਰਵਸ਼ੀ, ਭਾਨੂੰ, ਮਮਤਾ, ਸ਼ਾਕਸ਼ੀ ਅਰੋੜਾ, ਸਿੱਮੀ, ਰਚਨਾ ਆਦਿ ਨੇ ਪ੍ਰੋਗਰਾਮ ਨੂੰ ਸਫ਼ਲਤਾਪੂਰਕ ਕਰਵਾਉਣ ਵਿੱਚ ਸਹਿਯੋਗ ਦਿੱਤਾ।