Hoshairpur

ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਸੱਤ ਦਿਨਾਂ ਸਪੈਸ਼ਲ ਐੱਨ ਐੱਸ ਐੱਸ ਕੈਪ ਦਾ ਆਯੋਜਨ

ਹੁਸ਼ਿਆਰਪੁਰ ( ਹਰਪਾਲ ਲਾਡਾ ): ਐਨਐਸਐਸ ਵਿਭਾਗ, ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੁਸ਼ਿਆਰਪੁਰ ਵਲੋਂ ਬੇਮਿਸਾਲ ਢੰਗ ਨਾਲ ਸੱਤ ਦਿਨਾਂ ਸਪੈਸ਼ਲ ਐੱਨ ਐੱਸ ਐੱਸ ਕੈਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਕੈਂਪ ਦੇ ਪਹਿਲੇ ਦਿਨ ਮੁੱਖ ਮਹਿਮਾਨ ਵੱਜੋਂ ਡਾ. ਕੁਲਦੀਪ ਸਿੰਘ ਅਤੇ ਦੀਪਕ ਜੀ ਨੇ ਸ਼ਿਰਕਤ ਕੀਤੀ,ਉਹਨਾਂ ਨੇ ਵਿਦਿਆਰਥੀਆਂ ਨੂੰ ਟੀ. ਬੀ. ਬਾਰੇ ਜਾਣਕਾਰੀ ਦਿੰਦੇ ਹੋਏ ਮਰੀਜ਼ਾਂ ਨੂੰ ਪ੍ਰੋਟੀਨ ਯੁਕਤ ਖੁਰਾਕ ਲੈਣੀ ਚਾਹੀਦੀ ਹੈ ਤੇ ਉਨਾਂ ਨੇ ਕਿਹਾ ਕਿ ਇਸ ਬੀਮਾਰੀ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।

ਕੈਂਪ ਦੇ ਦੂਸਰੇ ਦਿਨ ਸੰਜੀਵ ਕੁਮਾਰ(ਸਬ-ਇੰਸਪੈਕਟਰ) ਅਤੇ ਜਤਿੰਦਰ ਸਿੰਘ(ਏ ਐੱਸ ਆਈ)ਹੁਸ਼ਿਆਰਪੁਰ ਪੁਲਿਸ ਜੀ ਵੱਲੋਂ ਵਿਦਿਆਰਥੀਆਂ ਨੂੰ ਆਨ ਲਾਈਨ ਹੋ ਰਹੀਆ ਠੱਗੀਆ ਬਾਰੇ ਜਾਣਕਾਰੀ ਦਿੱਤੀ। ਐਨਐਸਐਸ ਸਪੈਸ਼ਲ ਕੈਂਪ ਦਿਨ 3:- ਆਈਕੇਜੀਪੀਟੀਯੂ ਹੁਸ਼ਿਆਰਪੁਰ ਕੈਂਪਸ ਦੇ ਤੀਸਰੇ ਦਿਨ ਐਨਐਸਐਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਨੇ ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਨਸ਼ਾ ਛੁਡਾਊ ਮੁਹਿੰਮ ਬਾਰੇ ਜਾਗਰੂਕਤਾ ਵਿਸ਼ਿਆਂ ‘ਤੇ ਪ੍ਰੋ. ਵਾਈ. ਐਸ. ਬਰਾੜ ਦੇ ਦੂਰਦਰਸ਼ੀ ਮਾਰਗਦਰਸ਼ਨ ਹੇਠ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।ਐਨਐਸਐਸ ਵਿਸ਼ੇਸ਼ ਕੈਂਪ ਦਾ ਚੌਥਾ ਦਿਨ ਵਾਤਾਵਰਣ ਅਤੇ ਜੈਵਿਕ ਖੇਤੀ ‘ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਸੀ।

ਸ਼੍ਰੀ ਸੁਰਿੰਦਰ ਸਿੰਘ, ਡਾਇਰੈਕਟਰ ਕੁਦਰਤੀ ਖੇਤੀ (ਅਨੰਦਪੁਰ ਸਾਹਿਬ) ਅਤੇ ਸ਼੍ਰੀ ਸੁਰਿੰਦਰ ਸਿੰਘ ਉਪ ਪ੍ਰਧਾਨ ਮੈਨ ਐਂਡ ਨੇਚਰ (ਮੈਨ) ਫਾਊਂਡੇਸ਼ਨ ਹੁਸ਼ਿਆਰਪੁਰ ਨੇ ਕ੍ਰਮਵਾਰ ਜੈਵਿਕ ਖੇਤੀ ਦੀ ਜ਼ਰੂਰਤ ਅਤੇ ਰੁੱਖ ਲਗਾਉਣ ਦੀ ਮਹੱਤਤਾ ‘ਤੇ ਭਾਸ਼ਣ ਦਿੱਤਾ।ਕੈਂਪ ਦੇ ਪੰਜਵੇਂ ਦਿਨ ਐਨਐਸਐਸ ਕੈਂਪ ਦੇ ਵਿਦਿਆਰਥੀਆਂ ਨੇ ਅੱਜ ਗੋਦ ਲਏ ਪਿੰਡ ਦਾ ਦੌਰਾ ਕੀਤਾ ਅਤੇ ਨਾਰਾ ਡੈਮ ਦਾ ਵੀ ਦੌਰਾ ਕੀਤਾ।ਥਾਰੋਲੀ ਪਿੰਡ ਵਿੱਚ ਦੁਪਹਿਰ ਦਾ ਖਾਣਾ (ਲੰਗਰ) ਤਿਆਰ ਕੀਤਾ ਗਿਆ ਹੈ।ਦਿਨ ਐਤਵਾਰ ਨੂੰ IKGPTU ਹੁਸ਼ਿਆਰਪੁਰ ਦੇ ਵਿਦਿਆਰਥੀਆਂ ਵੱਲੋਂ ਐਨ ਐਸ ਐਸ ਕੈਂਪ ਵਿੱਚ tree plantaion ਦਾ ਆਯੋਜਨ ਕੀਤਾ ਗਿਆ।

ਬੱਚਿਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਮਨ ਫਾਉਂਡੇਸ਼ਨ ਅਤੇ ਜੰਗਲਾਤ ਵਿਭਾਗ ਵੱਲੋਂ ਸਾਂਝੀ ਪਲਾਂਟੇਸ਼ਨ ਡਰਾਈਵ ਕਰਵਾਈ ਗਈ।ਇਸ ਮੁਹਿੰਮ ਦੌਰਾਨ ਵਿਦਿਆਰਥੀਆਂ ਵੱਲੋ ਲਗਭਗ 200 ਪੌਦੇ ਲਗਾਏ ਗਏ।NSS ਕੈਂਪ ਦਾ 7ਵਾਂ ਦਿਨ ਸਿਵਲ ਹਸਪਤਾਲ ਲੁਧਿਆਣਾ ਤੋਂ ਡਾ. ਨਵਦੀਪ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਫਸਟ-ਏਡ ਲਈ ਲੈਕਚਰ ਅਤੇ ਵਿਹਾਰਕ ਅਭਿਆਸ ਬਾਰੇ ਜਾਣੂ ਕਰਵਾਇਆ।ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੁਸ਼ਿਆਰਪੁਰ ਕੈਂਪਸ ਵਿਖੇ ਐਨਐਸਐਸ ਵਿਸ਼ੇਸ਼ ਸੱਤ ਦਿਨਾਂ ਕੈਂਪ ਦੇ ਵਿਦਾਇਗੀ ਸੈਸ਼ਨ ਵਿੱਚ ਸਿਵਲ ਡਰੱਗ ਡੀ ਅਡਿਕਸ਼ਨ ਐਂਡ ਰੀਹੈਬਲੀਟੇਸ਼ਨ ਸੈਂਟਰ ਤੋਂ ਡਾ. ਸੰਦੀਪ ਕੁਮਾਰੀ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਭਾਸ਼ਣ ਦਿੱਤਾ।ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਆਈਪੀਐਸ ਸ਼੍ਰੀਮਤੀ ਗਜਲ ਪ੍ਰੀਤ ਕੌਰ, ਏਐਸਪੀ ਹੁਸ਼ਿਆਰਪੁਰ ਪੁਲਿਸ ਸਨ। ਉਹਨਾਂ ਨੇ ਵਿਦਿਆਰਥੀਆਂ ਨੂੰ ਯੂਪੀਐਸਸੀ ਪ੍ਰੀਖਿਆ ਲਈ ਪ੍ਰੇਰਿਤ ਕੀਤਾ ਅਤੇ ਨਸ਼ਿਆਂ ਬਾਰੇ ਭਾਸ਼ਣ ਦਿੱਤਾ ।

ਅਪਲਾਇਡ ਸਾਇੰਸ ਵਿਭਾਗ ਦੇ ਮੁਖੀ ਅਤੇ ਐਨ ਐਸ ਐਸ ਅਤੇ ਰੈੱਡ ਰਿਬਨ ਕਲੱਬ ਦੇ ਮੁਖੀ ਡਾ. ਕੁਲਵਿੰਦਰ ਸਿੰਘ ਪਰਮਾਰ ਨੇ ਵੀ ਵਿਦਿਆਰਥੀਆਂ ਨੂੰ ਐਨਐਸਐਸ ਦੇ ਹੋਰ ਕੰਮਾਂ ਦੀ ਜਾਣਕਾਰੀ ਦਿੱਤੀ ।ਇਸ ਮੌਕੇ ਤੇ ਡਾ. ਸੁਨੀਲ ਕੁਮਾਰ ਮਾਹਲਾ,ਡਾ. ਅਮਿਤ ਹਾਂਡਾ ,ਡਾ. ਬ੍ਰੀਜ਼ੇਸ਼ ਬਕਾਰੀਆ,ਇੰਜੀ.ਪੁਨੀਤ ਕੁਮਾਰ,ਇੰਜੀ ਰਜਿੰਦਰ ਕੁਮਾਰ, ਖੁਸ਼ਵਿੰਦਰ ਕੋਰ, ਡਾ ਗੁਰਪ੍ਰੀਤ ਕੋਰ, ਡਾ ਅਜੈਪਾਲ ਕੋਰ, ਡਾ ਰਿੰਕੂ ਵਾਲੀਆ, ਡਾ ਸੋਨੂ ਬਾਲਾ, ਡਾ. ਅਮਿਤ ਬਾਂਸਲ ,ਅਤੇ ਕੁਲਬੀਰ ਸਿੰਘ ਆਦਿ ਮੌਜੂਦ ਸਨ ।

Related Articles

Leave a Reply

Your email address will not be published. Required fields are marked *

Back to top button

You cannot copy content of this page