ਸਿਹਤ ਵਿਭਾਗ ਵਲੋਂ ਮਿਸ਼ਨ ‘ਯੁੱਧ ਨਸ਼ਿਆ ਵਿਰੁੱਧ` ਤਹਿਤ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਜਾਗਰੂਕਤਾ ਵਰਕਸ਼ਾਪ ਲਗਾਈ ਲਗਾਈ ਗਈ

ਹੁਸ਼ਿਆਰਪੁਰ 24 ਮਾਰਚ, 2025 ( ਹਰਪਾਲ ਲਾਡਾ ) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਆਈ.ਏ.ਐੱਸ ਦੇ ਹੁਕਮਾਂ ਅਨੁਸਾਰ ਮੇਅਰ ਨਗਰ ਨਿਗਮ ਹੁਸ਼ਿਆਰਪੁਰ ਸ਼੍ਰੀ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਅਤੇ ਸੀਨੀਅਰ ਮੇਅਰ ਸ਼੍ਰੀਮਤੀ ਪ੍ਰਵੀਨ ਲਤਾ ਸੈਣੀ,ਜੁਆਇਟ ਕਮਿਸ਼ਨਰ ਸ਼੍ਰੀ ਸੰਦੀਪ ਤਿਵਾੜੀ, ਸਹਾਇਕ ਕਮਿਸ਼ਨਰ ਨਗਮ ਨਿਗਮ ਹੁਸ਼ਿਆਰਪੁਰ ਸ੍ਰੀ ਅਜੀਤ ਸ਼ਰਮਾ ਦੀ ਹਾਜ਼ਰੀ ਵਿੱਚ ਮਿਸ਼ਨ ਯੁੱਧ ਨਸ਼ਿਆ ਵਿਰੁੱਧ ਤਹਿਰ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਨਸ਼ਾਖੋਰੀ ਅਤੇ ਇਸ ਦੇ ਇਲਾਜ਼ ਬਾਰੇ ਜਾਗਰੂਕਤਾ ਵਰਕਸ਼ਾਪ ਲਗਾਈ ਗਈ।
ਇਸ ਮੌਕੇ ਮੇਅਰ ਸ੍ਰੀ ਸੁਰਿੰਦਰ ਕੁਮਾਰ ਜੀ ਨੇ ਕਿਹਾ ਕਿ ਮਿਸ਼ਨ ਯੁੱਧ ਨਸ਼ਿਆ ਵਿਰੁੱਧ ਸਰਕਾਰ ਨੇ ਜੋ ਇਹ ਮੁਹਿੰਮ ਚਲਾਈ ਹੈ, ਉਸ ਦਾ ਹਿਸਾ ਬਣ ਕੇ ਅਸੀਂ ਪੰਜਾਬ ਦੇ ਵਾਰਿਸਾਂ ਨੂੰ ਬਚਾਉਣ ਲਈ ਅਹਿਮ ਯੋਗਦਾਨ ਦੇ ਸਕਦੇ ਹਾਂ।


ਇਸ ਮੌਕੇ ਨਿਸ਼ਾ ਰਾਣੀ ਮੈਨੇਜਰ ਜਿਲ੍ਹਾ ਨਸ਼ਾ ਮੁਕਤੀ ਮੁੜਵਸੇਬਾ ਕੇਂਦਰ ਹੁਸ਼ਿਆਰਪੁਰ ਨੇ ਕਿਹਾ ਵਿਸ਼ਵ ਸਿਹਤ ਸੰਗਠਨ ਅਨੁਸਾਰ ਨਸ਼ਾਖ਼ੋਰੀ ਇੱਕ ਮਾਨਸਿਕ ਬਿਮਾਰੀ ਹੈ, ਜਿਸ ਦਾ ਇਲਾਜ਼ ਸਰਕਾਰੀ ਸਿਹਤ ਅਦਾਰਿਆਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਨਸ਼ਾਖ਼ੋਰੀ ਦੇ ਕਾਰਨ, ਲੱਛਣ ਅਤੇ ਇਸ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਸ਼ਾਂਤ ਆਦਿਆ ਕਾਉਂਸਲਰ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਨੇ ਕਿਹਾ ਕਿ ਨਸ਼ਾ ਖੋਰੀ ਦਾ ਇਲਾਜ਼ ਜਿਲ੍ਹਾ ਹੁਸ਼ਿਆਰਪੁਰ ਵਿੱਚ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਦਸੂਹਾ ਵਿਖੇ ਮੁਫਤ ਕੀਤਾ ਜਾਂਦਾ ਹੈ। ਜਿਸ ਵਿੱਚ ਪਹਿਲਾਂ 15 ਤੋਂ 21 ਦਿਨਾਂ ਤੱਕ ਮਰੀਜ਼ ਦਾ ਡੀਟੋਕਸੀਫਿਕੇਸ਼ਨ ਕੀਤਾ ਜਾਂਦਾ ਹੈ।

ਇਸ ਤੋਂ ਬਾਅਦ ਮਰੀਜ਼ ਨੂੰ ਸਰਕਾਰੀ ਪੁਨਰਵਾਸ ਕੇਂਦਰ ਮੁਹੱਲਾ ਫਤਹਿਗੜ੍ਹ ਹੁਸ਼ਿਆਰਪੁਰ ਵਿਖ਼ੇ 90 ਦਿਨਾਂ ਲਈ ਦਾਖ਼ਲ ਕਰਵਾਇਆ ਜਾਂਦਾ ਹੈ, ਜਿਥੇ ਵਿਅਕਤੀਗਤ ਕਾਉਸਲਿੰਗ, ਗਰੁੱਪ ਕਾਉਸਲਿੰਗ, ਅਧਿਆਤਮਿਕ ਕਾਉਸਲਿੰਗ ਦੇ ਨਾਲ ਨਾਲ ਖੇਡਾਂ, ਅਤੇ ਥੈਰਪੀ ਵੀ ਕਾਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾਖ਼ੋਰੀ ਦੇ ਇਲਾਜ਼ ਦੇ ਨਾਲ ਨਾਲ ਪ੍ਰਮਾਨਿਤ ਸਕਿੱਲ ਡਿਵੈਲਪਮੈਂਟ ਕੋਰਸ ਵੀ ਕਰਵਾਏ ਜਾਂਦੇ ਹਨ ਤਾਂ ਕਿ ਮਰੀਜ਼ ਆਪਣੇ ਪੈਰਾਂ ਤੇ ਖੜ੍ਹਾ ਹੋ ਸਕੇ।
ਉਨ੍ਹਾਂ ਕਿਹਾ ਕਿ ਨਸ਼ਾਖੋਰੀ ਦਾ ਇਲਾਜ਼ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋ ਮੁਫ਼ਤ ਕੀਤਾ ਜਾਂਦਾ ਹੈ, ਜ਼ੇਕਰ ਕੋਈ ਮਰੀਜ਼ ਇਲਾਜ਼ ਲਈ ਆਉਂਦਾ ਹੈ ਤਾਂ ਨਸ਼ਾ ਮੁਕਤੀ ਕੇੱਦਰ ਉਸ ਦਾ ਪੂਰਾ ਇਲਾਜ਼ ਕਰਨ ਲਈ ਵਚਨਵੱਧ ਹੈ। ਉਨ੍ਹਾਂ ਕਿਹਾ ਅੱਜ ਸਾਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈਂ। ਅਸੀਂ ਆਪ ਜਾਗਰੂਕ ਹੋਵਾਂਗੇ ਤਾਂ ਹੀ ਸਮਾਜ ਵਿੱਚ ਦੁਸਰੇ ਲੋਕਾਂ ਨੂੰ ਜਾਗਰੂਕ ਕਰ ਸਕਾਂਗੇ।
ਜੇਕਰ ਕੋਈ ਵਿਅਕਤੀ ਇਲਾਜ਼ ਅਧੀਨ ਆਉਣਾ ਚਾਹੁੰਦਾ ਹੈ ਉਹ ਜਿਲ੍ਹਾ ਹੈਲਪ ਲਾਈਨਜ਼ ਨੰਬਰ 01882-244636 (ਸਵੇਰੇ 9ਵਜੇ ਤੋਂ 3 ਵਜੇ ਤੱਕ (ਕੇਵਲ ਵਰਕਿੰਗ ਦਿਨ) ਵਿੱਚ ਸੰਪਰਕ ਕਰ ਸਕਦਾ ਹੈਂ। ਇਸ ਮੌਕੇ ਨਗਰ ਨਿਗਮ ਕੌਂਸਲਰਜ਼ ਵੀ ਹਾਜ਼ਰ ਸਨ।