ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਮਨਾਈ ਗਈ ‘‘ਬਸੰਤ ਪੰਚਮੀ“

ਹੁਸ਼ਿਆਰਪੁਰ ( ਹਰਪਾਲ ਲਾਡਾ ): ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਅਗਵਾਈ ਵਿੱਚ ਰੈੱਡ ਰਿਬਨ ਕਲੱਬ ਅਤੇ ਐਨ.ਐਸ.ਐਸ. ਇੰਚਾਰਜ ਅਤੇ ਹਿੰਦੀ ਵਿਭਾਗ ਦੇ ਮੁੱਖੀ ਪ੍ਰੋ. ਵਿਜੇ ਕੁਮਾਰ ਅਤੇ ਸਟਾਫ ਮੈਂਬਰ ਅਸਿਸਟੈਂਟ ਪ੍ਰੋਫੈਸਰ ਸਰੋਜ ਸ਼ਰਮਾ, ਤਜਿੰਦਰ ਕੌਰ ਅਤੇ ਅਰੁਣ ਕੁਮਾਰ ਦੇ ਸਹਿਯੋਗ ਨਾਲ ‘‘ਬਸੰਤ ਪੰਚਮੀ“ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਦੇ ਨਾਲ ਸੈਮੀਨਾਰ ਕਰਵਾਇਆ ਗਿਆ ਅਤੇ ਪੋਸਟਰ ਬਣਾਉਣ, ਚਾਵਲ ਬਣਾਉਣ ਅਤੇ ਡਰੈਸ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੀ ਸ਼ੁਰੂਆਤ ਜਯੋਤੀ ਪ੍ਰਜਵਲਿਤ ਕਰਕੇ ਕੀਤੀ ਗਈ।
ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਨੇ ਦਿਵਸ ਨਾਲ ਸਬੰਧਿਤ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਸ ਦਿਵਸ ਦਾ ਸਬੰਧ ਵਿਦਿਆ ਦੀ ਦੇਵੀ ਸਰਸਵਤੀ ਮਾਂ ਨਾਲ ਹੈ। ਇਸ ਮੌਕੇ ਤੇ ਕੁਦਰਤ ਆਪਣਾ ਨਵਾਂ ਰੂਪ ਧਾਰਣ ਕਰਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਸੰਦੇਸ਼ ਦਿੰਦੀ ਹੈ। ਪ੍ਰੋ. ਵਿਜੇ ਕੁਮਾਰ ਵੱਲੋਂ ਬਸੰਤ ਪੰਚਮੀ ਦੀ ਸਾਰਿਆ ਨੂੰ ਵਧਾਈ ਦਿੱਤੀ ਗਈ।


ਉਹਨਾਂ ਕਿਹਾ ਕਿ ਸਾਨੂੰ ਆਪਣੇ ਤਿਉਹਾਰ ਹਰ ਇੱਕ ਦੀ ਖੁਸ਼ੀ ਦਾ ਧਿਆਨ ਰੱਖ ਕੇ ਮਨਾਏ ਜਾਣੇ ਚਾਹੀਦੇ ਹਨ। ਇਸ ਮੌਕੇ ਲੋਕ ਪਤੰਗ ਉਡਾਉਂਦੇ ਹਨ ਉਸਨੂੰ ਉਡਾਉਣ ਵਿੱਚ ਅਜਿਹੀ ਡੋਰ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਿਸ ਨਾਲ ਦੂਜਿਆਂ ਨੂੰ ਨੁਕਸਾਨ ਉਠਾਉਣਾ ਪਵੇ।

ਪ੍ਰੋ. ਸਰੋਜ ਸ਼ਰਮਾ, ਪ੍ਰੋ. ਤਜਿੰਦਰ ਕੌਰ, ਪੋ੍ਰ. ਅਰੁਣ ਕੁਮਾਰ ਨੇ ਵੀ ਇਸ ਮੌਕੇ ਦਿਵਸ ਨਾਲ ਸਬੰਧਿਤ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲੇ ਵਿਦਿਆਰਥਣਾ ਖੁਸ਼ਬੂ, ਚਮਨਦੀਪ, ਸ਼ਿਵਾਨੀ, ਮਨਪ੍ਰੀਤ, ਸਮਾਇਲ, ਮੁਸਕਾਨ, ਲਵਪ੍ਰੀਤ, ਸਾਹਿਬ, ਅਰਸ਼ ਨੂੰ ਇਸ ਮੌਕੇ ਜੇਤੂ ਰਹਿਣ ਤੇ ਸਰਟੀਫਿਕੇਟ ਅਤੇ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ। ਹਰ ਇੱਕ ਲਈ ਇਹ ਇੱਕ ਹਮੇਸ਼ਾ ਲਈ ਯਾਦ ਰਹਿਣ ਵਾਲਾ ਦਿਵਸ ਬਣ ਗਿਆ।