ਹਮੀਰ ਸਿੰਘ ਨੇ ਲਿਆ ਨਾਇਬ ਤਹਿਸੀਲਦਾਰ ਭੂੰਗਾ ਦਾ ਚਾਰਜ

ਹੁਸ਼ਿਆਰਪੁਰ ( ਹਰਪਾਲ ਲਾਡਾ ) : ਬੀਤੇ ਦਿਨੀ ਸ: ਹਮੀਰ ਸਿੰਘ ਨੇ ਸਬ ਤਹਿਸੀਲ ਭੂੰਗਾ ਵਿਖੇ ਪਹਿਲਾਂ ਤੋਂ ਨਿਯੁਕਤ ਲਵਦੀਪ ਸਿੰਘ ਧੂਤ ਦੀ ਜਗ੍ਹਾਂ ਤੇ ਨਾਇਬ ਤਹਿਸੀਲਦਾਰ ਵਜੋਂ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਉਹ ਸੁਪਰਡੈਂਟ (ਰੈਵਨਿਊ) ਡੀ.ਸੀ. ਦਫਤਰ ਪਟਿਆਲਾ ਵਿਖੇ ਸੇਵਾਵਾਂ ਨਿਭਾ ਰਹੇ ਸਨ।
ਨਾਇਬ ਤਹਿਸੀਲਦਾਰ ਵਜੋਂ ਭੂੰਗਾ ਵਿਖੇ ਉਹਨਾਂ ਦੀ ਪਹਿਲੀ ਨਿਯੁਕਤੀ ਹੈ, ਜਿਸਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਮਾਲ ਵਿਭਾਗ ਨਾਲ ਸਬੰਧਿਤ ਕੰਮਾਂ ਲਈ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਫਿਰ ਵੀ ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਆਵੇ ਤਾਂ ਉਹ ਬੇਝਿਜਕ ਸਿੱਧਾ ਸੰਪਰਕ ਕਰ ਸਕਦੇ ਹਨ।


ਉਨ੍ਹਾਂ ਕਿਹਾ ਕਿ ਹੁਣ ਤੱਕ ਉਹਨਾਂ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ। ਇਸ ਲਈ ਉਹ ਆਪਣੇ ਦਫਤਰੀ ਕੰਮਾਂ ਵਿੱਚ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਨੂੰ ਸਹਿਣ ਨਹੀਂ ਕਰਨਗੇ।
