11.26 ਲੱਖ ਦੀ ਲਾਗਤ ਦੇ ਟਿਊਬਵੈੱਲ ਨਾਲ ਹੰਦੋਵਾਲ ਦੀ ਪਾਣੀ ਦੀ ਸਮੱਸਿਆ ਹੋਵੇਗੀ ਹੱਲ: ਡਾ.ਇਸ਼ਾਂਕ

ਚੱਬੇਵਾਲ : ਚੱਬੇਵਾਲ ਵਿਧਾਨ ਸਭਾ ਖੇਤਰ ਦੇ ਪਿੰਡ ਹੰਦੋਵਾਲ ਵਿਖੇ ਐਮ.ਐਲ.ਏ. ਡਾ. ਇਸ਼ਾਂਕ ਕੁਮਾਰ ਨੇ 11.26 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਟਿਊਬਵੈੱਲ ਦਾ ਉਦਘਾਟਨ ਕੀਤਾ। ਇਸ ਟਿਊਬਵੈੱਲ ਤੋਂ ਪਿੰਡ ਦੀ ਕਰੀਬ 800 ਦੀ ਅਬਾਦੀ ਨੂੰ 190 ਕੁਨੈਕਸ਼ਨਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਪੁਨੀਤ ਭਸੀਨ, ਐਸਡੀਓ ਵਿੰਦਰ ਸਿੰਘ ਗਰੇਵਾਲ, ਜੇਈ ਤਜਿੰਦਰ ਸਿੰਘ ਅਤੇ ਸਰਪੰਚ ਨੀਲਮ ਕੁਮਾਰੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਡਾ: ਇਸ਼ਾਂਕ ਕੁਮਾਰ ਨੇ ਕਿਹਾ ਕਿ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਦਾ ਵਿਕਾਸ ਸਾਡੀ ਤਰਜੀਹ ਹੈ |
ਇਸ ਟਿਊਬਵੈੱਲ ਦੇ ਲੱਗਣ ਨਾਲ ਪਿੰਡ ਵਿੱਚ ਪਾਣੀ ਦੀ ਸਪਲਾਈ ਦੀ ਸਮੱਸਿਆ ਦਾ ਹੱਲ ਹੋਵੇਗਾ ਅਤੇ ਲੋਕਾਂ ਦਾ ਜੀਵਨ ਪੱਧਰ ਬਿਹਤਰ ਕਰਨ ਵਿੱਚ ਅਹਿਮ ਭੂਮਿਕਾ ਹੋਵੇਗੀ। ਪਿੰਡ ਵਾਸੀਆਂ ਨੂੰ ਪਾਣੀ ਦੀ ਸਪਲਾਈ, ਸਫਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਮੈ ਵਚਨਬੱਧ ਹਾਂ। ਪੇਂਡੂ ਵਿਕਾਸ ਲਈ ਸਾਡੀਆਂ ਕੋਸ਼ਿਸ਼ਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।


ਸਰਪੰਚ ਨੀਲਮ ਕੁਮਾਰੀ ਨੇ ਸਮੂਹ ਪਿੰਡ ਵਾਸੀਆਂ ਦੀ ਤਰਫੋਂ ਪਿੰਡ ਦੇ ਵਿਕਾਸ ਲਈ ਮਹੱਤਵਪੂਰਨ ਇਸ ਟਿਊਬਵੈੱਲ ਲਈ ਵਿਧਾਇਕ ਦਾ ਧੰਨਵਾਦ ਕੀਤਾ। ਇਸ ਸਮੇਂ ਪੰਚਾਇਤ ਮੈਂਬਰ ਹਰਪ੍ਰੀਤ ਕੌਰ, ਜਸਵੀਰ ਕੌਰ, ਨੀਲਮ ਰਾਣਾ, ਰਵੀ ਪ੍ਰਕਾਸ਼, ਸੁੱਖਾ ਸਿੰਘ, ਸੁਖਵੀਰ ਸਿੰਘ, ਤਲਵੀਰ ਸਿੰਘ, ਦਿਲਾਵਰ ਸਿੰਘ, ਰਵੀ ਕੁਮਾਰ ਅਤੇ ਸੰਤੋਸ਼ ਸਿੰਘ, ਗਗਨਦੀਪ ਚਾਣਥੂ ਵੀ ਹਾਜ਼ਰ ਸਨ। ਪਿੰਡ ਵਾਸੀਆਂ ਨੇ ਡਾ: ਇਸ਼ਾਂਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਟਿਊਬਵੈੱਲ ਨਾਲ ਪਿੰਡ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਪਾਣੀ ਦੀ ਸਮੱਸਿਆ ਹੱਲ ਹੋ ਗਈ ਹੈ|
