ਦਰਬਾਰਾ ਸਿੰਘ ਨੇ ਸੰਭਾਲਿਆ ਸੁਪਰਡੈਂਟ ਦਾ ਅਹੁਦਾ

ਨਵਾਂਸ਼ਹਿਰ 23 ਜਨਵਰੀ 2025 ( ਹਰਪਾਲ ਲਾਡਾ ): ਦਰਬਾਰਾ ਸਿੰਘ ਨੇ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਬਤੌਰ ਸੁਪਰਡੈਂਟ ਗਰੇਡ-2 ਵਜੋਂ ਅਹੁਦਾ ਸੰਭਾਲ ਕੇ ਆਪਣਾ ਵਿਭਾਗੀ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ, ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ, ਸੀਨੀਅਰ ਸਹਾਇਕ ਤੇ ਸਿਵਲ ਸਰਜਨ ਦੇ ਪੀ ਏ ਅਜੇ ਕੁਮਾਰ, ਸੀਨੀਅਰ ਸਹਾਇਕ ਤਰੁਣਦੀਪ ਦੁੱਗਲ, ਜਤਿੰਦਰ ਕੌਰ, ਕਲਰਕ ਅਮਿਤ ਕੁਮਾਰ, ਸੀਨੀਅਰ ਲੈਬ ਟੈਕਨੀਸ਼ੀਅਨ ਅਵਤਾਰ ਸਿੰਘ, ਮਾਸ ਮੀਡੀਆ ਅਫਸਰ ਦਲਜੀਤ ਸਿੰਘ ਸਮੇਤ ਸਿਵਲ ਸਰਜਨ ਦਫ਼ਤਰ ਦੇ ਸਮੁੱਚੇ ਸਟਾਫ਼ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਸੁਪਰਡੈਂਟ ਦਰਬਾਰਾ ਸਿੰਘ ਨੇ ਕਿਹਾ ਕਿ ਉਹ ਆਪਣੇ-ਆਪ ਨੂੰ ਬਹੁਤ ਵਡਭਾਗਾ ਸਮਝਦੇ ਹਨ ਕਿ ਉਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਜੱਦੀ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਵਿੱਚ ਬਤੌਰ ਸੁਪਰਡੈਂਟ ਵਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ। ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ।


ਇਸ ਮੌਕੇ ਲੁਧਿਆਣਾ ਤੋਂ ਸੁਪਰਡੈਂਟ ਸੰਜੀਵ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਰਾਜਿੰਦਰ ਸਿੰਘ ਤੇ ਕਲਰਕ ਬਲਕਾਰ ਸਿੰਘ ਸਮੇਤ ਸਮੂਹ ਪਰਿਵਾਰਕ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
