ਪਾਣੀ ਖੜ੍ਹਾ ਹੋਵੇਗਾ ਜਿੱਥੇ, ਮੱਛਰ ਪੈਦਾ ਹੋਵੋਗਾ ਉੱਥੇ : ਐਸ.ਐਮ.ੳ ਡਾ.ਮਨਪ੍ਰੀਤ ਬੈਂਸ
ਬਲਾਕ ਹਾਰਟਾ ਬਡਲਾ ਮਿਤੀ 22.11.2024:ਸਿਹਤ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਮਨਪ੍ਰੀਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ”ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਤਹਿਤ ਬਲਾਕ ਹਾਰਟਾ ਬਡਲਾ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿੱਚ ਹੈਲਥ ਵਰਕਰਾਂ ਅਤੇ ਰਿਆਤ ਬਾਹਰਾ ਨਰਸਿੰਗ ਕਾਲਜ ਤੇ ਐਸ.ਟੀ ਨਰਸਿੰਗ ਕਾਲਜ ਦੇ ਸਟੂਡੈਂਟਸ ਦੇ ਸਹਿਯੋਗ ਨਾਲ ਡੇਂਗੂ ਸਰਵੇ ਕੀਤਾ ਗਿਆ। ਇਸ ਦੌਰਾਨ ਐਸ.ਐਮ.ਓ. ਇੰਚਾਰਜ ਹਾਰਟਾ ਬਡਲਾ ਵੱਲੋਂ ਮੌਕੇ ਤੇ ਡੇਂਗੂ ਸਰਵੇ ਦੀ ਸੁਪਰਵਿਜਨ ਕੀਤੀ ਗਈ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡਾ.ਬੈਂਸ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸੀ.ਐਚ.ਸੀ ਹਾਰਟਾ ਬਡਲਾ ਦੀਆਂ ਡੇਂਗੂ ਸਰਵੇ ਟੀਮਾਂ ਨੇ ਨਰਸਿੰਗ ਕਾਲਜ ਦੇ ਸਟੂਡੈਂਟ ਨਾਲ ਮਿਲ ਕੇ “ਹਰ ਸ਼ੁਕਵਾਰ -ਡੇਂਗੂ ਤੇ ਵਾਰ” ਤਹਿਤ ਡੇਂਗੂ ਸਰਵੇ ਦਾ ਸਾਂਝਾ ਅਭਿਆਨ ਚਲਾਇਆ।
ਉਨਾਂ ਦੱਸਿਆ ਕਿ ਇਸ ਅਭਿਆਨ ਤਹਿਤ ਡੇਂਗੂ ਸਰਵੇ ਟੀਮਾਂ ਅਤੇ ਨਰਸਿੰਗ ਕਾਲਜ ਦੇ ਵਿੱਦਿਆਰਥੀਆਂ ਵਲੋਂ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦਾ ਸਰਵੇ ਕੀਤਾ ਗਿਆ ਅਤੇ ਕਈਂ ਥਾਂਵਾਂ ‘ਤੇ ਮਿਲੇ ਮੱਛਰਾਂ ਦੇ ਲਾਰਵੇ ਨੂੰ ਮੋਕੇ ਤੇ ਨਸ਼ਟ ਕਰ ਡੇਂਗੂ ਤੋਂ ਬਚਾਓ ਸੰਬੰਧੀ ਜਾਣਕਾਰੀ ਦਿੱਤੀ ਗਈ। ਉਨਾਂ ਕਿਹਾ ਕਿ ਸਰਵੇ ਦੌਰਾਨ ਡੇਂਗੂ ਦੇ ਮੱਛਰ ਦਾ ਲਾਰਵਾ ਵੀ ਦਿਖਾਇਆ ਗਿਆ ਤਾਂ ਜੋ ਆਮ ਲੋਕਾਂ ਨੂੰ ਇਸ ਦੀ ਅਸਾਨੀ ਨਾਲ ਪਹਿਚਾਣ ਹੋ ਸਕੇ।
ਉਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਅੱਜ ਬਲਾਕ ਹਾਰਟਾ ਬਡਲਾ ਦੇ ਪਿੰਡ ਬੋਹਨ, ਹਾਰਟਾ, ਖਨੌੜਾ, ਮਨਰਾਈਆਂ ਖੁਰਦ, ਤਾਜੋਵਾਲ, ਕਾਹਰੀ, ਖਾਨਪੁਰ, ਬੱਸੀ ਮੁਸਤਫਾ, ਬੱਸੀ ਕਿਕਰਾਂ, ਬੈਂਕ ਕਲੋਨੀ, ਮਹਿਲਾਾਂਵਾਲੀ, ਨਾਰੂ ਨੰਗਲ, ਜੱਟਪੁਰ, ਬੂਥਗੜ੍ਹ, ਭੀਲੋਵਾਲ ਵਿਖੇ ਡੇਂਗੂ ਸਰਵੇ ਕੀਤਾ ਗਿਆ ।
ਉਨਾਂ ਸਿਹਤ ਵਿਭਾਗ ਵਲੋਂ ਡੇਂਗੂ ਤੋਂ ਬਚਾਅ ਲਈ ਚਲਾਈ ਗਈ ਇਸ ਵਿਸ਼ੇਸ਼ ਮੁੰਹਿਮ ਵਿੱਚ ਆਮ ਲੋਕਾਂ ਨੂੰ ਵਿਭਾਗ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਕਿਉਂਕਿ ਜਦ ਤੱਕ ਲੋਕ ਖੁਦ ਇਸ ਪ੍ਰਤੀ ਜਾਗਰੂਕ ਨਹੀਂ ਹੁੰਦੇ ਅਤੇ ਖੜ੍ਹੇ ਪਾਣੀ ਦੇ ਸੋਮਿਆਂ ਦੀ ਸਾਫ ਸਫਾਈ ਵੱਲ ਧਿਆਨ ਨਹੀਂ ਦਿੰਦੇ, ਤਦ ਤੱਕ ਡੇਂਗੂ ਦੀ ਰੋਕਥਾਮ ਨਹੀਂ ਕੀਤੀ ਜਾ ਸਕਦੀ।
ਉਨਾਂ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ/ਸਹਾਇਕ ਇਲਾਜ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।ਇਸ ਮੌਕੇ ਫਾਰਮੇਸੀ ਅਫਸਰ ਬਲਕਾਰ ਚੰਦ, ਮਲਟੀਪਰਪਜ਼ ਹੈਲਥ ਵਰਕਰ ਨਵਦੀਪ ਸਿੰਘ,ਗੁਰਮੇਲ ਸਿੰਘ ਅਤੇ ਆਸ਼ਾ ਵਰਕਰ ਬਲਜਿੰਦਰ ਕੌਰ ਹਾਜ਼ਰ ਸੀ ।