ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸਿੱਕਿਆਂ ਨਾਲ ਤੋਲ ਕੇ ਕੀਤਾ ਸਨਮਾਨਿਤ
ਚੱਬੇਵਾਲ: ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਡਾ: ਇਸ਼ਾਂਕ ਕੁਮਾਰ ਨੂੰ ਹਰ ਪਾਸੇ ਭਰਵਾਂ ਸਮਰਥਨ ਮਿਲ ਰਿਹਾ ਹੈ, ਪਿੰਡ ਨੰਗਲ ਖਿਲਾੜੀਆਂ ਵਿੱਚ ਹੋਏ ਇੱਕ ਸਮਾਗਮ ਦੌਰਾਨ ਉਨ੍ਹਾਂ ਦੇ ਸਮਰਥਕਾਂ ਵੱਲੋਂ ਡਾ.ਇਸ਼ਾਂਕ ਨੂੰ ਸਿੱਕੇਆ ਨਾਲ ਤੋਲ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ.ਇਸ਼ਾਂਕ ਨੇ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਵਿਕਾਸ ਦੇ ਆਧਾਰ ‘ਤੇ ਵੋਟ ਪਾਉਣ ਦੀ ਅਪੀਲ ਕੀਤੀ ।
ਉਨ੍ਹਾਂ ਕਿਹਾ ਕਿ ਇਲਾਕੇ ਦਾ ਵਿਕਾਸ ਕਰਨਾ ਉਨ੍ਹਾਂ ਦਾ ਮੁੱਖ ਉਦੇਸ਼ ਹੈ।ਦੱਸਣਯੋਗ ਹੈ ਕਿ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਵਿਕਾਸ ਸਬੰਧੀ ਉਹਨਾਂ ਕਿਹਾ ਕਿ ਚੱਬੇਵਾਲ ਨੂੰ ਰੋਲ ਮਾਡਲ ਵਜੋਂ ਵਿਕਸਤ ਕੀਤਾ ਜਾਵੇਗਾ, ਜਿੱਥੇ ਸਿੱਖਿਆ, ਸਿਹਤ, ਸੜਕਾਂ, ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਸੰਸਦ ਮੈਂਬਰ ਡਾ: ਰਾਜ ਕੁਮਾਰ ਨੇ ਵੀ ਇਲਾਕੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦਾ ਅਹਿਦ ਲਿਆ।
ਉਨ੍ਹਾਂ ਦਾ ਮੰਨਣਾ ਹੈ ਕਿ ਚੱਬੇਵਾਲ ਦਾ ਵਿਕਾਸ ਪੂਰੇ ਸੂਬੇ ਲਈ ਪ੍ਰੇਰਨਾ ਸਰੋਤ ਬਣੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੈਡਮ ਸੋਨੀਆ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਡਾ: ਇਸ਼ਾਂਕ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਡਾ.ਇਸ਼ਾਂਕ ਨੂੰ ਵੋਟ ਪਾ ਕੇ ਇਲਾਕੇ ਵਿੱਚ ਵਿਕਾਸ ਦੀ ਹਨੇਰੀ ਨੂੰ ਹੋਰ ਤੇਜ਼ ਕੀਤਾ ਜਾ ਸਕਦਾ ਹੈ। ਮੈਡਮ ਸੋਨੀਆ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਇਲਾਕੇ ਦੀ ਬਿਹਤਰੀ ਲਈ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਅਤੇ ਲੋਕਾਂ ਨੂੰ ਡਾ: ਰਾਜਕੁਮਾਰ ਅਤੇ ਡਾ: ਇਸ਼ਾਂਕ ਵਰਗੀ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ, ਜੋ ਇਲਾਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਸਮਾਗਮ ਵਿੱਚ ਲੋਕਾਂ ਦੇ ਉਤਸ਼ਾਹ ਅਤੇ ਸਮਰਥਨ ਨੂੰ ਦੇਖਦਿਆਂ ਸਮੂਹ ਆਗੂਆਂ ਨੇ ਏਕਤਾ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਚੱਬੇਵਾਲ ਇਲਾਕੇ ਵਿੱਚ ਵਿਕਾਸ ਲਈ ਕਈ ਨਵੀਆਂ ਸਕੀਮਾਂ ਲਾਗੂ ਕਰਨ ਦੀ ਲੋੜ ਹੈ, ਜੋ ਕਿ ਯੋਗ ਅਤੇ ਦ੍ਰਿੜ ਲੀਡਰਸ਼ਿਪ ਨਾਲ ਹੀ ਨੇਪਰੇ ਚਾੜ੍ਹੀ ਜਾ ਸਕਦੀ ਹੈ। ਚੱਬੇਵਾਲ ਜ਼ਿਮਨੀ ਚੋਣ ਵਿੱਚ ਡਾ: ਇਸ਼ਾਂਕ ਨੂੰ ਆਪਣਾ ਉਮੀਦਵਾਰ ਬਣਾ ਕੇ ਆਮ ਆਦਮੀ ਪਾਰਟੀ ਨੇ ਇਹ ਸੁਨੇਹਾ ਦਿੱਤਾ ਹੈ ਕਿ ਪਾਰਟੀ ਵਿਕਾਸ ਦੇ ਏਜੰਡੇ ਨਾਲ ਅੱਗੇ ਵਧ ਰਹੀ ਹੈ।ਇਸ ਪ੍ਰੋਗਰਾਮ ਵਿੱਚ ਕਈ ਸਥਾਨਕ ਆਗੂ ਅਤੇ ਪਤਵੰਤੇ ਵੀ ਮੌਜੂਦ ਸਨ।
ਇਸ ਮੌਕੇ ਹਾਜ਼ਰ ਪ੍ਰਮੁੱਖ ਆਗੂ ਦਲਜੀਤ ਰਾਮ, ਸਰਪੰਚ ਸੁਖਵਿੰਦਰ ਸਿੰਘ ਸੁੱਖਾ, ਪਰਮਜੀਤ ਸਿੰਘ, ਪਰਮਿੰਦਰ ਸਿੰਘ ਪਿੰਦੀ, ਬਲਰਾਜ ਸਿੰਘ, ਇੰਸਪੈਕਟਰ ਅਮਰੀਕ ਸਿੰਘ, ਪਰਮਿੰਦਰ ਸਿੰਘ ਪੰਬੀ, ਸੁਖਵਿੰਦਰ ਸਿੰਘ ਲਾਡੀ, ਮੀਨਾ ਰਾਣੀ ਪੰਚ, ਗਗਨਦੀਪ ਚੰਥੂ, ਅਨਿਲ ਰਾਜਪੁਰ ਭਾਈ, ਸੋਨੀ, ਡਾ. ਰਸ਼ਪਾਲ ਸਿੰਘ, ਅਮਰਜੀਤ ਕੌਰ ਮੁਖਲਿਆਣਾ, ਰਜਨੀ ਬਾਲਾ, ਸੁਦੇਸ਼ ਕੁਮਾਰੀ, ਊਸ਼ਾ ਰਾਣੀ ਅਤੇ ਰਣਜੀਤ ਕੌਰ ਦੇ ਨਾਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹਨ।