ਰੋਟੇਰੀਅਨ ਅਵਤਾਰ ਸਿੰਘ ਦੇ ਸਿਰ ਤੇ ਸੱਜਿਆ ਮਿਡ ਟਾਊਨ ਦਾ ਤਾਜ
ਹੁਸ਼ਿਆਰਪੁਰ : ਸਥਾਨਕ ਹੋਟਲ ਵਿਖੇ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦਾ ਅਵਾਰਡ ਫੰਕਸ਼ਨ ਅਤੇ ਇੰਸਟਾਲੇਸ਼ਨ ਸਰਮਨੀ ਦਾ ਆਯੋਜਨ ਪ੍ਰਧਾਨ ਏ.ਐਸ. ਅਰਨੇਜਾ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ। ਜਿਸ ਵਿੱਚ ਸਟੇਜ ਦਾ ਸੰਚਾਲਨ ਸਾਬਕਾ ਪ੍ਰਧਾਨ ਗੋਪਾਲ ਵਾਸੂਦੇਵਾ ਅਤੇ ਇੰਦਰਪਾਲ ਸਚਦੇਵਾ ਨੇ ਬਾਖੂਬੀ ਨਿਭਾਇਆ।
ਸਮਾਰੋਹ ਦੀ ਮੁੱਖ ਮਹਿਮਾਨ ਦੇ ਤੌਰ ਤੇ ਜ਼ਿਲ੍ਹਾ ਗਵਰਨਰ 2025-26 ਰੋਟੇਰੀਅਨ ਰੋਹਿਤ ਓਬਰਾਏ ਅਤੇ ਗੈਸਟ ਆਫ ਆੱਨਰ ਸ਼੍ਰੀ ਅਮਰਜੀਤ ਸਿੰਘ ਚੀਫ ਇੰਜੀਨੀਅਰ ਇਰੀਗੇਸ਼ਨ ਪੰਜਾਬ ਨੇ ਪ੍ਰਧਾਨਗੀ ਕੀਤੀ। ਸਕੱਤਰ 23-24 ਇੰਦਰਪਾਲ ਨੇ ਸਾਲ ਵਿੱਚ ਕੀਤੇ ਆਪਣੇ ਸਮਾਜ ਭਲਾਈ ਦੇ ਪ੍ਰੋਜੈਕਟਸ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਉਨਾਂ ਨੇ ਕਿਹਾ ਕਿ ਰੋਟਰੀ ਮਿਡ ਟਾਊਨ ਵਲੋਂ ਸਾਲ 2023-24 ਵਿੱਚ ਕੁਲ 36-ਪ੍ਰੋਜੈਕਟਸ ਸਮਾਜ ਕਲਿਆਣ ਦੇ ਲਗਾਏ ਗਏ ਜਿਨਾਂ ਦੀ ਕੋਸਟ 3 ਤੋਂ ਉਪਰ ਸੀ। ਪ੍ਰਧਾਨ 23-24 ਰੋਟੇਰੀਅਨ ਅਮਰਜੀਤ ਅਰਨੇਜਾ ਨੇ ਆਪਣੇ ਕਾਰਜਕਾਲ ਵਿੱਚ ਜਿਨ੍ਹਾਂ ਮੈਂਬਰਾਂ ਨੇ ਇਨ੍ਹਾਂ ਨਾਲ ਸਹਿਯੋਗ ਕੀਤਾ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਮੁੱਖ ਮਹਿਮਾਨ ਰੋਟੇਰੀਅਨ ਰੋਹਿਤ ਓਬਰਾਏ ਨੇ ਰੋਟਰੀ ਕਾੱਲਰ ਐਕਸੇਜ ਕਰਨ ਸਾਲ 24-25 ਦੇ ਲਈ ਰੋਟੇਰੀਅਨ ਅਵਤਾਰ ਸਿੰਘ ਨੂੰ ਪ੍ਰਧਾਨ ਦੀ ਚੇਅਰ ਤੇ ਬਿਠਾਇਆ ਅਤੇ ਉਨਾਂ ਨੂੰ ਪ੍ਰਧਾਨ ਦੇ ਅਹੁੱਦੇ ਦੀ ਸਹੁੰ ਚੁਕਾਈ। ਇਸ ਮੌਕੇ ਤੇ ਨਵ-ਨਿਯੁਕਤ ਪ੍ਰਧਾਨ ਅਵਤਾਰ ਸਿੰਘ ਨੇ ਸਾਰੇ ਮਹਿਮਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਪ੍ਰਕਟ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਇਸ ਅਹੁੱਦੇ ਤੇ ਰਹਿਕੇ ਸਮਾਜ ਭਲਾਈ ਅਤੇ ਸਿੱਖਿਆ ਵਿੱਚ ਹਰ ਤਰ੍ਹਾਂ ਨਾਲ ਸਹਿਯੋਗ ਕਰਨਗੇ। ਇਸ ਮੌਕੇ ਤੇ ਉਨ੍ਹਾਂ ਨੇ ਆਪਣੀ ਨਵੀਂ ਟੀਮ ਦੀ ਘੋਸ਼ਣਾ ਵੀ ਕੀਤੀ ਜਿਸ ਵਿੱਚ ਸਾਲ 24-25 ਵਿੱਚ ਸਕੱਤਰ ਰੋਟੇਰੀਅਨ ਡਾੱ. ਅਮਨਦੀਪ ਸਿੰਘ, ਕਾਰਜਕਾਰੀ ਸਕੱਤਰ ਰੋਟੇਰੀਅਨ ਮਨੋਜ ਓਹਰੀ, ਵਾਈਸ ਪ੍ਰੈਜ਼ੀਡੈਂਟ ਰੋਟੇਰੀਅਨ ਅਸ਼ੋਕ ਸ਼ਰਮਾ, ਖਜਾਨੀ ਰੋਟੇਰੀਅਨ ਡੀ.ਪੀ. ਕਥੂਰੀਆ, ਜੁਆਇੰਟ ਸੈਕਟਰੀ ਰੋਟਰੀ ਐਲ.ਐਨ. ਵਰਮਾ ਅਤੇ ਰੋਟਰੀਅਨ ਵਿਕਰਮ ਸ਼ਰਮਾ, ਸਤੀਸ਼ ਗੁਪਤਾ, ਰੋਟੇਰੀਅਨ ਪ੍ਰਵੀਨ ਪਲਿਆਲ, ਗੋਪਾਲ ਵਾਸੂਦੇਵਾ, ਪ੍ਰਵੀਨ ਪੱਬੀ, ਜਗਮੀਤ ਸੇਠੀ, ਰੋਹਿਤ ਚੋਪੜਾ, ਜਤਿੰਦਰ ਕੁਮਾਰ, ਜੋਗਿੰਦਰ ਸਿੰਘ, ਲੋਕੇਸ਼ ਮੇਨਰਾ, ਜੇ.ਐਸ. ਭੋਗਲ, ਰਾਜੇਸ਼ ਗੁਪਤਾ, ਜਤਿੰਦਰ ਦੁੱਗਲ, ਰਾਕੇਸ਼ ਕਪੂਰ, ਸੰਜੀਵ ਸ਼ਰਮਾ, ਸੁਰੇਸ਼ ਅਰੋੜਾ ਅਤੇ ਸੰਜੀਵ ਓਹਰੀ ਨੂੰ ਲੇਖਲ ਪਿਨ ਲਗਾਾ ਕੇ ਸਾਲ 2023-25 ਵਿੱਚ ਆਪਣੀ ਟੀਮ ਵਿੱਚ ਜਗ੍ਹਾ ਦਿੱਤੀ। ਮੁੱਖ ਮਹਿਮਾਨ ਦਾ ਬਾਇਓਡਾਟਾ ਸ਼੍ਰੀਮਤੀ ਅੰਬਿਕਾ ਓਹਰੀ ਨੇ ਪੜ੍ਹਿਆ।
ਮੁੱਖ ਮਹਿਮਾਨ ਰੋਟੇਰੀਅਨ ਰੋਹਿਤ ਓਬਰਾਏ ਨੇ ਕਲੱਬ ਦੇ ਪ੍ਰੋਜੈਕਟ ‘ਗਿਫਟ ਆਫ ਸਾਈਟ` ਦੀ ਸ਼ਲਾਘਾ ਕੀਤੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਕਲੱਬ ਵਲੋਂ ਹੁਣ ਤੱਕ 450 ਦੇ ਕਰੀਬ ਹਨੇਰੀ ਜ਼ਿੰਦਗੀਆਂ ਨੂੰ ਰੋਸ਼ਨੀ ਦਿੱਤੀ ਜਾ ਚੁੱਕੀ ਹੈ ਜੋ ਕਿ ਇਕ ਮਾਨਵਤਾ ਦੀ ਸੇਵਾ ਦਾ ਸਭ ਤੋਂ ਵੱਡਾ ਕਾਰਜ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਖਰਤਾ ਦੇ ਤਹਿਤ ਗਰੀਬ ਬੱਚਿਆਂ ਨੂੰ ਪੜਾਉਣ ਦਾ ਕਾਰਜ ਕਰਨਾ ਪਵੇਗਾ ਅਤੇ ਪਾਣੀ ਦੇ ਸੰਕਟ ਨੂੰ ਦੂਰ ਕਰਨ ਲਈ ਸਾਨੂੰ ਰੁੱਖ ਲਗਾਉਣੇ ਪੈਣਗੇ। ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਜੇ.ਐਸ.ਭੋਗਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਤੇ ਮੁੱਖ ਮਹਿਮਾਨ ਅਤੇ ਗੈਸਟ ਆਫ ਆੱਨਰ ਨੂੰ ਯਾਦਗਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਕਲੱਬ ਦੇ ਸੀਨੀਅਰ ਮੈਂਬਰ ਰੋਟੇਰੀਅਨ ਐਲ.ਐਨ.ਵਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਰੋਟੇਰੀਅਨ ਯੋਗੇਸ਼ ਚੰਦਰ ਸੈਣੀ, ਸ਼੍ਰੀਮਤੀ ਅਰੁਣਾ ਓਬਰਾਏ, ਸ਼੍ਰੀਮਤੀ ਲਖਵਿੰਦਰ ਕੌਰ, ਰੋਟੇਰੀਅਨ ਬਿੰਦਰ ਸਿੰਘ ਆਦਿ ਮੌਜੂਦ ਸਨ। ਇਸ ਸਮਾਰੋਹ ਵਿੱਚ ਤਿੰਨ ਨਵੇਂ ਮੈਂਬਰਾਂ ਨੂੰ ਲੇਪਿਲ ਪਿਨ ਲਗਾ ਕੇ ਰੋਟਰੀ ਪਰਿਵਾਰ ਵਿੱਚ ਸ਼ਾਮਲ ਕੀਤਾ ਗਿਆ ਜਿਸ ਵਿੱਚ ਰੋਟੇਰੀਅਨ ਸੰਦੀਸ਼ ਸ਼ਰਮਾ, ਡਾ.ਐਚ.ਐਸੀ ਓਬਰਾਏ, ਰਜਨੀਸ਼ ਕੁਮਾਰ ਗਲਿਆਨੀ ਆਦਿ ਮੌਜੂਦ ਸਨ।