ਮਲੇਰੀਆ ਦੀ ਰੋਕਥਾਮ ਸਬੰਧੀ ਪੀ.ਜੀ.ਆਈ ਚੰਡੀਗੜ੍ਹ ਦੀ ਟੀਮ ਵਲੋਂ ਵਿਸ਼ੇਸ਼ ਦੌਰਾ
ਹੁਸ਼ਿਆਰਪੁਰ ਮਿਤੀ 19.07.2024: ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਲੇਰੀਆ ਦੇ ਵੱਧਦੇ ਹੋਏ ਕੇਸਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਡਾ.ਗਗਨਦੀਪ ਸਿੰਘ ਸਹਾਇਕ ਡਾਇਰੈਟਰ ਸਿਹਤ ਵਿਭਾਗ ਅਤੇ ਪੀ.ਜੀ.ਆਈ ਚੰਡੀਗੜ੍ਹ ਦੇ ਡਾ.ਅਭਿਸ਼ੇਕ ਮੇਵਾੜਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੀ.ਜੀ.ਆਈ ਚੰਡੀਗੜ੍ਹ ਤੋਂ ਬੀਤੇ ਦਿਨੀ ਇੱਕ ਵਿਸ਼ੇਸ਼ ਟੀਮ ਜਿਸ ਵਿੱਚ ਡਾਕਟਰ ਤਰੁਨਾ ਕੌਰਾ, ਉਰਵਸ਼ੀ ਰਾਹੀ (ਪੀ.ਐਚ.ਡੀ ਸਕਾਲਰ), ਕਮਲਦੀਪ ਸਿੰਘ ਅਤੇ ਤਰੁਣਦੀਪ ਸਿੰਘ ਵਲੋਂ ਪੀ.ਐਚ.ਸੀ ਭੂੰਗਾ ਦੇ ਪਿੰਡ ਲਿੱਟਾਂ ਅਤੇ ਗੜਦੀਵਾਲਾ ਸ਼ਹਿਰੀ ਖੇਤਰ ਵਿੱਚ ਮਲੇਰੀਆ ਪਾਜ਼ੀਟਵ ਪਾਏ ਗਏ ਮਰੀਜ਼ਾਂ ਦੀ ਵਿਸ਼ੇਸ਼ ਜਾਂਝ ਕੀਤੀ।
ਟੀਮ ਵਲੋਂ ਮਲੇਰੀਆਂ ਪਾਜ਼ੀਟਵ ਕੇਸਾਂ ਦੇ ਜੀ-6 ਪੀ.ਡੀ ਟੈਸਟ ਕਰਨ ਵਾਸਤੇ ਲਹੂ ਦੇ ਸੈਂਪਲ ਗਏ ਜਿਨਾਂ ਦੀ ਜਾਂਚ ਪੀ.ਜੀ.ਆਈ ਚੰਡੀਗੜ ਵਿਖੇ ਕਰਨ ਉਪਰੰਤ ਜ਼ਿਲ੍ਹੇ ਨੂੰ ਭੇਜ ਦਿੱਤੀ ਜਾਵੇਗੀ। ਟੀਮ ਵਲੋਂ ਸਲੱਮ ਖੇਤਰਾਂ ਵਿੱਚ ਪ੍ਰਵਾਸੀ ਆਬਾਦੀ ਦਾ ਵਿਸ਼ੇਸ਼ ਫੀਵਰ ਸਰਵੇ ਕੀਤਾ। ਪੀ.ਐਚ.ਸੀ ਭੂੰਗਾ ਦੇ ਫੀਲਡ ਸਟਾਫ ਵਲੋਂ ਸ਼੍ਰੀ ਉਮੇਸ਼ ਕੁਮਾਰ ਅਤੇ ਗੁਰਿੰਦਰਜੀਤ ਸਿੰਘ ਹੈਲਥ ਇੰਸਪੈਕਟਰ ਅਤੇ ਕਾਫੀ ਗਿਣਤੀ ਵਿੱਚ ਮਲਟੀਪਰਪਜ਼ ਹਾਜ਼ਰ ਸਨ।
ਬਾਅਦ ਵਿੱਚ ਟੀਮ ਵਲੋਂ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ.ਜਗਦੀਪ ਸਿੰਘ ਨਾਲ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਮਲੇਰੀਆ ਦੀ ਰੋਕਥਾਮ ਸੰਬੰਧੀ ਵਿਸਥਾਰ ਸਹਿਤ ਵਿਚਾਰ ਵਟਾਂਦਰਾ ਕੀਤਾ ਜਿਸ ਵਿੱਚ ਮਲੇਰੀਆ ਕੇਸਾਂ ਦੀ ਸਮੇਂ ਸਿਰ ਸ਼ਨਾਖਤ ਅਤੇ ਮੁਕੰਮਲ ਇਲਾਜ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਟੀਮ ਵਲੋਂ ਜ਼ਿਲ੍ਹਾ ਹਸਪਤਾਲ ਵਿੱਚ ਜ਼ੇਰੇ ਇਲਾਜ ਦੋ ਮਲੇਰੀਆ ਪਾਜ਼ੀਟਵ ਕੇਸਾਂ ਦੇ ਜੀ-6 ਪੀ.ਡੀ ਟੈਸਟ ਮੌਕੇ ਤੇ ਹੀ ਕੀਤੇ ਗਏ ਅਤੇ ਉਨਾਂ ਦਾ ਤੁਰੰਤ ਮਲੇਰੀਆ ਰੈਡੀਕਲ ਟਰੀਟਮੈਂਟ ਸ਼ੂਰੁ ਕਰਵਾ ਦਿੱਤਾ।
ਟੀਮ ਵਲੋਂ ਜ਼ਿਲ੍ਹੇ ਭਰ ਵਿੱਚ ਚੱਲ ਰਹੀਆਂ ਮਲੇਰੀਆ ਦੀ ਰੋਕਥਾਮ, ਜਾਂਚ ਅਤੇ ਇਲਾਜ ਸਬੰਧੀ ਗਤੀਵਿਧੀਆਂ ਪ੍ਰਤੀ ਤਸੱਲੀ ਪ੍ਰਗਟਾਈ। ਇਸ ਮੌਕੇ ਡਾ.ਜਗਦੀਪ ਸਿੰਘ ਤੋਂ ਇਲਾਵਾ ਸ਼੍ਰੀ ਤਰਸੇਮ ਲਾਲ ਹੈਲਥ ਇੰਸਪੈਕਟਰ ਮੌਜੂਦ ਸਨ। ਡਾ.ਜਗਦੀਪ ਸਿੰਘ ਵਲੋਂ ਪੀ.ਜੀ.ਆਈ ਚੰਡੀਗੜ੍ਹ ਤੋਂ ਆਈ ਹੋਈ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਦੌਰੇ ਕਰਨ ਲਈ ਤਾਗੀਦ ਕੀਤੀ।