ਹੈਲਥ ਐਂਡ ਵੈਲਨੈਸ ਸੈਂਟਰ ਮੋਨਾ ਕਲਾਂ ਜਿਲ੍ਹਾ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ 10ਵਾਂ ਅੰਤਰਾਸ਼ਟਰੀ ਯੋਗ ਦਿਵਸ
ਹੁਸ਼ਿਆਰਪੁਰ (21-06-2024): ਡਾਇਰੈਕਟਰ ਆਯੂਰਵੈਦਾ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾ. ਅੰਮ੍ਰਿਤਪਾਲ ਸਿੰਘ ਦੀ ਰਹਿਨੁਮਾਈ ਹੇਠ ਹੈਲਥ ਐਂਡ ਵੈਲਨੈਸ ਸੈਂਟਰ ਮੋਨਾ ਕਲਾਂ ਜਿਲ੍ਹਾ ਹੁਸ਼ਿਆਰਪੁਰ ਵਿਖੇ 10ਵਾਂ ਅੰਤਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ `ਤੇ ਹੈਲਥ ਐਂਡ ਵੈਲਨੈਸ ਸੈਂਟਰ ਮੋਨਾ ਕਲਾਂ ਦੇ ਇੰਚਾਰਜ ਡਾ. ਅੰਮ੍ਰਿਤਪਾਲ ਸਿੰਘ ਆਯੂਰਵੈਦਿਕ ਮੈਡੀਕਲ ਅਫ਼ਸਰ ਜੀ ਨੇ ਯੋਗਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਯੋਗ ਸਰੀਰ ਨੂੰ ਤੰਦਰੁਸਤ ਅਤੇ ਦਿਮਾਗੀ ਤੌਰ `ਤੇ ਚੁਸਤ ਰਖਦਾ ਹੈ, ਯੋਗ ਦੇ ਨਾਲ ਅਸੀਂ ਕਈ ਬਿਮਾਰੀਆਂ ਨੂੰ ਹਰਾ ਸਕਦੇ ਹਾਂ।
ਉਨ੍ਹਾਂ ਨੇ ਕਿਹਾ ਕਿ ਨਸ਼ਾ ਖੋਰੀ ਨੂੰ ਯੋਗ ਦੇ ਮਾਧਿਅਮ ਨਾਲ ਸਹੀ ਕੀਤਾ ਜਾ ਸਕਦਾ ਹੈ।ਇਸ ਪ੍ਰੋਗਰਾਮ ਦੌਰਾਨ ਸ਼੍ਰੀ ਅੰਮ੍ਰਿਤਪਾਲ ਸਿੰਘ ਉਪ ਵੈਦ, ਮਾਇਆ ਦੇਵੀ, ਅਤੇ ਸ਼੍ਰੀ ਅਵਤਾਰ ਕੁਮਾਰ ਦੁਆਰਾ ਯੋਗ ਕਿਰਿਆ ਕਰਵਾਈ ਗਈ ਅਤੇ ਸੁਖਜਿੰਦਰ ਸਿੰਘ ਅਤੇ ਪ੍ਰੋ. ਜਸਪਾਲ ਸਿੰਘ ਵਲੋਂ ਲੰਗਰ ਸੇਵਾ ਕਰਵਾਈ ਗਈ।
ਇਸ ਮੌਕੇ `ਤੇ ਸਟਾਫ ਮਾਇਆ ਦੇਵੀ, ਸੁਰਜੀਤ ਸਿੰਘ ਨੇ ਯੋਗ ਕ੍ਰਿਆ ਦੁਆਰਾ ਲੋਕਾ ਨੂੰ ਯੋਗਾ ਕਰਵਾਇਆ। ਇਸ ਮੌਕੇ `ਤੇ ਪਿੰਡ ਦੇ ਪਤਵੰਤੇ ਸੱਜਣ ਸ. ਅਮਰਜੀਤ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਸਿੰਘ ਫੌਜੀ, ਮੰਗਲ ਸਿੰਘ ਸਾਬਕਾ ਸਰਪੰਚ, ਕੁਲਭੁਸ਼ਨ ਪ੍ਰਕਾਸ਼ ਸਿੰਘ, ਸੁਰਿੰਦਰ ਸਿੰਘ ਸਰਪੰਚ, ਪ੍ਰਸ਼ੋਤਮ ਸਿੰਘ ਆਦਿ ਹਾਜ਼ਰ ਸਨ।