ਸੰਵਿਧਾਨ ਵਿੱਚ ਦਰਜ ਆਪਣੇ ਅਧਿਕਾਰ ਲੈਣ ਲਈ ਇਕਜੁੱਟ ਹੋ ਕੇ ਸੰਘਰਸ਼ ਕਰੀਏ : ਭੀਮ ਰਾਉ ਯਸ਼ਵੰਤ ਅੰਬੇਦਕਰ
ਹੁਸ਼ਿਆਰਪੁਰ 27 ਮਈ ( ਤਰਸੇਮ ਦੀਵਾਨਾ ): ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨੰਦਾਚੋਰ ਵੱਲੋਂ ਚੇਅਰਮੈਨ ਸੰਤ ਬਾਬਾ ਜਗੀਰ ਸਿੰਘ ਦੀ ਅਗਵਾਈ ਹੇਠ ਸੰਤ ਰਾਮਾ ਨੰਦ ਜੀ ਦੇ ਸਹੀਦੀ ਦਿਵਸ ਨੂੰ ਸਮਰਪਿਤ ਲਗਾਈ ਠੰਡੀ ਮਿੱਠੀ ਜਲ ਦੀ ਛੱਬੀਲ ਮੌਕੇ ਉੱਚੇਚੇ ਤੌਰ ਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਪੋਤਰੇ ਗਲੋਬਲ ਰਿਪਬਲੀਕਨ ਪਾਰਟੀ ਦੇ ਮੁਖੀ ਅਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਸ਼ਿਰਕਤ ਕੀਤੀ ਅਤੇ ਸੰਤ ਰਾਮਾਨੰਦ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਆਪਣੇ ਸੰਬੋਧਨ ਵਿੱਚ ਉਹਨਾਂ ਕਿਹਾ ਕਿ ਕੌਮ ਦੇ ਰਹਿਬਰ ਤੇ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਸੰਵਿਧਾਨ ਵਿੱਚ ਦਰਜ ਆਪਣੇ ਅਧਿਕਾਰ ਲੈਣ ਲਈ ਇਕਜੁੱਟ ਹੋ ਕੇ ਸੰਘਰਸ਼ ਕਰੀਏ ਅਤੇ ਦੇਸ਼ ਦੀ ਸੱਤਾ ਤੇ ਕਾਬਜ ਹੋਈਏ |
ਇਹ ਇਸ ਲਈ ਜਰੂਰੀ ਹੈ ਕਿਉਂਕਿ ਹੁਣ ਤੱਕ ਬਾਬਾ ਸਾਹਿਬ ਦਾ ਨਾਮ ਵਰਤ ਕੇ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਪਰ ਦਲਿਤ, ਪਿਛੜੇ ਅਤੇ ਸਮਾਜ ਦੇ ਦੱਬੇ ਕੁਚਲੇ ਵਰਗਾਂ ਦੇ ਲੋਕਾਂ ਨੂੰ ਅਧਿਕਾਰਾਂ ਦੇ ਨਾਂ ਤੇ ਕੇਵਲ ਲਾਰਾ ਲੱਪਾ ਹੀ ਲਾਈ ਰੱਖਿਆ | ਉਹਨਾਂ ਦੱਸਿਆ ਕਿ ਹੁਣ ਤੱਕ ਬਹੁਜਨ ਸਮਾਜ ਪਾਰਟੀ ਬਾਬਾ ਸਾਹਿਬ ਦੇ ਮਿਸ਼ਨ ਨੂੰ ਲੈ ਕੇ ਸਿੱਧੇ ਤੌਰ ਤੇ ਸੰਘਰਸ਼ ਕਰ ਰਹੀ ਸੀ ਪਰ ਬਾਬੂ ਕਾਂਸ਼ੀ ਰਾਮ ਜੀ ਤੋਂ ਬਾਅਦ ਪਾਰਟੀ ਨੇ ਆਪਣੀ ਦਿਸ਼ਾ ਅਤੇ ਦਸ਼ਾ ਬਦਲ ਲਈ ਹੈ |
ਇਸੇ ਲਈ ਸਾਨੂੰ ਬਾਬਾ ਸਾਹਿਬ ਦੇ ਅਧੂਰੇ ਕਾਰਜਾਂ ਨੂੰ ਮੁਕੰਮਲ ਕਰਨ ਲਈ ਮੈਦਾਨ ਵਿਚ ਆਉਣਾ ਪਿਆ | ਇਸ ਮੌਕੇ ਗਲੋਬਲ ਰਿਪਬਲਿਕਨ ਪਾਰਟੀ ਦੇ ਪੰਜਾਬ ਪ੍ਰਧਾਨ ਸ੍ਰੀਮਤੀ ਸੰਤੋਸ਼ ਕੁਮਾਰੀ ਨੇ ਇਕ ਜੂਨ ਨੂੰ ਲੋਕ ਸਭਾ ਲਈ ਹੋ ਰਹੀਆਂ ਚੋਣਾਂ ਵਿੱਚ ਭੀਮ ਰਾਓ ਦੇ ਪੋਤਰੇ ਭੀਮ ਰਾਓ ਯਸ਼ਵੰਤ ਅੰਬੇਡਕਰ ਨੂੰ ਵੋਟਾਂ ਪਾ ਕੇ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਕੁਮਾਰ ਸਰਪੰਚ ਦੇਵੀ ਚੰਦ ਮਿਹਰ ਚੰਦ ਫੌਜੀ ਅਮਰੀਕ ਸਿੰਘ ਚਰਨ ਪ੍ਰੀਤ ਰਾਮਜੀਤ ਕਪਲ ਸਾਹਿਬ ਗਗਨ ਬਰਿੰਦਰ ਗੋਲੂ ਸੂਬੇਦਾਰ ਤਰਸੇਮ ਸਿੰਘ ਨਵਜੋਤ ਸਿੰਘ ਰਾਜਕੁਮਾਰ ਰਾਣਾ ਜੈ ਚੰਦ ਅਮਨ ਗੌਰੀ ਸੁੱਚਾ ਸਿੰਘ ਸੁਖਵਿੰਦਰ ਸਿੰਘ ਫਤਿਹ ਸਿੰਘ ਅਮਨ ਗੌਰੀ ਸਰਬਜੀਤ ਸਿੰਘ ਅਮਨ ਬਲਵੀਰ ਸਿੰਘ ਸਾਹਿਬ ਲਾਡੀ ਮਨਪ੍ਰੀਤ ਹਰਪ੍ਰੀਤ ਕੁਮਾਰ ਗੁਰਪ੍ਰੀਤ ਸਿੰਘ ਸੰਦੀਪ ਸਿੰਘ ਹੈਪੀ ਕਪਲ ਗਗਨ ਤਰਲੋਚਨ ਸਿੰਘ ਸੁਖਵਿੰਦਰ ਸਿੰਘ ਗੁਰਮੁੱਖ ਖੋਸਲਾ ਆਦਿ ਹਾਜ਼ਰ ਸਨ |