ਹੁਸ਼ਿਆਰਪੁਰ ਵਾਸੀ ਲੈਣ ਪ੍ਰਣ ਕਿ ਸਾਡਾ ਜਿਲ੍ਹਾ ਵੋਟਿੰਗ ਫੀਸਦੀ ਵਿੱਚ ਨੰਬਰ ਇੱਕ ’ਤੇ ਆਵੇਗਾ : ਪਰਮਜੀਤ ਸੱਚਦੇਵਾ
ਹੁਸ਼ਿਆਰਪੁਰ 26 ਮਈ ( ਤਰਸੇਮ ਦੀਵਾਨਾ ): ਇੱਕ ਜੂਨ ਛੁੱਟੀ ਦਾ ਨਹੀਂ, ਜ਼ਿੰਮੇਵਾਰੀ ਨਿਭਾਉਣ ਦਾ ਦਿਨ ਹੈ ਦੇ ਥੀਮ ਤਹਿਤ ਫਿੱਟ ਬਾਈਕਰ ਕਲੱਬ ਵੱਲੋਂ ਅੱਜ ਸਵੇਰੇ ਹੁਸ਼ਿਆਰਪੁਰ ਵਾਸੀਆਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਲਈ ਸਾਈਕਲ ਰੈਲੀ ਕੱਢੀ ਜਾਵੇਗੀ ਜੋ ਕਿ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ, ਨਜ਼ਦੀਕ ਬੂਲਾਵਾੜੀ ਚੌਂਕ ਤੋਂ ਸਵੇਰੇ 7 ਵਜੇ ਸ਼ੁਰੂ ਹੋਈ ਤੇ ਇਸ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਰਵਾਨਾ ਕੀਤਾ ਗਿਆ ਤੇ ਖੁਦ ਵੀ ਇਸ ਸਾਈਕਲ ਰੈਲੀ ਦਾ ਹਿੱਸਾ ਬਣੇ। ਰੈਲੀ ਦੀ ਸ਼ੁਰੂਆਤ ਤੇ ਆਖਿਰ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ 1 ਜੂਨ ਨੂੰ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨ ਤੇ ਲੋਕਤੰਤਰ ਦੇ ਇਸ ਪਰਵ ਦਾ ਹਿੱਸਾ ਬਣਨ।
ਉਨ੍ਹਾਂ ਵੱਲੋਂ ਫਿੱਟ ਬਾਈਕਰ ਕਲੱਬ ਦੇ ਮੈਂਬਰਾਂ ਤੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਗਿਆ ਕਿ ਇਸ ਕਲੱਬ ਦੇ ਮੈਂਬਰ ਹਮੇਸ਼ਾ ਸਕਾਰਾਤਮਕ ਸੋਚ ਨਾਲ ਅੱਗੇ ਵੱਧਦੇ ਹਨ ਤੇ ਹਮੇਸ਼ਾ ਸਮਾਜ ਨੂੰ ਜਾਗਰੂਕ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਉਦੇ ਹਨ। ਇਸ ਸਮੇਂ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਸਮੇਤ 150 ਦੇ ਲੱਗਭੱਗ ਸਾਈਕਲਿਸਟਾਂ ਦਾ ਧੰਨਵਾਦ ਕੀਤਾ ਗਿਆ ਜੋ ਕਿ ਇਸ ਜਾਗਰੂਕਤਾ ਰੈਲੀ ਦਾ ਹਿੱਸਾ ਬਣੇ।
ਇਹ ਰੈਲੀ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਤੋਂ ਸ਼ੁਰੂ ਹੋਈ ਜੋ ਕਿ ਸ਼ਿਮਲਾ ਪਹਾੜੀ ਚੌਂਕ, ਧੋਬੀ ਘਾਟ ਚੌਂਕ, ਪੁਰਾਣਾ ਭੰਗੀ ਚੋ ਪੁਲ, ਗਊਸ਼ਾਲਾ ਬਜਾਰ, ਬੱਸ ਸਟੈਂਡ ਚੌਂਕ, ਰਾਮਗੜ੍ਹੀਆ ਚੌਂਕ, ਮਹਾਰਾਣਾ ਪ੍ਰਤਾਪ ਚੌਂਕ, ਗੌਰਮਿੰਟ ਕਾਲੇਜ ਚੌਂਕ, ਮਾਹਿਲਪੁਰ ਅੱਡਾ ਚੌਂਕ ਤੋਂ ਹੁੰਦੀ ਹੋਈ ਮਿੰਨੀ ਸਕੱਤਰੇਤ ਕੋਲ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਵਿਖੇ ਜਾ ਕੇ ਸਮਾਪਤ ਹੋਈ।
ਪਰਮਜੀਤ ਸੱਚਦੇਵਾ ਨੇ ਕਿਹਾ ਕਿ ਇਸ ਰੈਲੀ ਦੌਰਾਨ ਸ਼ਹਿਰ ਵਾਸੀਆਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ ਹੈ ਤੇ ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਪੰਜਾਬ ਵਿੱਚ ਹੁਸ਼ਿਆਰਪੁਰ ਜਿਲ੍ਹਾ ਵੋਟਿੰਗ ਫੀਸਦੀ ਵਿੱਚ ਸਭ ਤੋਂ ਅੱਗੇ ਹੋਵੇਗਾ। ਇਸ ਮੌਕੇ ਅਧਿਕਾਰੀ ਜੋਯਾ ਸਿੱਦੀਕੀ, ਮੁਨੀਰ ਨਾਜਰ, ਅਮਰਿੰਦਰ ਸੈਣੀ, ਕੇਸ਼ਵ ਕੁਮਾਰ, ਗੁਰਮੇਲ ਸਿੰਘ, ਉੱਤਮ ਸਿੰਘ ਸਾਬੀ, ਸੌਰਵ ਸ਼ਰਮਾ ਆਦਿ ਵੀ ਮੌਜੂਦ ਸਨ।