ਮੋਦੀ ਸਰਕਾਰ ਨੇ 25 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਵਿੱਚੋ ਬਾਹਰ ਕੱਢਿਆ: ਹੀਰਾ ਵਾਲੀਆ
ਬਟਾਲਾ: ਭਾਰਤੀ ਜਨਤਾ ਪਾਰਟੀ ਦੇ ਜਿਲਾ ਬਟਾਲਾ ਦੇ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 10 ਸਾਲ ਦਾ ਕਾਰਜਕਾਲ ਅਤੇ ਯੋਜਨਾਵਾਂ ਨਾਲ ਆਮ ਲੋਕਾਂ ਦਾ ਜੀਵਨ ਸਤਰ ਉਤੇ ਉਠਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਣਥੱਕ ਯਤਨਾਂ ਅਤੇ ਦੂਰਦਰਸ਼ੀ ਸੋਚ ਸਦਕਾ 25 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਵਿੱਚੋ ਬਾਹਰ ਕੱਢਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਦੇਸ਼ ਦੀਆਂ ਕਰੋੜਾ ਮਹਿਲਾਵਾਂ, ਬਜ਼ੁਰਗਾਂ, ਨੌਜਵਾਨਾਂ ਅਤੇ ਕਿਸਾਨਾਂ ਨੂੰ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵਲੋ ਸ਼ੁਰੂ ਕੀਤੀ ਗਈ ਆਯੁਸ਼ਮਾਨ ਭਾਰਤ ਯੋਜਨਾ ਨਾਲ ਦੇਸ਼ ਦੇ ਹਰ ਵਿਅਕਤੀ ਨੂੰ ਸਿਹਤ ਸੁਵਿਧਾਵਾਂ ਦਾ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਅਭਿਆਨ ਤਹਿਤ, ਅੰਮ੍ਰਿਤ ਯੋਜਨਾ, ਆਯੁਸ਼ਮਾਨ ਬੀਮਾ ਯੋਜਨਾ, ਅਤੇ ਪੁਰਾਤਤਵ ਵਿਭਾਗ ਵਲੋ ਕੀਤਾ ਵਿਕਾਸ ਕੇਂਦਰ ਦੀ ਹੀ ਦੇਣ ਹੈ ਇਸ ਦੇ ਨਾਲ ਹੀ ਦੂਰਦਰਸ਼ੀ ਸੋਚ ਰਖਣ ਵਾਲੀ ਤਜ਼ਰਬੇਕਾਰ ਭਾਜਪਾ ਸਰਕਾਰ ਕੋਲ ਭਵਿੱਖ ਦੇ ਵਿਕਾਸ ਲਈ ਵੀ ਰੋਡ ਮੈਪ ਤਿਆਰ ਹੈ।
ਉਨ੍ਹਾਂ ਕਿਹਾ ਕਿ ਜ਼ਿਲਾ ਗੁਰਦਾਸਪੁਰ ਦੇ ਲੋਕਸਭਾ ਉਮੀਦਵਾਰ ਦਿਨੇਸ਼ ਬੱਬੂ ਨੂੰ ਹਲਕੇ ਵਿੱਚ ਅਣਥੱਕ ਪਿਆਰ ਮਿਲ ਰਿਹਾ ਹੈ ਲੋਕ ਭਾਜਪਾ ਦੀਆਂ ਨੀਤੀਆਂ ਤੇ ਮੋਹਰ ਲਗਾਉਣ ਦਾ ਮਨ ਬਣਾ ਚੁੱਕੇ ਹਨ।