ਸੁਰਜੀਤ ਪਾਤਰ ਜੀ ਦੇ ਜਾਣ ਦਾ ਸਾਹਿਤ ਅਤੇ ਸਮਾਜ ਨੂੰ ਪਿਆ ਘਾਟਾ : ਸੱਭਿਆਚਾਰ ਸੰਭਾਲ ਸੁਸਾਇਟੀ
ਹੁਸ਼ਿਆਰਪੁਰ: ਕਵੀ ਦਰਬਾਰਾਂ, ਸਾਹਿਤਕ ਮਹਿਫ਼ਲਾਂ, ਗੋਸ਼ਟੀਆਂ, ਸੈਮੀਨਾਰਾਂ ਦਾ ਮੁੱਖ ਪਰੋਹਣਾ ਬਣਨ ਵਾਲੇ ਪੰਜਾਬੀ ਦੇ ਪ੍ਰਮੁੱਖ ਸ਼ਾਇਰ ਸ਼੍ਰੀ ਸੁਰਜੀਤ ਪਾਤਰ ਜੀ ਦੇ ਜਾਣ ਦਾ ਸਾਹਿਤ ਅਤੇ ਸਮਾਜ ਨੂੰ ਬੇਹੱਦ ਘਾਟਾ ਪਿਆ ਹੈ। ਉਪਰੋਕਤ ਵਿਚਾਰ ਸੱਭਿਆਚਾਰ ਸੰਭਾਲ ਸੁਸਾਇਟੀ ਦੇ ਵੱਲੋਂ ਸਵਰਗੀ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੱਭਿਆਚਾਰ ਸੰਭਾਲ ਸੁਸਾਇਟੀ ਦੇ ਪ੍ਰਧਾਨ ਮਾਸਟਰ ਕੁਲਵਿੰਦਰ ਸਿੰਘ ਜੰਡਾ ਜੀ ਨੇ ਸਿੰਘ ਪ੍ਰਗਟ ਕੀਤੇ ।
ਉਹਨਾਂ ਦੱਸਿਆ ਕਿ 26 ਮਈ ਨੂੰ ਸਵਰਗੀ ਪਾਤਰਾ ਦਾ ਹੁਸ਼ਿਆਰਪੁਰ ਵਿਖੇ ਸੁਸਾਇਟੀ ਵੱਲੋਂ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਜਿਸ ਦੀ ਤਿਆਰੀ ਜੋਸ਼ ਹੋਰ ਨਾਲ ਚੱਲ ਰਹੀ ਸੀ ਪਰ ਕੁਦਰਤ ਨੇ ਉਹਨਾਂ ਨੂੰ ਸਦਾ ਲਈ ਸਾਡੇ ਪਾਸੋਂ ਖੋ ਲਿਆ ਉਹਨਾਂ ਕਿਹਾ ਸਵਰਗੀ ਪਾਤਰਾ ਦੀਆਂ ਰਚਨਾਵਾਂ ਉਬਰ ਦੇ ਕਵੀਆਂ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਬਣ ਗਈਆਂ ਇਸ ਮੌਕੇ ਸ਼ਰਧਾਂਜਲੀ ਦਿੰਦੇ ਹੋਏ ਡਾਕਟਰ ਅਜੇ ਬੱਗਾ ਸੰਜੀਵ ਤਲਵਾਰ ਜੀਵਨ ਕੁਮਾਰ ਆਦਿ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਭਿਆਚਾਰ ਸੰਭਾਲ ਸੁਸਾਇਟੀ ਵੱਲੋਂ ਸਵਰਗੀ ਪਾਤਰਾ ਦੀ ਯਾਦ ਵਿੱਚ ਅਜਿਹੇ ਕਾਰਕ੍ਰਮ ਕਰਵਾਏ ਜਾਣਗੇ ਜਿਸ ਨਾਲ ਪੰਜਾਬ ਦੇ ਸਹਾਇਤੇ ਦਾ ਮਾਣ ਵਧ ਸਕੇ।