ਹੁਸ਼ਿਆਰਪੁਰ ਪੁਲਿਸ ਅਤੇ ਕਾਊਟਰ ਇੰਟੈਲੀਜੈਂਸ ਜਲੰਧਰ ਦੀ ਜੁਆਇੰਟ ਟੀਮ ਵਲੋਂ ਇੱਕ ਜਾਸੂਸ ਕਾਬੂ
ਹੁਸ਼ਿਆਰਪੁਰ: ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈੱਸ ਨੋਟ ਜਾਰੀ ਕਰਦੇ
ਹੋਏ ਦੱਸਿਆ ਕਿ ਮਿਤੀ 02.05.2024 ਨੂੰ ਹੁਸ਼ਿਆਰਪੁਰ ਪੁਲਿਸ ਤੇ ਕਾਊਟਰ ਇੰਟੈਲੀਜੈਂਸ ਜਲੰਧਰ ਦੀ ਸਪੈਸ਼ਲ
ਟੀਮ ਵੱਲੋਂ ਇੱਕ ਜੁਆਇੰਟ ਅਪਰੇਸ਼ਨ ਦੌਰਾਨ ਮੁੱਖਬਰ ਖਾਸ ਦੀ ਇਤਲਾਹ ਪਰ ਹਰਪ੍ਰੀਤ ਸਿੰਘ ਉਰਫ ਪਾਸਟਰ
ਜੌਨਸਨ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਫਤਿਹਪੁਰ ਸੁਗਾ ਥਾਣਾ ਭਿਖੀਵਿੰਡ ਜਿਲਾ ਤਰਨਤਾਰਨ, ਹਾਲ ਵਾਸੀ ਬਾਜ਼ੀਗਰ
ਮੁਹੱਲਾ ਨੇੜੇ ਪੁਰਹੀਰਾਂ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਹੁਣ (ਛ/ੌ ਸਤਨਾਮ ਸਿੰਘ ਗਲੀ ਨੰਬਰ 05,
ਵਾਰਡ ਨੰਬਰ 13 ਵਿਜੈ ਨਗਰ ਨਿਊ ਫਤਿਹਗੜ੍ਹ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ) ਨੂੰ ਕਾਬੂ ਕਰਕੇ
ਉਸਦੇ ਖਿਲਾਫ ਮੁਕੱਦਮਾ ਨੰਬਰ 98 ਮਿਤੀ 02.05.2024 ਜੇਰੇ ਧਾਰਾ 419,420,467,468,471 ਭ:ਦ, 66-
ਸੀ, 66-ਡੀ ਆਈ.ਟੀ ਐਕਟ, 3,9 ੌਡਡਚਿiੳਲ ਸ਼ੲਚਰੲਟ ਅਚਟ 1923 ਥਾਣਾ ਮਾਡਲ ਟਾਊਨ ਤਹਿਤ ਮੁੱਕਦਮਾ ਦਰਜ਼ ਰਜਿਸਟਰ
ਕੀਤਾ ਗਿਆ। ਜਿਸਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਉਹ ਪਿੱਛਲੇ ਕਰੀਬ 04 ਸਾਲ ਤੋਂ ਹੁਸ਼ਿਆਰਪੁਰ ਵਿੱਚ ਰਹਿ
ਰਿਹਾ ਹੈ, ਜੋ 02 ਵਾਰੀ ੜਸਿਟਿੋਰ ਵੀਜ਼ੇ ਤੇ ਪਾਕਿਸਤਾਨ ਜਾ ਕੇ ਆਇਆ ਹੈ।
ਜਿਥੇ ਉਸਦਾ ਰਾਬਤਾ ਪਾਕਿਸਤਾਨੀ ਇੰਟੈਲੀਜੈਂਸ ਏਜੰਸੀ ਤੇ ਉੱਥੇ ਦੇ ਪੁਲਿਸ ਅਫਸਰਾਨ ਨਾਲ ਹੋਇਆ ਹੈ। ਜੋ ਪਾਕਿਸਤਾਨੀ ਇੰਟੈਲੀਜੈਂਸ
ਏਜੰਸੀ ਦੇ ਅਫਸਰਾਂ ਨਾਲ ਵਟੱਸਐਪ ਤੇ ਗੱਲ ਬਾਤ ਕਰਦਾ ਹੈ ਅਤੇ ਜੋ ਜਾਅਲੀ ਦਸਤਾਵੇਜ਼ ਰਾਹੀਂ ਵੱਖ-ਵੱਖ ਭਾਰਤੀ
ਕੰਪਨੀਆਂ ਦੀਆਂ ਸਿੰਮਾਂ ਖਰੀਦ ਕਰਕੇ, ਉਹਨਾਂ ਨੂੰ ਵਟਸਐੱਪ ਤੇ ਹੋਰ ਇੰਟਰਨੈਂੱਟ ਐਪਸ ਤੇ ਭਾਰਤੀ
ਨੰਬਰ ਰਜਿਸਟਰ ਕਰਵਾ ਕੇ ਦਿੰਦਾ ਹੈ ਜਿਹਨਾਂ ਨੰਬਰਾਂ ਦੀ ਵਰਤੋਂ ਕਰਕੇ ਉਹ ਭਾਰਤ ਵਿਰੋਧੀ ਗਤੀਵਿਧੀਆਂ ਨੂੰ
ਅੰਜ਼ਾਮ ਦਿੰਦੇ ਹਨ।
ਜਿਸਨੇ ਹੁਣ ਤੱਕ ਕਾਫੀ ਮਾਤਰਾ ਵਿੱਚ ਭਾਰਤੀ ਮੋਬਾਈਲ ਕੰਪਨੀਆਂ ਦੇ ਸਿੰਮਾਂ ਦੇ
ਨੰਬਰ ਇੰਟਰਨੈੱਟ ਐਪ ਤੇ ਪਾਕਿਸਤਾਨੀ ਅਫਸਰਾਨ ਨੂੰ ਰਜਿਸਟਰ ਕਰਵਾ ਕੇ ਦਿੱਤੇ ਹਨ ਅਤੇ ਇਸ ਤੋਂ ਇਲਾਵਾ ਇਹ
ਭਾਰਤੀ ਸੈਨਾ ਦੀਆਂ ਸੰਵੇਦਨਸ਼ੀਲ਼ ਸੂਚਨਾਵਾਂ, ਟਿਕਾਣਿਆਂ ਅਤੇ ਸੈਨਾ ਦੀ ਭਰਤੀ ਪ੍ਰਕਿਰੀਆਂ ਸਬੰਧੀ
ਸੂਚਨਾਵਾਂ, ਦਸਤਾਵੇਜ਼ ਅਤੇ ਫੋਟੋਆਂ ਪਾਕਿਸਤਾਨੀ ਏਜੰਸੀਆਂ ਨੂੰ ਆਪਣੇ ਮੋਬਾਈਲ਼ ਫੋਨ ਰਾਹੀਂ
ਮੁਹੱਈਆਂ ਕਰਵਾਉਦਾ ਹੈ। ਜੋ ਇਸ ਕੰਮ ਬਦਲੇ ਇਹ ਪਾਕਿਸਤਾਨੀ ਏਜੰਸੀਆਂ ਤੋਂ ਮੋਟੇ ਪੈਸੇ ਲੈਂਦਾ ਹੈ
ਤੇ ਪੈਸਿਆਂ ਦੇ ਲਾਲਚ ਵਿੱਚ ਭਾਰਤ ਦੇ ਦੁਸ਼ਮਣ ਦੇਸ਼ਾਂ ਲਈ ਜਾਸੂਸੀ ਕੀਤੀ ਹੈ। ਜਿਸਨੂੰ ਪੇਸ਼ ਅਦਾਲਤ ਕਰਕੇ
ਇਸਦਾ ਪੁਲਿਸ ਰਿਮਾਂਡ ਹਾਸਲ ਕੀਤਾ। ਜਿਸ ਪਾਸੋਂ ਅਗਲੇਰੀ ਪੁੱਛਗਿੱਛ ਬਰੀਕੀ ਨਾਲ ਕੀਤੀ ਜਾ ਰਹੀ ਹੈ।