ਹੁਸ਼ਿਆਰਪੁਰ ਪੁਲਿਸ ਵਲੋਂ ਪਿੰਡ ਬਹਿਬਲ ਮੰਝ ਮਰਡਰ ਕੇਸ ਵਿੱਚ ਲੋੜੀਂਦਾ 01 ਦੋਸ਼ੀ ਕਾਬੂ
ਹੁਸ਼ਿਆਰਪੁਰ: ਸੁਰੇਂਦਰ ਲਾਂਬਾ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ
ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸਰਬਜੀਤ ਸਿੰਘ ਬਾਹੀਆਂ ਫ.ਫ.ਸ਼ ਪੁਲਿਸ ਕਪਤਾਨ
ਤਫਤੀਸ਼ ਹੁਸ਼ਿਆਰਪੁਰ, ਸ਼ਿਵਦਰਸ਼ਨ ਸਿੰਘ ਸੰਧੂ ਫ.ਫ.ਸ਼ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਅਤੇ
ਵਿਪਨ ਕੁਮਾਰ ਫ.ਫ.ਸ਼ ਉੱਪ ਪੁਲਿਸ ਕਪਤਾਨ ਮੁਕੇਰੀਆਂ ਜਿਲਾ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ
ਗੁਰਪ੍ਰੀਤ ਇੰਚਾਰਜ਼ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਅਤੇ ਇੰਸਪੈਕਟਰ ਪ੍ਰਮੋਦ ਕੁਮਾਰ ਮੁੱਖ ਅਫਸਰ
ਥਾਣਾ ਮੁਕੇਰੀਆਂ ਦੇ ਅਧੀਨ ਵਿਸ਼ੇਸ਼ ਟੀਮ ਵੱਲੋਂ ਪਿੰਡ ਬਹਿਬਲ ਮੰਝ ੌ.ਖ ਰਾਈਸ ਮਿੱਲ ਦੀਆਂ ਝੱਗੀਆਂ ਵਿੱਚ
ਮਿਤੀ 06.05.2024 ਨੂੰ ਹੋਏ ਲੜਕੀ ਦੇ ਕਤਲ ਕੇਸ ਵਿੱਚ ਲੋੜੀਂਦਾ 01 ਦੋਸ਼ੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ
ਹੈ।
ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ
ਮਿਤੀ 06.05.2024 ਨੂੰ ਥਾਣਾ ਮੁਕੇਰੀਆਂ ਵਿੱਚ ਸੂਚਨਾ ਪ੍ਰਾਪਤ ਹੋਈ ਕਿ ਪਿੰਡ ਬਹਿਬਲ ਮੰਝ ੌ.ਖ ਰਾਈਸ
ਮਿੱਲ ਦੀਆਂ ਝੱਗੀਆਂ ਵਿੱਚ ਲੜਕੀ ਦਾ 02 ਦੋਸ਼ੀਆਂ ਨੇ ਕਤਲ ਕਰ ਦਿੱਤਾ ਹੈ। ਜਿਸਤੇ ਪੁਲਿਸ ਪਾਰਟੀ ਮੌਕੇ ਪਰ ਪੁੱਜੀ
ਤੇ ਮੁਦੱਈ ਮੁਕੱਦਮਾ ਅਨੀਲ ਕੁਮਾਰ ਰਲੱਣ ਪੁੱਤਰ ਪ੍ਰੇਮ ਕੁਮਾਰ ਰਲੱਣ ਵਾਸੀ ਪਿੰਡ ਖੈਹਰਾ ਕੋਟਲੀ ਦਸੂਹਾ
ਹੁਸ਼ਿਆਰਪੁਰ ਦੇ ਬਿਆਨ ਪਰ 02 ਦੋਸ਼ੀਆਂ ਖਿਲਾਫ ਮੁੱਕਦਮਾ ਨੰਬਰ 62 ਮਿਤੀ 06.05.2024 ਅ/ਧ 302, 34
ਭ:ਦ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ।
ਜਿਸਤੇ ਸ੍ਰੀ ਸਰਬਜੀਤ ਸਿੰਘ ਫ.ਫ.ਸ਼ ਪੁਲਿਸ
ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੀ ਨਿਗਰਾਨੀ ਹੇਠ ੳਪਰੋਕਤ ਸਪੈਸ਼ਲ਼ ਟੀਮ ਦਾ ਗਠਨ ਕੀਤਾ ਗਿਆ ਤੇ ੳਪਰੋਕਤ
ਟੀਮਾਂ ਨੇ ਟੈਕਨੀਕਲ ਤੇ ਸਾਂਈਟਫਿਕ ਤਰੀਕੇ ਨਾਲ ਜਾਂਚ ਸ਼ੁਰੂ ਕੀਤੀ। ਜਿਸਤੇ ੳਪਰੋਕਤ ਟੀਮ ਨੇ ਦੌਰਾਨੇ ਤਫਤੀਸ਼
ਰਾਮਜ਼ੀ ਸ਼ਰਮਾ ਪੁੱਤਰ ੳਪਿੰਦਰ ਸ਼ਰਮਾ ਵਾਸੀ ਕਤਰਾਰੀ ਰੋਡ ਜਾਨਕੀ ਨਗਰ, ਪੂਨੀਆਂ ਬਿਹਾਰ ਹਾਲ ਵਾਸੀ ਝੁੱਗੀਆਂ
ੌ.ਖ ਰਾਈਸ ਮਿੱਲ ਬਹਿਬਲ ਮੰਝ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ ਨੂੰ 24 ਘੰਟੇ ਦੇ ਅੰਦਰ-ਅੰਦਰ
ਗ੍ਰਿਫਤਾਰ ਕਰਕੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ
ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਦੋਸ਼ੀਆ ਦੇ ਨਾਮ:-
- ਰਾਮਜ਼ੀ ਸ਼ਰਮਾ ਪੁੱਤਰ ੳਪਿੰਦਰ ਸ਼ਰਮਾ ਵਾਸੀ ਕਤਰਾਰੀ ਰੋਡ ਜਾਨਕੀ ਨਗਰ, ਪੂਨੀਆਂ ਬਿਹਾਰ ਹਾਲ ਵਾਸੀ
ਝੁੱਗੀਆਂ ੌ.ਖ ਰਾਈਸ ਮਿੱਲ ਬਹਿਬਲ ਮੰਝ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ। (ਗ੍ਰਿਫਤਾਰ) - ਬੰਟੀ ਪੁੱਤਰ ਬਹੁਲਨਜ਼ਿਨ ਵਾਸੀ ਬੁਹਰਨਪੁਰ ਜਿਲਾ ਸੰਭਾਲ ਉੱਤਰ ਪ੍ਰਦੇਸ਼ ਹਾਲ ਵਾਸੀ ਝੁੱਗੀਆਂ ੌ.ਖ ਰਾਈਸ
ਮਿੱਲ ਬਹਿਬਲ ਮੰਝ ਥਾਣਾ ਮੁਕੇਰੀਆਂ ਜਿਲਾ ਹੁਸ਼ਿਆਰਪੁਰ। (ਗ੍ਰਿਫਤਾਰ ਕਰਨਾ ਅਜੇ ਬਾਕੀ)