ਐਮ.ਏ-1 (ਹਿੰਦੀ) ਦੇ ਵਿਦਿਆਰਥੀਆਂ ਨੇ ਐਮ.ਏ-2 (ਹਿੰਦੀ) ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਹੁਸ਼ਿਆਰਪੁਰ : ਸਰਕਾਰੀ ਕਾਲਜ, ਹੁਸ਼ਿਆਰਪੁਰ ਦੇ ਐਮ.ਏ-1 ਦੇ ਹਿੰਦੀ ਵਿਦਿਆਰਥੀਆਂ ਨੇ ਐਮ.ਏ-2 ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ। ਇਹ ਪਾਰਟੀ ਹਿੰਦੀ ਵਿਭਾਗ ਦੇ ਸਟਾਫ ਮੈਂਬਰਾਂ ਮੁਖੀ ਵਿਜੇ ਕੁਮਾਰ, ਅਸਿਸਟੈਂਟ ਪ੍ਰੋਫੈਸਰ ਸਰੋਜ ਸ਼ਰਮਾ, ਜਸਵਿੰਦਰ ਕੌਰ, ਨੀਤੀ ਸ਼ਰਮਾ ਅਤੇ ਤਜਿੰਦਰ ਕੌਰ ਦੇ ਸਹਿਯੋਗ ਨਾਲ ਦਿੱਤੀ ਗਈ।
ਇਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਹਾਜ਼ਰ ਹੋਏ। ਉਹਨਾਂ ਵਿਦਿਆਰਥੀਆਂ ਨੂੰ ਇੱਕ ਮੁਕਾਮ ਤੇ ਪਹੁੰਚਣ ਤੇ ਵਧਾਈ ਦਿੱਤੀ ਅਤੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਹਿੰਦੀ ਵਿਭਾਗ ਦੇ ਮੁਖੀ ਵਿਜੇ ਕੁਮਾਰ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਦੇ ਮਹੱਤਵ ਦੀ ਜਾਣਕਾਰੀ ਦਿੰਦੇ ਹੋਏ ਅਨੁਸ਼ਾਸਨ ਦੇ ਅਧੀਨ ਹੀ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਪ੍ਰੇਰਿਤ ਕੀਤਾ। ਉਹਨਾਂ ਨੂੰ ਇੱਕ ਚੰਗਾ ਇਨਸਾਨ ਬਣ ਕੇ ਦੇਸ਼ ਅਤੇ ਸਮਾਜ ਪ੍ਰਤੀ ਬਣਦੇ ਫਰਜ਼ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ। ਐਮ.ਏ-2 ਦੇ ਵਿਦਿਆਰਥੀਆਂ ਵਿੱਚ ਉਹ ਭਾਵਨਾਤਮਕ ਰੂਪ ਦੇਖਣ ਨੂੰ ਮਿਲਿਆ ਜਿਸ ਨੂੰ ਭੁਲਾ ਪਾਉਣਾ ਸੰਭਵ ਨਹੀ ਹੈ। ਐਮ.ਏ-2 ਦੇ ਵਿਦਿਆਰਥੀਆਂ ਨੂੰ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਐਮ.ਏ-2 ਦੇ ਵਿਦਿਆਰਥੀਆਂ ਨਾਲ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ, ਹਿੰਦੀ ਵਿਭਾਗ ਦੇ ਮੁੱਖੀ ਵਿਜੇ ਕੁਮਾਰ, ਸਰੋਜ ਸ਼ਰਮਾ, ਜਸਵਿੰਦਰ ਕੌਰ, ਨੀਤੀ ਸ਼ਰਮਾ ਅਤੇ ਤਜਿੰਦਰ ਕੌਰ ਨੇ ਯਾਦਗਾਰੀ ਫੋਟੋ ਖਿਚਵਾਈ। ਸਾਰਿਆਂ ਲਈ ਇਹ ਇੱਕ ਯਾਦਗਾਰੀ ਦਿਵਸ ਬਣ ਗਿਆ।