ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਕਰ ਜੀ ਦਾ 133ਵਾਂ ਜਨਮ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ
ਹੁਸ਼ਿਆਰਪੁਰ: ਦੁਨੀਆਂ ਦੀ ਮਹਾਨ ਸਖਸ਼ੀਅਤ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਗਰੀਬਾਂ, ਮਜ਼ਦੂਰਾਂ, ਔਰਤਾਂ ਅਤੇ ਦਲਿਤਾਂ ਦੇ ਮਸੀਹਾ, ਗਿਆਨ ਦੇ ਪ੍ਰਤੀਕ ਕਰੋੜਾਂ ਲੋਕਾਂ ਦੇ ਮਹਾਨ ਆਗੂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਕਰ ਜੀ ਦਾ 133ਵਾਂ ਜਨਮ ਦਿਵਸ ਬੜੀ ਧੂਮਧਾਮ ਨਾਲ ਡਾ. ਅੰਬੇਡਕਰ ਭਵਨ, ਮੁਹੱਲਾ ਸ਼ਾਂਤੀ ਨਗਰ (ਅਸਲਾਮਾਬਾਦ) ਹੁਸ਼ਿਆਰਪੁਰ ਵਿਖੇ ਮਨਾਇਆ ਗਿਆ, ਜਿਸ ਵਿੱਚ ਸੂਝਵਾਨ ਬੁਲਾਰੇ ਸ਼੍ਰੀ ਕੇ.ਸੀ. ਮਹਾਜਨ ਸੀਨੀਅਰ ਐਡਵੋਕੇਟ, ਸ੍ਰੀ ਪਰਮਜੀਤ ਸਿੰਘ (ਰਿਟਾਇਰ ਪ੍ਰਿੰਸੀਪਲ) ਸਰਕਾਰੀ ਕਾਲਜ਼ ਹੁਸ਼ਿਆਰਪੁਰ, ਸ੍ਰੀ ਸੰਦੀਪ ਸਿੰਘ ਸੀਕਰੀ, ਸੈਨੇਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ , ਠੇਕੇਦਾਰ ਭਗਵਾਨ ਦਾਸ ਜੀ, ਵਿਜੇ ਕੁਮਾਰ ਚੰਬਾ, ਮਾਸਟਰ ਵਿਜੇ ਪਾਲ ਰਿਟਾਇਰਡ, ਕੈਪਟਨ ਰਾਜ ਕੁਮਾਰ ਹੀਰਾ, ਡਾ. ਸਵਰਨ ਚੰਦ ਬੱਧਨ ਅਤੇ ਹੋਰ ਬੁੱਧੀਜੀਵੀ ਸਖਸ਼ੀਅਤਾਂ ਨੇ ਡਾ. ਭੀਮ ਰਾਉ ਅੰਬੇਡਕਰ ਜੀ ਦੇ ਜਨਮ ਅਤੇ ਮਿਸ਼ਨ ਸਬੰਧੀ ਆਪਣੇ ਵਿਚਾਰ ਰੱਖੇ ਕਿ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਚੰਗਾ ਸੰਵਿਧਾਨ ਸਾਲਾਂ ਬੱਧੀ ਕੜੀ ਮਿਹਨਤ ਕਰਕੇ ਭਾਰਤ ਨੂੰ ਦਿੱਤਾ ਅਤੇ ਭਾਰਤੀ ਸਮਾਜ ਦੇ ਬਿਹਤਰ ਵਿਕਾਸ ਲਈ ਵੱਖ-ਵੱਖ ਕਾਨੂੰਨਾਂ ਦੀ ਰਚਨਾ ਕੀਤੀ।
ਸਮਾਜ ਦੇ ਦੁੱੁਬੇਕੁਚਲੇ ਲੋਕਾਂ ਨੂੰ ਸਵੈਮਾਨ ਨਾਲ ਜੀਵਨ ਜਿਉਣ ਲਈ ਅਤੇ ਡਾ. ਅੰਬੇਡਕਰ ਸਾਹਿਬ ਜੀ ਦੇ ਮਿਸ਼ਨ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਜ਼ੁਲਮ ਖਿਲਾਫ ਲੜਨ ਦੀ ਪ੍ਰੇਰਨਾ ਦਿੱਤੀ। ਸਮਾਗਮ ਦੀ ਪ੍ਰਧਾਨਗੀ ਸ਼੍ਰੀ ਰਣਜੀਤ ਕੁਮਾਰ ਐਡਵੋਕੇਟ ਪ੍ਰਧਾਨ, ਜਿਲ੍ਹਾ ਬਾਰ ਐਸੋਸੀਏਸ਼ਨ, ਹੁਸ਼ਿਆਰਪੁਰ ਵੱਲੋਂ ਕੀਤੀ ਗਈ ਅਤੇ ਮੁੱਖ ਮਹਿਮਾਨ ਵੱਜੋਂ ਸਟੇਟ ਅਵਾਰਡੀ ਸ਼੍ਰੀ ਜਸਵੰਤ ਰਾਏ, ਜਿਲ੍ਹਾ ਭਾਸ਼ਾ ਅਤੇ ਖੋਜ ਅਫਸਰ ਹੁਸ਼ਿਆਰਪੁਰ ਸ਼ਾਮਿਲ ਹੋਏ, ਜਿਨਾਂ ਨੇ ਡਾ. ਭੀਮ ਰਾਉ ਅੰਬੇਡਕਰ ਜੀ ਦੇ ਬਣਾਏ ਹੋਏ ਸੰਵਿਧਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ। ਸਮਾਗਮ ਦੀ ਤਿਆਰੀ ਅਤੇ ਕਾਰਗੁਜ਼ਾਰੀ ਦਾ ਪ੍ਰਬੰਧ ਸ੍ਰੀ ਰਾਮਜੀ ਦਾਸ ਬੱਧਣ ਐਡਵੋਕੇਟ, ਪ੍ਰਧਾਨ ਡਾ. ਅੰਬੇਦਕਰ ਮਿਸ਼ਨ ਅਤੇ ਵੈਲਫੇਅਰ ਸੁਸਾਇਟੀ (ਰਜਿ.) ਪੰਜਾਬ ਹੁਸ਼ਿਆਰਪੁਰ ਵੱਲੋਂ ਆਪਣੇ ਕਾਰਜਕਾਰੀ ਮੈਂਬਰਾਂ ਨਾਲ ਮਿਲ ਕੇ ਕੀਤਾ ਗਿਆ ਅਤੇ ਸਮਾਗਮ ਵਿੱਚ ਆਏ ਮੁੱਖ ਮਹਿਮਾਨ, ਪ੍ਰਧਾਨ, ਸੂਝਵਾਨ ਬੁਲਾਰੇ ਅਤੇ ਸਾਰੇ ਸੱਜਣਾਂ ਦਾ ਸੁਸਾਇਟੀ ਵੱਲੋਂ ਧੰਨਵਾਦ ਕੀਤਾ ਗਿਆ। ਸਟੇਟ ਸੈਕਟਰੀ ਦੀ ਭੂਮਿਕਾ ਡਾ. ਹਰਦੀਪ ਸਿੰਘ ਭਟੋਆ ਐਡਵੋਕੇਟ ਅਤੇ ਕੈਸ਼ੀਅਰ ਦੀ ਜਿੰਮੇਵਾਰੀ ਸ੍ਰੀ ਜੋਗਿੰਦਰ ਪਾਲ (ਰਿਟਾਇਰਡ ਏ.ਐਫ.ਐਸ.ਓ.) ਨੇ ਚੰਗੀ ਤਰ੍ਹਾਂ ਨਿਭਾਈ। ਇਸ ਉਪਰੰਤ ਚਾਹ ਪਕੌੜਿਆਂ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।