ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਤੋਂ ਟਾਂਡਾ ਚੌਕ ਤੱਕ ਕੀਤੀ ਗਈ ਸਫਾਈ ਮੁਹਿੰਮ ਦੀ ਸ਼ੁਰੂਆਤ : ਕਮਿਸ਼ਨਰ ਨਗਰ ਨਿਗਮ
ਹੁਸ਼ਿਆਰਪੁਰ, 10 ਅਪ੍ਰੈਲ : ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਆਉਂਦੇ ਮੁੱਖ ਚੌਕਾਂ ਅਤੇ ਸੈਂਟਰ ਵਰਜ਼ (ਡਿਵਾਈਡਰਾਂ) ਦੀ ਮੁਕੰਮਲ ਸਫਾਈ ਦੀ ਸ਼ੁਰੂਆਤ ਕਰਵਾਈ ਗਈ ਹੈ। ਨਗਰ ਨਿਗਮ ਹੁਸ਼ਿਆਰਪੁਰ ਦੀ ਬਾਗਬਾਨੀ ਸ਼ਾਖਾ ਵਲੋਂ ਆਲੇ-ਦੁਆਲੇ ਲੱਗੇ ਘਾਹ-ਬੂਟੀ ਨੂੰ ਸਾਫ਼ ਕੀਤਾ ਗਿਆ ਅਤੇ ਸੜਕ ਦੇ ਆਲੇ-ਦੁਆਲੇ ਜਮ੍ਹਾਂ ਹੋਈ ਮਿੱਟੀ ਨੂੰ ਇਕੱਠਾ ਕਰਕੇ ਸਾਫ ਕੀਤਾ ਗਿਆ।
ਇਸੇ ਲੜੀ ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਚੌਕ ਨਾਲ ਲੱਗਦੇ ਬੱਸ ਸ਼ੈਲਟਰ ਦੀ ਸਫ਼ਾਈ ਕਰਵਾਈ ਗਈ ਅਤੇ ਸੜਕ ਨਾਲ ਲੱਗਦੇ ਨਾਲੇ ਵਿਚ ਪਈ ਮਿੱਟੀ ਨੂੰ ਸਾਫ਼ ਕਰਵਾਇਆ ਗਿਆ, ਜਿਸ ਨਾਲ ਬਰਸਾਤ ਦੇ ਮੌਸਮ ਵਿਚ ਨਾਲੇ ਦੀ ਨਿਕਾਸੀ ਸਹੀ ਢੰਗ ਨਾਲ ਹੋ ਸਕੇ।
ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਦੇ ਸੁੰਦਰੀਕਰਨ ਲਈ ਸਬੰਧਤ ਸੰਸਥਾ ਨਾਲ ਗੱਲਬਾਤ ਕੀਤੀ ਜਾਵੇਗੀ, ਜਿਸ ਨਾਲ ਸ਼ਹਿਰ ਵਿਚ ਆਉਣ ਵਾਲੇ ਰਾਹਗੀਰਾਂ ਨੂੰ ਚੌਕ ਦੀ ਸੁੰਦਰਤਾ ਦਿਖਾਈ ਦੇਵੇ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਸ਼ਹਿਰ ਦੇ ਹੋਰ ਚੌਕਾਂ ਅਤੇ ਐਂਟਰੀ ਗੇਟਾਂ ਦੀ ਸਾਫ਼-ਸਫ਼ਾਈ ਅਤੇ ਸੁੰਦਰੀਕਰਨ ਜਾਰੀ ਰਹੇਗਾ। ਇਸ ਮੌਕੇ ਨਿਗਮ ਇੰਜੀਨੀਅਰ ਕੁਲਦੀਪ ਸਿੰਘ, ਜੂਨੀਅਰ ਇੰਜੀਨੀਅਰ ਪਵਨ ਕੁਮਾਰ, ਸੈਨੇਟਰੀ ਇੰਸਪੈਕਟਰ ਗੁਰਵਿੰਦਰ ਸਿੰਘ, ਜਨਕ ਰਾਜ, ਰਾਜੇਸ਼ ਕੁਮਾਰ, ਸਹਾਇਕ ਮੈਨੇਜਰ ਗੌਰਵ ਸ਼ਰਮਾ ਵੀ ਮੌਜੂਦ