ਜਿਲ੍ਹਾ ਟੀਕਾਕਰਨ ਅਫਸਰ ਵੱਲੋਂ ਟੀਕਾਕਰਣ ਸੰਬੰਧੀ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫਸਰਾਂ ਦੀ ਟ੍ਰੇਨਿੰਗ ਆਯੋਜਿਤ
ਹੁਸ਼ਿਆਰਪੁਰ 26 ਮਾਰਚ 2024: ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਜੀ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਦੀ ਪ੍ਰਧਾਨਗੀ ਹੇਠ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫਸਰਾਂ ਦੀ ਦਫਤਰ ਸਿਵਲ ਸਰਜਨ ਦੇ ਟ੍ਰੇਨਿੰਗ ਹਾਲ ਵਿਖੇ ਦੋ ਬੈਚਾ ਵਿੱਚ ਟ੍ਰੇਨਿੰਗ ਆਯੋਜਿਤ ਕੀਤੀ ਗਈ। ਇਸ ਦੌਰਾਨ ਡਾ ਸੀਮਾ ਗਰਗ, ਮੈਡੀਕਲ ਸਪੈਸ਼ਲਿਸਟ ਡਾ ਅਮਨਦੀਪ ਸਿੰਘ, ਡੀਪੀਐਮ ਮੁਹੰਮਦ ਆਸਿਫ ਅਤੇ ਐਸਟੀਐਸ ਆਈਐਚਆਈਪੀ ਰਜਿੰਦਰ ਕੁਮਾਰ ਵੱਲੋਂ ਮੈਡੀਕਲ ਅਫਸਰ ਨੂੰ ਵੱਖ ਵੱਖ ਵਿਸ਼ਿਆਂ ਤੇ ਟ੍ਰੇਨਿੰਗ ਦਿੱਤੀ ਗਈ।
ਟ੍ਰੇਨਿੰਗ ਦੌਰਾਨ ਆਪਣੇ ਸੰਬੋਧਨ ਵਿੱਚ ਡਾ ਸੀਮਾ ਗਰਗ ਨੇ ਟੀਕਾਕਰਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਟੀਕਾਕਰਣ ਨਾਲ ਕਿਨ੍ਹਾਂ-ਕਿਨ੍ਹਾਂ 11 ਬਿਮਾਰੀਆਂ ਤੋਂ ਅਸੀਂ ਬੱਚਿਆਂ ਨੂੰ ਬਚਾ ਸਕਦੇ ਹਾਂ। ਪੋਲੀਓ, ਪਰਟਿਊਸਿਸ, ਡਿਪਥੀਰੀਆ, ਟੈਟਨਸ ਦੇ ਸ਼ੱਕੀ ਮਰੀਜ਼ ਦੀ ਪਹਿਚਾਣ ਕਿਵੇਂ ਕਰਨੀ ਹੈ ਬਾਰੇ ਅਤੇ ਏਐਫਪੀ ਦੇ ਮਰੀਜ਼ ਨੂੰ ਕਿਵੇਂ ਰਿਪੋਰਟ ਕਰਨਾ ਹੈ ਬਾਰੇ ਜਾਣਕਾਰੀ ਦਿੱਤੀ ਗਈ। ਨਾਲ ਹੀ ਪੰਜ ਸਾਲ ਤੱਕ ਦੇ ਬੱਚਿਆਂ ਅਤੇ 10 ਤੇ 16 ਸਾਲ ਦੇ ਬੱਚਿਆਂ ਦੇ ਲਗਾਏ ਜਾਣ ਵਾਲੇ ਟੀਕਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਡਾ ਗਰਗ ਵੱਲੋਂ ਏਈਐਫਆਈ ਕਦੋਂ ਰਿਪੋਰਟ ਕਰਨਾ, ਕਿੰਨੇ ਸਮੇਂ ਵਿੱਚ ਰਿਪੋਰਟ ਕਰਨਾ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਇਸਦੇ ਰਿਕਾਰਡ, ਰਿਪੋਰਟਿੰਗ ਲਈ ਕੇਸ ਇੰਵੈਸਟੀਗੇਸ਼ਨ, ਕੇਸ ਰਿਪੋਰਟਿੰਗ, ਭਰੇ ਜਾਣ ਵਾਲੇ ਫਾਰਮ ਬਾਰੇ ਵੀ ਦੱਸਿਆ ਤਾਂਕਿ ਜੇਕਰ ਉਹਨਾਂ ਕੋਲ ਕੋਈ ਮਰੀਜ ਆਵੇ ਤਾਂ ਉਹ ਏਈਐਫਆਈ ਕੇਸ ਦੀ ਪਹਿਚਾਣ ਕਰਕੇ ਸਾਡੇ ਕੋਲ ਭੇਜ ਸਕਣ।
ਡਾ ਅਮਨਦੀਪ ਸਿੰਘ ਅਤੇ ਐਸਟੀਐਸ ਰਜਿੰਦਰ ਕੁਮਾਰ ਵੱਲੋਂ ਹਾਈਪਰਟੈਂਨਸ਼ਨ ਅਤੇ ਡਾਇਬਟੀਜ਼ ਦੇ ਇਲਾਜ ਅਤੇ ਰਿਪੋਰਟਿੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਡੀਪੀਐਮ ਮੁਹੰਮਦ ਆਸਿਫ ਵੱਲੋਂ ਮੈਡੀਕਲ ਅਫਸਰਾਂ ਨੂੰ ਆਮ ਆਦਮੀ ਕਲੀਨਿਕ ਦੀ ਰਿਪੋਰਟਿੰਗ ਬਾਰੇ ਦੱਸਿਆ ਗਿਆ ਅਤੇ ਕਲੀਨਿਕ ਦੀਆਂ ਸਮੂਹ ਗਤੀਵਿਧੀਆਂ ਦੀ ਫੀਡਬੈਕ ਲਈ ਗਈ।