ਨੇਤਰਹੀਣ ਵਿਅਕਤੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਲੋੜ: ਸੰਦੀਪ ਸ਼ਰਮਾ
ਹੁਸ਼ਿਆਰਪੁਰ: ਦਿਵਿਆਂਗ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਸੰਸਥਾ ਡਿਸੀਬਲ ਪਰਸਨ ਵੇਲਫ਼ਿਅਰ ਸੋਸਾਇਟੀ ਰਜਿ ਹੁਸ਼ਿਆਰਪੁਰ ਵੱਲੋਂ ਪ੍ਰਧਾਨ ਸੰਦੀਪ ਸ਼ਰਮਾ ਦੀ ਅਗਵਾਈ ਵਿੱਚ ਨੇਤਰਹੀਨ ਵਿਅਕਤੀਆਂ ਨੂੰ ਬੋਲਣ ਵਾਲੀਆਂ ਘੜੀਆਂ ਦਿੱਤੀਆਂ ਗਈਆਂ ਉਹਨਾਂ ਦੱਸਿਆ ਕਿ ਇਹ ਘੜੀਆਂ ਸਾਬਕਾ ਸੰਸਦ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਵੱਲੋਂ 10 ਨੇਤਰਹੀਣ ਵਿਅਕਤੀਆਂ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਸੀ!
ਸੁਸਾਇਟੀ ਵੱਲੋਂ ਇਹਨਾਂ ਨੇਤਰਹੀਨ ਵਿਅਕਤੀਆਂ ਨੂੰ ਘੜੀਆਂ ਮੁਹਈਆ ਕਰਵਾ ਦਿੱਤੀਆਂ ਗਈਆਂ ਹਨ ਸ਼੍ਰੀ ਖੰਨਾ ਨੇ ਕਿਹਾ ਕਿ ਦਿਵਿਆਂਗ ਲੋਕ ਸਾਡੇ ਸਮਾਜ ਦਾ ਇੱਕ ਅਨਿਖੜਵਾ ਅੰਗ ਹਨ ਜਿਨਾਂ ਵਿੱਚ ਨੇਤਰਹੀਨ ਵਰਗ ਵੀ ਸ਼ਾਮਿਲ ਹੈ ਉਹਨਾਂ ਣੇ ਕਿਹਾ ਕਿ ਇਹ ਨੇਤਰਹੀਨ ਵਿਅਕਤੀ ਸਮੇਂ ਦਾ ਸਹੀ ਇਸਤੇਮਾਲ ਕਰਕੇ ਆਪਣਾ ਅਤੇ ਸਮਾਜ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਹਨ!
ਸੰਦੀਪ ਸ਼ਰਮਾ ਨੇ ਦੱਸਿਆ ਕਿ ਇਹ ਸਾਰੇ ਨੇਤਰਹੀਨ ਵਿਅਕਤੀ ਹੁਸ਼ਿਆਰਪੁਰ ਜਿਲੇ ਦੇ ਨਾਲ ਹੀ ਸੰਬੰਧਿਤ ਹਨ ਤੇ ਵੱਖ-ਵੱਖ ਕਿੱਤਿਆਂ ਨਾਲ ਜੁੜੇ ਹੋਏ ਹਨ ਉਹਨਾਂ ਨੇ ਸ੍ਰੀ ਖੰਨਾ ਵੱਲੋਂ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਤੇ ਸੁਸਾਇਟੀ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਨੇਤਰਹੀਨ ਵਿਦਿਆਰਥੀ ਰਾਜ ਗੁਪਤਾ ਅਨਿਕਯਤ ਗੁਪਤਾ ਤੋਂ ਇਲਾਵਾ ਜਸਪਾਲ ਸਿੰਘ ਨੇਹਾ ਗੁਪਤਾ ਦੀਪਕ ਸ਼ਰਮਾ ਸੰਜੀਵ ਅਰੋੜਾ ਕੀਰਤੀ ਅਨੁਰਾਧਾ ਹਰੀਸ਼ ਗੁਪਤਾ ਕੁਲਜੀਤ ਬੰਗੜ ਸੁਖਵਿੰਦਰ ਸੋਨੂ ਹਾਜ਼ਰ ਸਨ!