ਸਿਵਲ ਹਸਪਤਾਲ ਬਟਾਲਾ ਵਿਖੇ ਅੰਗਹੀਣਾਂ ਦੇ ਸਰਟੀਫਿਕੇਟ ਤੇ ਯੂ.ਡੀ.ਆਈ. ਕਾਰਡ ਬਣਾਉਣ ਲਈ ਲੱਗਾ ਵਿਸ਼ੇਸ ਕੈਂਪ
ਬਟਾਲਾ, 19 ਫਰਵਰੀ (ਲੱਕੀ): ਸਿਵਲ ਹਸਪਤਾਲ ਬਟਾਲਾ ਵਿਖੇ ਸੀਨੀਆਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਅੰਗਹੀਣਾਂ ਦੇ ਸਰਟੀਫਿਕੇਟ ਤੇ ਯੂ.ਡੀ.ਆਈ. ਕਾਰਡ ਬਣਾਉਣ ਲਈ ਵਿਸ਼ੇਸ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 17 ਐੱਮ.ਆਰ. 15 ਹੱਡੀਆਂ ਸਬੰਧੀ, 4 ਗੁੰਗੇ ਬੋਲਿਆ ਦੇ ਅਤੇ 3 ਨਿਊਰੋ ਦੇ ਸਰਟੀਫਿਕੇਟ ਬਣਾਏ ਗਏ।
23 ਫਰਵਰੀ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦੁਬਾਰਾ ਅੰਗਹੀਣ ਕੈਂਪ ਲੱਗੇਗਾ
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਹਰਪਾਲ ਸਿੰਘ ਅਤੇ ਵੱਖ- ਵੱਖ ਰੋਗਾਂ ਦੇ ਮਾਹਿਰ ਡਾ. ਹਰਪ੍ਰੀਤ ਸਿੰਘ, ਡਾ. ਮੀਨਾਕਸ਼ੀ ਅਤੇ ਡਾ. ਮਾਇਤਰੀ ਹਾਜਰ ਸਨ। ਇਸ ਤੋਂ ਇਲਾਵਾ ਨਰਸਿੰਗ ਸਿਸਟਰ ਪਰਮਜੀਤ ਕੌਰ, ਕੰਵਲਜੀਤ ਕੌਰ,ਆਂਗਨਵਾੜੀ ਵਰਕਰ ਗੁਰਵਿੰਦਰ ਕੌਰ, ਡਾਟਾ ਐਂਟਰੀ ਉਪਰੇਟਰ ਚਰਨਜੀਚ ਕੌਰ ਅਤੇ ਨੀਤੂ ਸ਼ਰਮਾ ਸਕੂਲ ਅਧਿਆਪਕਾ ਮੋਜੂਦ ਸਨ।
ਡਾ. ਹਰਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਗਲਾ ਅੰਗਹੀਣ ਕੈਂਪ 23 ਫਰਵਰੀ 2024 ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਲੱਗੇਗਾ ਅਤੇ ਲਾਭਪਾਤਰੀ ਇਸ ਕੈਂਪ ਵਿੱਚ ਆ ਕੇ ਇਸ ਕੈਂਪ ਦਾ ਲਾਭ ਲੈ ਸਕਦੇ ਹਨ, ਤਾਂ ਜੋ ਸਰਕਾਰੀ ਸਕੀਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।