ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਕਾਲਜ ਨੂੰ ਪਲਾਸਟਿਕ ਮੁਕਤ ਅਤੇ ਸਵੱਛ ਬਣਾਉਣ ਦੇ ਅਧੀਨ ਲਗਾਇਆ ਗਿਆ ਇੱਕ ਰੋਜਾ ਕੈਂਪ
ਹੁਸ਼ਿਆਰਪੁਰ : ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਦੀ ਅਗਵਾਈ ਵਿੱਚ ਰੈੱਡ ਰਿਬਨ ਕਲੱਬ, ਐਨ.ਐਸ.ਐਸ. ਹਿੰਦੀ ਅਤੇ ਹਿਸਟਰੀ ਵਿਭਾਗ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਪ੍ਰੋ.ਵਿਜੇ ਕੁਮਾਰ ਅਤੇ ਪੋ੍ਰ. ਰਣਜੀਤ ਕੁਮਾਰ ਨੇ ਕਾਲਜ ਨੂੰ ਪਲਾਸਟਿਕ ਮੁਕਤ ਬਣਾਉਣ ਅਤੇ ਕਾਲਜ ਨੂੰ ਸਾਫ਼-ਸੁਥਰਾ ਬਣਾਏ ਰੱਖਣ ਦੇ ਉਦੇਸ਼ ਨਾਲ ਇੱਕ ਰੋਜ਼ਾ ਸਫਾਈ ਅਭਿਆਨ ਚਲਾ ਕੇ ਕੈਂਪ ਲਗਾਇਆ ਗਿਆ।ਇਸ ਮੌਕੇ ਸੈਮੀਨਾਰ ਅਤੇ ਸਫਾਈ ਅਭਿਆਨ ਚਲਾ ਕੇ ਵਿਦਿਆਰਥੀਆਂ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਫੈਲਾਈ ਗਈ।ਪੋਸਟਰਾਂ ਦੇ ਮਾਧਿਅਮ ਨਾਲ ਵੀ ਵਿਸ਼ੇ ਅਨੁਸਾਰ ਜਾਗਰੂਕਤਾ ਫੈਲਾਈ ਗਈ।
ਪ੍ਰੋ. ਵਿਜੇ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਵੱਛਤਾ ਪ੍ਰਤੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜੇਕਰ ਅਸੀਂ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਾਂਗੇ ਤਾਂ ਅਸੀਂ ਸਵੱਸਥ ਅਤੇ ਤੰਦਰੁਸਤ ਰਹਾਂਗੇ।ਉਹਨਾਂ ਕਿਹਾ ਕਿ ਸਾਨੂੰ ਪਲਾਸਟਿਕ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਧਰਤੀ ਤੇ ਇਸਦੇ ਇਨੇ ਬੁਰੇ ਪਰਿਣਾਮ ਨਿਕਲ ਰਹੇ ਹਨ ਜਿਸ ਨਾਲ ਮਨੁੱਖ ਜੀਵਨ ਦੇ ਨਸ਼ਟ ਹੋਣ ਦਾ ਖਤਰਾ ਬਣਿਆ ਹੋਇਆ ਹੈ।ਇਸ ਦੇ ਨਾਲ-ਨਾਲ ਪਸ਼ੂ-ਪੰਛੀਆਂ, ਜਾਨਵਰਾਂ ਤੇ ਵੀ ਇਸਦਾ ਬੁਰਾ ਅਸਰ ਹੁੰਦਾ ਹੈ।
ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੇ ਇਸ ਮੌਕੇ ਕਾਲਜ ਦੀ ਸਫਾਈ ਕੀਤੀ ਅਤੇ ਪਲਾਸਟਿਕ ਇੱਕਠੀ ਕੀਤੀ।ਜਿਸਨੂੰ ਕਿ ਨਗਰ ਨਿਗਮ ਵੱਲੋਂ ਆਪਣੇ ਅਧੀਨ ਕਰ ਲਿਆ ਗਿਆ ਤਾਂ ਕਿ ਸ਼ਹਿਰ ਤੇ ਇਸਦਾ ਬੁਰਾ ਪ੍ਰਭਾਵ ਨਾ ਪਵੇ।ਕਾਲਜ ਦੇ ਲੱਗਭਗ 200 ਵਿਦਿਆਰਥੀਆਂ ਦੇ ਨਾਲ ਇਸ ਸਮੇਂ ਪੋ.ਵਿਜੇ ਕੁਮਾਰ, ਪ੍ਰੋ.ਰਣਜੀਤ ਕੁਮਾਰ, ਪ੍ਰੋ.ਸਰੋਜ ਸ਼ਰਮਾ, ਪ੍ਰੋ.ਬਿੰਦੂ ਸ਼ਰਮਾ, ਪ੍ਰੋ.ਕੁਲਵਿੰਦਰ ਕੌਰ, ਡਾ.ਨੀਤੀ ਸ਼ਰਮਾ, ਡਾ. ਤਜਿੰਦਰ ਕੌਰ ਨੇ ਵੀ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ।ਇਸ ਤੋਂ ਇਲਾਵਾ ਨਗਰ ਨਿਗਮ ਦੇ ਸਟਾਫ਼ ਮੈਂਬਰ ਜਯੋਤੀ ਕਾਲੀਆ, ਜਸਵਿੰਦਰ ਕੌਰ ਅਤੇ ਮੀਨਾ ਕੁਮਾਰੀ ਸੀ.ਐਫ਼-ਕਮ-ਪੀ.ਸੀ.ਵੀ ਇਸ ਸਮੇਂ ਸ਼ਾਮਿਲ ਸਨ।