ਪੰਜਾਬ

ਪੰਜਾਬ ਸਰਕਾਰ ਵੱਲੋਂ ਸਟ੍ਰੀਟ ਵੈਂਡਰਾਂ ਨੂੰ ਵੱਡੀ ਰਾਹਤ

ਨਵਾਂਸ਼ਹਿਰ, 25 ਫਰਵਰੀ ( ਹਰਪਾਲ ਲਾਡਾ ): ਪੰਜਾਬ ਸਟ੍ਰੀਟ ਵੈਂਡਰਜ਼ (ਪ੍ਰੋਟੈhbਕਸ਼ਨ ਆਫ਼ ਲਾਈਵਲੀਹੂਡ ਐਂਡ ਰੈਗੂਲੇਸ਼ਨ ਆਫ਼ ਸਟ੍ਰੀਟ ਵੈਂਡਿੰਗ) ਸਕੀਮ 2016 ਦੀ ਉਪ-ਧਾਰਾ (10) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਜਾਬ ਦੇ ਰਾਜਪਾਲ ਨੇ ਰਾਜ ਦੀਆਂ ਲੋਕਲ ਅਥਾਰਿਟੀਆਂ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਸਟ੍ਰੀਟ ਵੈਂਡਿੰਗ ਫੀਸ ਵਿੱਚ ਛੂਟਾਂ (Rebate) ਮਨਜ਼ੂਰ ਕੀਤੀਆਂ ਹਨ।

ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਬਲਬੀਰ ਰਾਜ ਸਿੰਘ ਨੇ ਦਿੰਦਿਆ ਦੱਸਿਆ ਕਿ ਜੋ ਸਟ੍ਰੀਟ ਵੈਂਡਰ ਆਪਣੀ ਵੈਂਡਿੰਗ ਫੀਸ ਇੱਕ ਮੁਸ਼ਤ ਸਾਲਾਨਾ ਅਧਾਰ ‘ਤੇ ਜਮ੍ਹਾ ਕਰਵਾਉਣ ਦੀ ਚੋਣ ਕਰਨਗੇ, ਉਹਨਾਂ ਨੂੰ ਉਸ ਸਾਲ ਲਈ ਦੇਣਯੋਗ ਕੁੱਲ ਵੈਂਡਿੰਗ ਫੀਸ ‘ਤੇ 20% ਛੂਟ ਪ੍ਰਦਾਨ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਜੋ ਸਟ੍ਰੀਟ ਵੈਂਡਰ ਆਪਣੀ ਵੈਂਡਿੰਗ ਫੀਸ ਅੱਧ-ਸਾਲਾਨਾ ਅਧਾਰ ‘ਤੇ ਅਗਾਊਂ ਕਿਸ਼ਤਾਂ ਵਿੱਚ ਜਮ੍ਹਾ ਕਰਵਾਉਣ ਦੀ ਚੋਣ ਕਰਨਗੇ, ਉਹਨਾਂ ਨੂੰ ਦੇਣਯੋਗ ਵੈਂਡਿੰਗ ਫੀਸ ‘ਤੇ 10% ਛੂਟ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਨੋਟੀਫਿਕੇਸ਼ਨ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ ਅਤੇ ਅਗਲੇ ਹੁਕਮਾਂ ਤੱਕ ਪ੍ਰਭਾਵੀ ਰਹੇਗਾ।

Related Articles

Leave a Reply

Your email address will not be published. Required fields are marked *

Back to top button

You cannot copy content of this page