
ਅੰਮ੍ਰਿਤਸਰ, 25 ਜਨਵਰੀ: ਗਣਤੰਤਰ ਦਿਵਸ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਬਹਾਦਰੀ ਲਈ ਪੁਰਸਕਾਰ ਨਾਲ ਸਨਮਾਨਿਤ ਹੋਣਗੇ।ਇਸ ਸਬੰਧੀ ਬਾਕਾਇਦਾ ਗ੍ਰਹਿ ਵਿਭਾਗ ਭਾਰਤ ਸਰਕਾਰ ਵੱਲੋ ਸੂਚੀ ਪੰਜਾਬ ਦੇ ਰਾਜਪਾਲ ਨੂੰ ਜਾਰੀ ਕਰ ਦਿੱਤੀ ਗਈ ਹੈ।ਗਣਤੰਤਰ ਦਿਵਸ 2024 ਦੇ ਮੋਕੇ ਤੇ ਪੰਜਾਬ ਪੁਲਿਸ ਦੇ 26 ਅਧਿਕਾਰੀਆ ਨੂੰ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਮੈਡਲ,ਬਹਾਦਰੀ ਲਈ ਮੈਡਲ ਅਤੇ ਮੈਡਲ ਫਾਰ ਮੈਰੀਟੋਰੀਅਸ ਸਰਵਿਸ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।ਇਸ ਸੂਚੀ ਤਹਿਤ ਸਬ-ਇੰਸਪੈਕਟਰ ਰਾਜ ਕੁਮਾਰ ,ਤਕਨੀਕੀ ਸੇਵਾਵਾ,ਪੁਲਿਸ ਕਮਿਸ਼ਨ੍ਰੇਟ ਅੰਮ੍ਰਿਤਸਰ ਜੀ ਨੂੰ ਵੀ ਰਾਸ਼ਟਰਪਤੀ ਮੈਡਲ ਫਾਰ ਮੈਰੀਟੋਰੀਅਸ ਸਰਵਿਸ ਦੇਕੇ ਸਨਮਾਨਿਤ ਕੀਤਾ ਜਾ ਰਿਹਾ ਹੈ।