ਪਿੰਡ ਕੂੰਟਾਂ ਦੇ ਵਾਸੀ ਪਿਛਲੇ ਛੇ ਮਹੀਨਿਆਂ ਤੋਂ ਨਰਕ ਭਰੀ ਜ਼ਿੰਦਗੀ ਜਿਉਣ ਲਈ ਹੋਏ ਮਜ਼ਬੂਰ
ਹੁਸ਼ਿਆਰਪੁਰ, 4 ਸਤੰਬਰ: ਕਸਬਾ ਬੁੱਲੋਵਾਲ ਦੇ ਨਜਦੀਕ ਪੈਦੇ ਪਿੰਡ ਕੂੰਟਾਂ ਜਿਲ੍ਹਾ ਹੁਸ਼ਿਆਰਪੁਰ ਦੇ ਵਾਸੀਆਂ ਨੇ ਮੁੱਖ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਸਰਕਾਰ ਨੂੰ ਲਿਖਤੀ ਰੂਪ ਵਿੱਚ ਬੀ.ਡੀ.ਪੀ.ਓ. ਹੁਸ਼ਿਆਰਪੁਰ ਬਲਾਕ-1 ਵਿਰੁੱਧ ਲਾਹਪ੍ਰਵਾਹੀ ਅਤੇ ਗੈਰ ਜਿੰਮੇਵਾਰੀ ਨਾਲ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਬੀ.ਡੀ.ਪੀ.ਓ ਬਲਾਕ-1 ਹੁਸ਼ਿਆਰਪੁਰ ਨੂੰ ਉਹਨਾ ਦੇ ਪਰਸਨਲ ਮੋਬਾਇਲ ਨੰਬਰ 9653233333 ਤੇ ਗੱਲ ਕਰਕੇ ਆਪਣੀ ਸਮੱਸਿਆ ਤੋਂ ਜਾਣੂ ਕਰਵਾਇਆ ਸੀ। ਇਸ ਤੋਂ ਇਲਾਵਾ ਉਹਨਾ ਦੇ ਵਟਸਅੱਪ ਅਤੇ ਬੀ ਡੀ ਉ ਦੇ ਦਫਤਰ ਦੀ ਈ-ਮੇਲ ਆਈ. ਡੀ. ਤੇ ਵੀ ਲਿਖਤੀ ਰੂਪ ਵਿਚ ਸਮੱਸਿਆ ਤੋਂ ਜਾਣੂ ਕਰਵਾ ਕੇ ਇਸਦਾ ਹੱਲ਼ ਕਰਨ ਲਈ ਕਿਸੇ ਜਿੰਮੇਵਾਰ ਅਧਿਕਾਰੀ ਨੂੰ ਜਾਂ ਖੁਦ ਮੌਕਾ ਦੇਖ ਕੇ ਸਮੱਸਿਆ ਦਾ ਹੱਲ ਕਰਨ ਲਈ ਬੇਨਤੀ ਕੀਤੀ ਸੀ। ਪਰ ਅੱਜ ਤੱਕ ਐਨਾ ਸਮਾ ਬੀਤਣ ਦੇ ਬਾਵਜੂਦ ਨਾ ਤਾਂ ਜੇ.ਈ.ਅਤੇ ਨਾ ਹੀ ਐਸ.ਡੀ.ਓ. ਪੱਧਰ ਦਾ ਕੋਈ ਅਧਿਕਾਰੀ ਮੌਕਾ ਦੇਖਣ ਨਹੀ ਆਇਆ ਅਤੇ ਨਾ ਹੀ ਖੁਦ ਬੀ.ਡੀ.ਪੀ.ਓ. ਨੇ ਮੌਕਾ ਦੇਖਣਾ ਮਨਾਸਿਬ ਨਹੀ ਸਮਝਿਆ । ਉਨ੍ਹਾਂ ਦੱਸਿਆ ਕਿ ਹੁਣ ਜਦੋਂ ਫਿਰ ਕੁਝ ਪਿੰਡ ਦੇ ਲੋਕਾਂ ਵਲੋਂ ਡੀ. ਸੀ. ਸਾਹਿਬ ਨੂੰ ਸ਼ਿਕਾਇਤ ਕਰਕੇ ਗਲ਼ੀ ਦਾ ਚਲਦਾ ਕੰਮ ਰੋਕਣ ਲਈ ਕਿਹਾ ਹੈ ਤਾਂ ਫਿਰ ਪਤਾ ਲੱਗਿਆ ਹੈ ਕਿ ਬੀ.ਡੀ.ਪੀ.ਓ. ਸਾਹਿਬ ਵਲੋਂ ਇਸ ਗਲ਼ੀ ਦੀ ਸ਼ਿਕਾਇਤ ਅਤੇ ਸਮੱਸਿਆ ਦਾ ਨਿਪਟਾਰਾ ਕਰਨ ਲਈ ਕਿਸੇ ਜਿੰਮੇਵਾਰ ਅਧਿਕਾਰੀ ਦੀ ਥਾਂ ਲੋਕਲ ਪੰਚਾਇਤ ਸਕੱਤਰ ਦੀ ਹੀ ਡਿਊਟੀ ਲ਼ਗਾਈ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਛੇ ਮਹੀਨੇ ਤੋਂ ਗਲ਼ੀ ਤੇ ਨਾਲ਼ੀਆਂ ਦਾ ਕੰਮ ਰੁਕਿਆ ਪਿਆ ਹੈ, ਜਿਸ ਕਾਰਨ ਪਿੰਡ ਵਾਸੀ ਬਰਸਾਤ ਕਾਰਨ ਨਰਕ ਵਰਗੀ ਜਿੰਦਗੀ ਜੀਓਣ ਲਈ ਮਜਬੂਰ ਹਨ। ਪਿੰਡ ਵਾਸੀਆ ਨੇ ਦੱਸਿਆ ਕਿ ਪੱਟੀ ਹੋਈ ਗਲੀ ਦੀਆ ਫੋਟੋਆਂ ਪਹਿਲਾਂ ਹੀ ਬੀ.ਡੀ.ਪੀ.ਓ. ਨੂੂੰ ਭੇਜ ਚੁੱਕੇ ਹਾ ਪ੍ਰੰਤੂ ਬੀ ਡੀ ਉ ਦੇ ਕੰਨ ਤੇ ਜੂੰਅ ਨਹਿ ਸਰਕਦੀ। ਉਹਨਾ ਮੁੱਖ ਮੰਤਰੀ ਪੰਜਾਬ ਤੋ ਮੰਗ ਕੀਤੀ ਕਿ ਕਿਸੇ ਜਿੰਮੇਵਾਰ ਅਧਿਕਾਰੀ ਦੀ ਡਿਊਟੀ ਲਗਾ ਕੇ ਇਸ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕਰਵਾਉਣ ਲਈ ਕਿਸੇ ਯੋਗ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਜਾਣ ਅਤੇ ਨਾਲੀ ਦੇ ਕੰਮ ਵਿੱਚ ਰੋਕ ਲਾਉਣ ਵਾਲੇ ਵਿਅਕਤੀਆ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।ਇਸ ਮੌਕੇ ਹੋਰਨਾ ਤੋ ਇਲਾਵਾ ਕਰਨੈਲ ਸਿੰਘ ਚੋਪੜਾ ਬਲਵਿੰਦਰ ਕੌਰ ਗੁਰਬਚਨ ਕੌਰ ਤਰਸੇਮ ਸਿੰਘ ਅਮਰਜੀਤ ਸਿੰਘ ਅਮਨਦੀਪ ਕੌਰ ਬਲਵੀਰ ਕੌਰ ਲਖਬੀਰ ਕੌਰ ਸ਼ੀਲਾ ਰਾਣੀ ਰੋਹਿਤ ਕੁਮਾਰ ਇੰਦਰ ਸਿੰਘ ਇੰਦਰਜੀਤ ਚੋਪੜਾ ਅਮਨ ਚੋਪੜਾ ਰਿਟਾਇਰਡ ਆਰਮੀ ਐਕਸ ਸਰਵਿਸਮੈਨ ਸਰਬਜੀਤ ਸਾਬ੍ਹ ਚੋਪੜਾ ਆਦਿ ਹਾਜਰ ਸਨ । ਪੱਖ : ਇਸ ਸਬੰਧੀ ਜਦੋ ਬੀਡੀਉ ਬਲਾਕ 1 ਦਾ ਪੱਖ ਜਾਨਣ ਲਈ ਉਹਨਾ ਦੇ ਨੰਬਰ ਤੇ ਸੰਪਰਕ ਕੀਤਾ ਤਾ ਪਹਿਲਾ ਉਹਨਾ ਕਿਹਾ ਕਿ ਮੈਨੂੰ ਇਸ ਮਸਲੇ ਵਾਰੇ ਪਤਾ ਨਹੀ ਹੈ ਮੈ ਆਪਣੇ ਰੀਡਰ ਕੋਲੋ ਪੁੱਛ ਲੈਦਾ ਹਾ ਤੇ ਤੁਹਾਨੂੰ ਸੋਮਵਾਰ 4 ਸਤੰਬਰ ਨੂੰ ਦੱਸਾਗਾ ਪਰ ਅੱਜ 4 ਸਤੰਬਰ ਨੂੰ ਪੱਖ ਲੈਣ ਲਈ ਜਦੋ ਵਾਰ ਵਾਰ ਬੀਡੀਉ ਨੂੰ ਕੀਤਾ ਤਾ ਬੀਡੀਉ ਨੇ ਫੋਨ ਚੁੱਕਣਾ ਮੁਨਾਸਿਬ ਨਹੀ ਸਮਝਿਆ |