ਪਾਵਰਕਾਮ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਠੇਕਾ ਕਾਮਿਆਂ ਦੀ ਜਥੇਬੰਦੀ ਵਲੋਂ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਕਰ ਸੰਘਰਸ਼ ਦਾ ਐਲਾਨ:- ਬਲਿਹਾਰ ਸਿੰਘ
ਹੁਸ਼ਿਆਰਪੁਰ 29 ਜੁਲਾਈ : ਪਾਵਰਕਾਮ ਐੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸੂਬਾ ਵਰਕਿੰਗ ਕਮੇਟੀ ਦੀ ਵੱਧਵੀੰ ਮੀਟਿੰਗ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਲੁਧਿਆਣਾ ਈਸੜੂ ਭਵਨ ਵਿਖੇ ਹੋਈ। ਮੀਟਿੰਗ ‘ ਵਿੱਚ ਸਬ-ਡਵੀਜ਼ਨ ਤੋਂ ਲੈ ਕੇ ਸਰਕਲ ਕਮੇਟੀਆਂ ਨੇ ਭਰਵੀੰ ਸਮੂਹਲੀਅਤ ਕੀਤੀ । ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਜਰਨਲ ਸਕੱਤਰ ਰਾਜੇਸ਼ ਕੁਮਾਰ ਮੋੜ ਨੇ ਦੱਸਿਆ ਕਿ ਅੱਜ ਦੀ ਮੀਟਿੰਗ ‘ਚ ਪਿਛਲੇ ਚਲ ਰਹੇ ਸੰਘਰਸ਼ ਦਾ ਰਵਿਉ ਕੀਤਾ ਅਤੇ ਸਰਕਾਰ ਅਤੇ ਮਨੇਜਮੈੰਟ ਨਾਲ ਹੋਈਆਂ ਮੀਟਿੰਗਾਂ ਤੇ ਚਰਚਾ ਹੋਈ। ਮਿਤੀ 24 ਜੁਲਾਈ 2023 ਨੂੰ ਬਿਜਲੀ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ ਵਲੋਂ ਆਊਟ-ਸੋਰਸਿੰਗ ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਤੋਂ ਨਾਅ ਪੱਖੀ ਭਰੇ ਹੁਗਾਰੇ ਦੀ ਕਰੜੇ ਸਬਦਾਂ ਵਿੱਚ ਨਿੰਦਾ ਕੀਤੀ ਉਨ੍ਹਾਂ ਕਿ ਸੱਥਾ ‘ਚ ਆਉਣ ਤੋਂ ਪਹਿਲਾਂ ਆਮ-ਆਦਮੀ ਪਾਰਟੀ ਨੇ ਮੈਨੋਫੈਸਟੋ ‘ਚ ਪਾਇਆ ਅਤੇ ਵਾਅਦਾ ਕੀਤਾ ਸੀ ਆਊਟ-ਸੋਰਸਿੰਗ ਕਾਮਿਆਂ ਰੈਗੂਲਰ ਕੀਤਾ ਜਾਵੇਗਾ ਪਰ ਜਦੋਂ ਸਰਕਾਰ ਰਾਜ ਗੱਦੀ ਤੇ ਆਣ ਵਿਰਾਜੀ ਤਾ ਅੱਜ ਸਮੇੰ ਦੀ ਸਰਕਾਰ ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਤੋਂ ਪਾਸਾ ਵੱਟਦੀ ਨਜਰ ਆ ਰਹੀ ਹੈ । ਬਿਜਲੀ ਦਾ ਕੰਮ ਕਰਦੇ ਲਗਾਤਾਰ ਠੇਕਾ ਕਾਮੇ ਮੋਤ ਦੇ ਮੂੰਹ ਚ’ ਪੈ ਰਹੇ ਸਨ ਉਨ੍ਹਾਂ ਨੂੰ ਮਿਲਣਯੋਗ ਮੁਆਵਜਾ ਤੱਕ ਨਹੀਂ ਦਿੱਤਾ ਜਾ ਰਿਹਾ । ਠੇਕੇਦਾਰਾਂ ਕੰਪਨੀਆਂ ਵਲੋਂ ਠੇਕਾ ਕਾਮਿਆਂ ਦੀ ਅੰਨ੍ਹੀ ਲੁੱਟ ਕੀਤਾ ਜਾ ਰਹੀ। ਮਿਤੀ 25 ਜੁਲਾਈ ਨੂੰ ਡਾਇਰੈਕਟਰ ਵੰਡ ਵਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਕਿ ਅਫਸਰਾਂ/ਜੇ.ਈ ਕੋਲ ਪੈਦੀ ਹਾਜਰੀ ਸੁਪਰਵਾਈਜਰਾਂ ਕੋਲ ਕਰ ਦਿੱਤੀ ਜਾਵੇ । ਜਥੇਬੰਦੀ ਆਗੂ ਵਲੋਂ ਇਸ ਪੱਤਰ ਦਾ ਵਿਰੋਧ ਕਰਦਿਆਂ ਆਖਿਆ ਕਿ ਇਸ ਨੂੰ ਲਾਗੂ ਨਹੀ ਹੋਣ ਦਿੱਤਾ ਜਾਵੇਗਾ ਕਿਉਂਕਿ ਮਨੇਜਮੈਂਟ ਉੱਚ ਅਧਿਕਾਰੀਆਂ ਜੋ ਕਾਮਿਆਂ ਨਾਲ ਹੋਈ ਲੁੱਟ ‘ਚ ਠੇਕੇਦਾਰਾਂ ਕੰਪਨੀਆਂ ਨਾਲ ਮਿਲ ਕੇਜਰੀਵਾਲ ਭਾਈਵਾਲ ਸਨ ਹੁਣ ਆਪਣੀ ਛਬੀ ਨੂੰ ਬਚਾਉਣ ਦੇ ਮਾਰਿਆ ਠੇਕਾ ਕਾਮਿਆਂ ਦੇ ਚਲ ਰਹੇ ਸੰਘਰਸ਼ ਦੇ ਦਬਾਅ ਹੇਠ ਕੋਝੀਆ ਸਾਜਿਸ਼ਾਂ ਰਚ ਰਹੇ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮਿਤੀ 7 ਅਗਸਤ 2023 ਨੂੰ ਆਊਟ ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਵਾਉਣ, ਹਾਦਸਾ ਪੀੜਤ ਕਾਮਿਆਂ ਨੂੰ ਮੁਆਵਜਾ ਪੱਕੀ ਨੋਕਰੀ ਦਾ ਪ੍ਰਬੰਧ ਕਰਵਾਉਣ, ਘੱਟੋ-ਘੱਟ ਗੁਜਾਰੇ ਤਨਖਾਹ ਨਿਸ਼ਚਿਤ ਕਰਵਾਉਣ, ਠੇਕਾ ਕਾਮਿਆਂ ਵਿਰੋਧੀ ਪੱਤਰ ਵਾਪਿਸ ਕਰਵਾਉਣ, ਠੇਕੇਦਾਰਾ ਕੰਪਨੀਆਂ ਵਲੋਂ ਕਰੋੜਾ ਰੁਪਏ ਦੇ ਕੀਤੇ ਘਪਲੇ ਦਾ ਪੁਰਾਣਾ ਬਕਾਇਆ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਖਰੜ ਵਿਖੇ ਸੂਬਾ ਪੱਧਰੀ ਲਗਾਤਾਰ ਧਰਨਾ ਦਿੱਤਾ ਜਾਵੇਗਾ ਅਤੇ ਫੀਲਡ ਵਿੱਚ ਮੁੱਖ ਮੰਤਰੀ ਸਮੇਤ ਬਿਜਲੀ ਮੰਤਰੀ ਕਾਲੀਆਂ ਝੰਡੀਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਠੇਕਾ ਕਾਮਿਆਂ ਵਲੋਂ ਨੈਸ਼ਨਲ ਛੁੱਟੀ ਭਰ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਮਿਤੀ 15 ਅਗਸਤ 2023 ਨੂੰ ਝੰਡਾ ਲਹਿਰਾਉਣ ਮੋਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ।