ਓਸਟੈਰੋ ਰੀਕੰਸਟ੍ਰਕਟਿਵ ਸਰਜਰੀ ਰਾਹੀਂ ਕੁਚਲੇ ਹੋਏ ਹੱਥਾਂ ਦਾ ਪੁਨਰ ਨਿਰਮਾਣ ਕੀਤਾ ਗਿਆ
ਹੁਸ਼ਿਆਰਪੁਰ, 5 ਜੁਲਾਈ: ਆਈਵੀਵਾਈ ਹਸਪਤਾਲ ਹੁਸ਼ਿਆਰਪੁਰ ਦੇ ਡਾਕਟਰਾਂ ਨੇ ਇੱਕ ਗੁੰਝਲਦਾਰ ਪ੍ਰਕਿਰਿਆ, ਓਸਟੈਰੋ ਰੀਕੰਸਟ੍ਰਕਟਿਵ ਸਰਜਰੀ ਰਾਹੀਂ ਕੰਮ ਵਾਲੀ ਥਾਂ ‘ਤੇ ਇੱਕ ਦੁਰਘਟਨਾ ਵਿੱਚ ਬੁਰੀ ਤਰ੍ਹਾਂ ਕੁਚਲੇ ਗਏ ਨੌਜਵਾਨ ਦੇ ਹੱਥ ਦਾ ਪੁਨਰ ਨਿਰਮਾਣ ਕੀਤਾ ।ਪਲਾਸਟਿਕ ਸਰਜਨ ਡਾ. ਸੁਮਿਤ ਤੂਰ ਦੀ ਅਗਵਾਈ ਵਾਲੀ ਇੱਕ ਟੀਮ ਨੇ ਰੀਜਨਲ ਫਲੈਪ ਨਾਲ ਬਚਾਏ ਜਾਣ ਯੋਗ ਹੱਡੀਆਂ ਅਤੇ ਸਾਫਟ ਟਿਸ਼ੂ ਕਵਰੇਜ ਦੀ ਵਰਤੋਂ ਕਰਦੇ ਹੋਏ ਨੌਜਵਾਨ ਦੀ ਇੰਡੈਕਸ ਫਿੰਗਰ ਦਾ ਪੁਨਰ ਨਿਰਮਾਣ ਕੀਤਾ। ਮਰੀਜ਼ ਦੀ ਸਰਜਰੀ ਹੋਈ, ਜਿਸ ਵਿੱਚ ਹੱਡੀਆਂ ਦੇ ਵਾਇਰ ਫਿਕਸੇਸ਼ਨ ਅਤੇ SEPA ਫਲੈਪ ਸ਼ਾਮਲ ਸਨ, ਅਤੇ ਇਸ ਤੋਂ ਬਾਅਦ ਦੂਜੀ ਪ੍ਰਕਿਰਿਆ ਕੀਤੀ ਗਈ, ਜਿਸ ਵਿੱਚ ਫਲੈਪ ਡਿਵੀਜ਼ਨ ਅਤੇ ਇਨਸੈਟਿੰਗ ਸ਼ਾਮਲ ਸੀ।ਕੰਮ ‘ਤੇ ਹੋਏ ਹਾਦਸੇ ‘ਚ ਨੌਜਵਾਨ ਦਾ ਖੱਬਾ ਹੱਥ ਬੁਰੀ ਤਰ੍ਹਾਂ ਕੁਚਲ ਗਿਆ, ਜਿੱਥੇ ਅੰਗੂਠੇ ਨੂੰ ਛੱਡ ਕੇ ਸਾਰੀਆਂ ਉਂਗਲਾਂ ਕੱਟ ਗਈਆਂ ਸਨ। ਸੱਟ ਦੀ ਗੰਭੀਰਤਾ ਕਾਰਨ ਕੱਟੀਆਂ ਹੋਈਆਂ ਉਂਗਲਾਂ ਦੁਬਾਰਾ ਜੋੜਨ ਦੀ ਸਥਿਤੀ ਵਿੱਚ ਨਹੀਂ ਸਨ।ਡਾ. ਤੂਰ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਨੌਜਵਾਨ ਦਾ ਅੰਗੂਠਾ ਅਤੇ ਇੰਡੈਕਸ ਫਿੰਗਰ ਕੰਮ ਕਰਨ ਦੀ ਸਥਿਤੀ ਵਿੱਚ ਹਨ। ਡਾ. ਤੂਰ ਨੇ ਮੁੜ-ਇੰਪਲਾਟੇਸ਼ਨ ਲਈ ਉਂਗਲੀ ਦੀ ਬਣਤਰ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਹਾਲਾਂਕਿ, ਉਨ੍ਹਾਂ ਮਾਮਲਿਆਂ ਵਿੱਚ ਜਿੱਥੇ ਉਂਗਲਾਂ ਬੁਰੀ ਤਰ੍ਹਾਂ ਕੁਚਲੀਆਂ ਜਾਂਦੀਆਂ ਹਨ, ਇਹਨਾਂ ਹਾਲਤਾਂ ਵਿੱਚ ਓਸਟੀਓਰੋਕੰਸਟ੍ਰਕਟਿਵ ਸਰਜਰੀ ਵਧੇਰੇ ਪ੍ਰਭਾਵਸ਼ਾਲੀ ਹੋ ਸਕਦੀ ਹੈ|