ਰੇਲਵੇ ਮੰਡੀ ਸਕੂਲ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਬੱਚਿਆ ਦਾ 3 ਤੋਂ 15 ਜੁਲਾਈ ਤੱਕ ਲਗਾਇਆ ਜਾਵੇਗਾ ਸਮਰ ਕੈਂਪ
ਹੁਸ਼ਿਆਰਪੁਰ,2 ਜੁਲਾਈ: ਮਾਣਯੋਗ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਕਣਯਾ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਬੱਚਿਆ ਦਾ ਸਮਰ ਕੈਂਪ ਲਗਾਇਆ ਜਾਵੇਗਾ। ਇਹ ਕੈਂਪ 3 ਜੁਲਾਈ ਨੂੰ ਸ਼ੁਰੂ ਹੋਵੇਗਾ ਅਤੇ 15 ਜੁਲਾਈ ਨੂੰ ਖਤਮ ਹੋਵੇਗਾ। ਇਸ ਕੈਂਪ ਦਾ ਮੁੱਖ ਉਦੇਸ਼ ਛੁੱਟੀਆਂ ਤੋਂ ਬਾਅਦ ਬੱਚਿਆ ਨੂੰ ਸਕੂਲ ਦੇ ਮਾਹੋਲ ਵਿੱਚ ਰਚਣ ਮਚਣ ਦੇਣਾ, ਰੋਚਕਮਈ ਢੰਗ ਨਾਲ ਸਿੱਖਣ ਲਈ ਤਿਆਰ ਕਰਨਾ,ਖੇਡ ਖੇਡ ਵਿੱਚ ਕੋਸ਼ਲਾ ਦਾ ਵਿਕਾਸ ਕਰਨਾ , ਆਤਮ ਵਿਸ਼ਵਾਸ ਵਧਾਉਣਾ , ਸਮਾਜਿਕ,ਭਾਵਨਾਤਮਕ, ਸਰੀਰਕ ਵਿਕਾਸ ਕਰਨਾ ਅਤੇ ਮਾਪਿਆ ਤੇ ਅਧਿਆਪਕਾਂ ਦੇ ਰਿਸ਼ਤੇ ਨੂੰ ਮਜ਼ਬੂਤ ਕਰਨਾ ਹੈ। ਇਸ ਕੈਂਪ ਵਿੱਚ ਹਰ ਦਿਨ ਵੱਖ ਵੱਖ ਕਿਰਿਆਵਾਂ ਜਿਵੇਂ ਬੌਧਿਕ ਗਤੀਵਿਧੀਆਂ, ਕਸਰਤ, ਯੋਗਾ, ਖੇਡਾਂ, ਆਰਟ ਐਂਡ ਕਰਾਫਟ , ਭਾਸ਼ਾ ਕੌਸ਼ਲ, ਗਣਿਤ ਅਤੇ ਵਾਤਾਵਰਨ ਸਿੱਖਿਆ, ਮੌਲਿਕ ਕਦਰਾ ਕੀਮਤਾਂ ਆਦਿ ਕਾਰਵਾਈਆਂ ਜਾਣਗੀਆ।ਇਸ ਕੈਂਪ ਵਾਰੇ ਬੱਚਿਆ ਨੂੰ ਵ੍ਹਟਸਐਪ ਗਰੁੱਪਾਂ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸਕੂਲ ਅਧਿਆਪਕਾ ਦੀ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜੋਂ ਕਿ ਸਾਰੇ ਕੈਂਪ ਦੀ ਦੇਖ ਰੇਖ ਕਰੇਗੀ। ਪ੍ਰਿੰਸੀਪਲ ਸਾਹਿਬਾ ਨੇ ਬੱਚਿਆ ਨੂੰ ਇਸ ਕੈਂਪ ਵਿੱਚ ਵੱਧ ਤੋਂ ਵੱਧ ਬੱਚਿਆ ਨੂੰ ਹਿੱਸਾ ਲੈਣ ਦੀ ਅਪੀਲ ਕੀਤੀ ਹੈ।