ਡਿਪਟੀ ਕਮਿਸ਼ਨਰ ਨੇ ਸਾਂਝੀ ਰਸੋਈ ’ਚ ਮਨਾਇਆ ਆਪਣੇ ਬੇਟੇ ਅਵਯਾਨ ਦਾ ਪਹਿਲਾ ਜਨਮ ਦਿਨ
ਹੁਸ਼ਿਆਰਪੁਰ, 27 ਜੂਨ:ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਕੋਮਲ ਮਿੱਤਲ ਨੇ ਆਪਣੇ ਬੇਟੇ ਅਵਯਾਨ ਦਾ ਪਹਿਲਾ ਜਨਮ ਦਿਨ ਸਾਂਝੀ ਰਸੋਈ ਵਿਚ ਮਨਾਇਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪਰਿਵਾਰ ਤੇ ਰੈੱਡ ਕਰਾਸ ਸੋਸਾਇਟੀ ਦੇ ਮੈਂਬਰਾਂ ਨਾਲ ਸਾਂਝੀ ਰਸੋਈ ਵਿਚ ਜਿਥੇ ਕੇਕ ਕੱਟਿਆ, ਉਥੇ ਭੋਜਨ ਵੀ ਵੰਡਿਆ। ਉਨ੍ਹਾਂ ਸਾਂਝੀ ਰਸੋਈ ਪ੍ਰੋਜੈਕਟ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਰੈੱਡ ਕਰਾਸ ਸੋਸਾਇਟੀ ਵਲੋਂ ਇਸ ਤਰ੍ਹਾਂ ਦੀ ਜਨ ਕਲਿਆਣ ਯੋਜਨਾਵਾਂ ਲਗਾਤਾਰ ਚੱਲਦੀ ਰਹੇਗੀ। ਉਨ੍ਹਾਂ ਕਿਹਾ ਕਿ ਸਾਂਝੀ ਰਸੋਈ ਵਿਚ ਮਾਤਰ 10 ਰੁਪਏ ਵਿਚ ਪੌਸ਼ਟਿਕ ਖਾਣਾ ਸਾਫ਼-ਸੁਥਰੇ ਮਾਹੌਲ ਵਿਚ ਪਰੋਸਿਆ ਜਾਂਦਾ ਹੈ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਵਿਓਮ ਭਾਰਦਵਾਜ, ਸੁਰਿੰਦਰ ਕੁਮਾਰ ਅਗਰਵਾਲ, ਸ਼ਿਵ ਮਿੱਤਲ ਵੀ ਮੌਜੂਦ ਸਨ।ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਦਾਨੀ ਸੱਜਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ ਅਤੇ ਹੋਰ ਯਾਦਗਾਰੀ ਦਿਨ ਬੁੱਕ-ਏ-ਡੇਅ ਸਕੀਮ ਤਹਿਤ ਸਾਂਝੀ ਰਸੋਈ ਵਿਚ ਯੋਗਦਾਨ ਦੇ ਕੇ ਮਨਾਉਣ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਰਾਹੀਂ ਰੋਜ਼ਾਨਾ 200 ਤੋਂ ਵੱਧ ਜ਼ਰੂਰਤਮੰਦ ਲੋਕਾਂ ਨੂੰ ਦੁਪਹਿਰ ਦਾ ਖਾਣਾ ਖੁਅਇਆ ਜਾਦਾ ਹੈ। ਇਸ ਦੌਰਾਨ ਰੈੱਡ ਕਰਾਸ ਸੋਸਾਇਟੀ ਵਲੋਂ ਡਿਪਟੀ ਕਮਿਸ਼ਨਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤਾ ਗਿਆ। ਇਸ ਮੌਕੇ ਰੈੱਡ ਕਰਾਸ ਸੋਸਾਇਟੀ ਦੇ ਮੈਂਬਰ ਰਾਜੇਸ਼ ਜੈਨ, ਆਗਿਆ ਪਾਲ ਸਿੰਘ ਸਾਹਨੀ, ਰਾਜੀਵ ਬਜਾਜ, ਵਿਨੋਦ ਓਹਰੀ, ਸਨੇਹ ਜੈਨ, ਰਾਕੇਸ਼ ਕਪਿਲਾ, ਕੁਮਕੁਮ ਸੂਦ, ਕਰਮਜੀਤ ਆਹਲੂਵਾਲੀਆ, ਸੀਮਾ ਬਜਾਜ, ਸਰਬਜੀਤ ਸਿੰਘ ਵੀ ਮੌਜੂਦ ਸਨ।