ਜਿਲ੍ਹਾ ਟੀਕਾਕਰਣ ਅਫਸਰ ਡਾ.ਸੀਮਾ ਗਰਗ ਵੱਲੋਂ ਐਸ.ਡੀ.ਐਚ ਮੁਕੇਰੀਆਂ ਦਾ ਕੀਤਾ ਅਚਨਚੇਤ ਦੌਰਾ
ਹੁਸ਼ਿਆਰਪੁਰ 02 ਜੂਨ 2023 : ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਦੇ ਕੰਮ ਕਾਜ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦਾ ਜ਼ਾਇਜਾ ਲੈਣ ਲਈ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਟੀਕਾਕਰਣ ਅਫਸਰ ਡਾ ਸੀਮਾ ਗਰਗ ਵੱਲੋਂ ਐਸ ਡੀ ਐਚ ਮੁਕੇਰੀਆਂ ਦਾ ਅਚਨਚੇਤ ਦੌਰਾ ਕੀਤਾ ਗਿਆ । ਦੌਰੇ ਦਾ ਮੁੱਖ ਮਕਸਦ ਸਿਹਤ ਸੰਸਥਾਵਾਂ ਦੇ ਕੰਮ ਕਾਜ, ਸਟਾਫ ਦੀ ਹਾਜ਼ਰੀ, ਦਵਾਈਆਂ ਦਾ ਸਟਾਕ ਅਤੇ ਲੈਬ ਟੈਸਟਾਂ ਅਤੇ ਆਮ ਲੋਕਾਂ ਨੂੰ ਵਿਭਾਗ ਵਲੋਂ ਦਿੱਤੀਆਂ ਜਾਂ ਵਾਲੀਆਂ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਉਣਾ ਹੈ। ਡਾ.ਸੀਮਾ ਗਰਗ ਐਸ ਡੀ ਐਚ ਮੁਕੇਰੀਆਂ ਵਿਖੇ ਸਭ ਤੋਂ ਪਹਿਲਾਂ ਸਾਰੇ ਸਟਾਫ ਦੀ ਹਾਜ਼ਰੀ ਚੈਕ ਕੀਤੀ। ਸਾਰਾ ਸਟਾਫ ਹਾਜ਼ਰ ਪਾਇਆ ਗਿਆ। ਉਹਨਾਂ ਸੰਬੰਧਿਤ ਸਟਾਫ ਨੂੰ ਹਰ ਮਰੀਜ਼ ਦਾ ਡਾਟਾ ਅਪ-ਡੇਟ ਰੱਖਣ ਨੂੰ ਕਿਹਾ।ਉਹਨਾਂ ਲੈਬ ਦਾ ਦੌਰਾ ਕੀਤਾ ਅਤੇ ਲੈਬ ਟੈਸਟ ਤੇ ਦਵਾਈਆਂ ਦੇ ਸਟਾਕ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਬਾਇਓ ਮੈਡੀਕਲ ਵੇਸਟ ਦਾ ਵਿਸ਼ੇਸ਼ ਜਾਇਜ਼ਾ ਲਿਆ ਅਤੇ ਸਾਫ-ਸਫਾਈ ਤੇ ਤਸੱਲੀ ਪ੍ਰਗਟਾਈ ।ਉਹਨਾਂ ਲੇਬਰ ਰੂਮ ਅਤੇ ਓ ਟੀ ਦਾ ਵੀ ਨਰੀਖਣ ਕੀਤਾ ਤੇ ਸਟਾਫ ਨੂੰ ਜਰੂਰੀ ਹਿਦਾਇਤਾਂ ਦਿੱਤੀਆਂ।ਉਹਨਾਂ ਵਾਰਡ ਵਿਚ ਦਾਖਲ ਮਰੀਜ਼ਾਂ ਦਾ ਹਾਲ ਚਾਲ ਪੁਛਿਆਂ ਤੇ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਦਵਾਈਆਂ ਵੀ ਦੇਖੀਆਂ। ਉਹਨਾਂ ਟੀਕਾਕਰਨ ਰੂਮ ਦਾ ਵੀ ਦੌਰਾ ਕੀਤਾ ਤੇ ਵੈਕਸੀਨ ਦੇ ਰੱਖ ਰੱਖਾਅ ਦਾ ਜਾਇਜ਼ਾ ਲਿਆ।ਉਹਨਾਂ ਯੂ ਵਿਨ ਐਪ ਤੇ ਅਤੇ ਐਚ ਆਈ ਐਮ ਐਸ ਤੇ ਡਾਟਾ ਅਪਲੋਡ ਕਰਨ ਲਈ ਹਿਦਾਇਤ ਜਾਰੀ ਕੀਤੀ।ਉਹਨਾਂ ਫੀਲਡ ਸਟਾਫ ਨੂੰ ਮੀਜ਼ਲ ਅਤੇ ਰੁਬੇਲਾ ਦੇ ਦਿਸੰਬਰ 23 ਤਕ ਖਾਤਮੇ ਲਈ ਯੋਗ ਉਪਰਾਲੇ ਕਰਨ ਲਈ ਕਿਹਾ।ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਹਮੇਸ਼ਾ ਵਚਨਵੱਧ ਹੈ ਅਤੇ ਇਹ ਵਚਨਵੱਧਤਾ ਨੂੰ ਕਾਇਮ ਕਰਨ ਰੱਖਣ ਲਈ ਇਹ ਦੌਰੇ ਕੀਤੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।