ਸਾਹਿਤ ਸਿਰਜਣਾ ਲਈ ਜੁੜੇ ਲੇਖਕਾਂ ਦੀ ਸਿਰਮੌਰ ਕੌਮੀ ਸੰਸਥਾ ਦੇ ਪੋ੍ਰ. ਬਲਦੇਵ ਸਿੰਘ ਬੱਲੀ ਨੂੰ ਸਰਬਸੰਮਤੀ ਨਾਲ ਚੁਣਿਆਂ ਪ੍ਰਧਾਨ
ਹੁਸ਼ਿਆਰਪੁਰ,10 ਮਈ: ਸਮਾਜਿਕ ਤਬਦੀਲੀ ਵਾਸਤੇਸਾਹਿਤ ਸਿਰਜਣਾ ਲਈ ਜੁੜੇ ਲੇਖਕਾਂ ਦੀ ਸਿਰਮੌਰ ਕੌਮੀ ਸੰਸਥਾ ਪ੍ਰਗਤੀਸ਼ੀਲ ਲੇਖਕ ਸੰਘ ਦੀ ਜਿਲਾ ਹੁਸ਼ਿਆਰਪੁਰ ਇਕਾਈ ਦੀ ਨਵੀ ਚੋਣ ਅੱਜ ਇੱਥੇ ਹੁਸ਼ਿਆਰਪੁਰ ਵਿਖੇ ਇਕ ਮੀਟਿੰਗ ਦੌਰਾਨ ਪੰਜਾਬ ਇਕਾਈ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ ਦੀ ਪ੍ਰਧਾਨਗੀ ਹੇਠ ਹੋਈ। ਚੋਣ ਪ੍ਰਕਿਰਿਆ ਤਹਿਤ ਲਏ ਗਏ ਫੈਸਲੇ ਅਨੁਸਾਰ ਪੋ੍ਰ. ਬਲਦੇਵ ਸਿੰਘ ਬੱਲੀ ਨੁੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਜਦੋਂ ਕਿ ਪ੍ਰੋ. ਮਲਕੀਤ ਜੋੜਾ ਸੀਨੀਅਰ ਮੀਤ ਪ੍ਰਧਾਨ ਅਤੇ ਸਿਮਰਜੀਤ ਸ਼ੰਮੀ ਮੀਤ ਪ੍ਰਧਾਨ ਚੁਣੇ ਗਏ।ਨਵਤੇਜ ਗੜ੍ਹਦੀਵਾਲਾ ਜਨਰਲ ਸਕੱਤਰ, ਡਾ. ਅਰਮਨਪ੍ਰੀਤ ਸਿੰਘ, ਜੀਵਨ ਚੰਦੇਲੀ, ਪਿੰ੍ਰਸੀਪਲ ਗੁਰਾਂਦਾਸ ਅਤੇ ਸੁਰਿੰਦਰ ਕੰਗਵੀ ਸਕੱਤਰ ਚੁਣੇ ਗਏ।ਮੀਟਿੰਗ ‘ਚ ਲਏ ਗਏ ਫੈਸਲੇ ਅਨੁਸਾਰ ਪ੍ਰਿੰਸੀਪਲ ਪਰਮਜੀਤ ਸਿੰਘ ਸੰਘ ਦੀ ਜਿਲਾ ਇਕਾਈ ਦੇ ਸਰਪ੍ਰਸਤ ਅਤੇ ਮਦਨਵੀਰਾ ਸਲਾਹਕਾਰ ਵਜੋਂ ਜੁੰਮੇਵਾਰੀ ਨਿਭਾਉਣਗੇ।ਡਾ. ਸ਼ਮਸ਼ੇਰ ਮੋਹੀ, ਪ੍ਰੋ. ਗੁਰਮੀਤ ਸਰਾਂ, ਰਾਮ ਰਤਨ, ਸੁਖਜੀਤ ਝਾਂਸ, ਹੇਮ ਪ੍ਰਵਾਨਾ, ਅਜੈ ਕੁਮਾਰ, ਗੁਰਿੰਦਰ ਸਫਰੀ ਕਾਰਜਕਾਰੀ ਮੈਬਰ ਵਜੋਂ ਸੇਵਾਵਾਂ ਨਿਭਾਉਣਗੇ।ਮੀਟਿੰਗ ‘ਚ ਵਿਚਾਰ ਚਰਚਾ ਦੌਰਾਨ ਜਿਲਾ ਇਕਾਈ ਦੇ ਹੋਰ ਨਵੇਂ ਮੈਬਰ ਬਨਾਉਣ ਅਤੇ ਨੌਜਵਾਨਾਂ ‘ਚ ਸਾਹਿਤਕ ਰੁਚੀਆਂ ਪੈਦਾ ਕਰਨ ਦੇ ਉਦੇਸ਼ ਨਾਲ ਮੀਟਿੰਗਾਂ ਕਰਨ ਬਾਰੇ ਆਖਿਆ ਗਿਆ।ਇਕ ਫੈਸਲੇ ਮੁਤਾਬਿਕ ਦਿੱਲੀ ‘ਚ ਪਹਿਲਵਾਨਾਂ ਵਲੋਂ ਇਨਸਾਫ ਲਈ ਅਰੰਭ ਕੀਤੇ ਘੋਲ ਵਾਸਤੇ ਉਨ੍ਹਾਂ ਲਈ ਸਹਿਯੋਗ ਦੀ ਸਹਿਮਤੀ ਪ੍ਰਗਟ ਕੀਤੀ ਗਈ।ਪ੍ਰਧਾਨ ਪ੍ਰੋ. ਸੁਰਜੀਤ ਜੱਜ ਨੇ ਪੰਜਾਬ ਇਕਾਈ ਵਲੋਂ ਉਲੀਕੇ ਗਏ ਕਾਰਜਾਂ ਦੀ ਜਾਣਕਾਰੀ ਦਿੱਤੀ।