ਵਿਲੱਖਣ ਸੋਚ ਤਹਿਤ ਰੇਲਵੇ ਮੰਡੀ ਵਿਖੇ ਨੋਟ ਬੁੱਕ ਕਵਰ ਮੁਕਾਬਲਾ ਕਰਵਾਇਆ ਗਿਆ
ਹੁਸ਼ਿਆਰਪੁਰ, 6 ਮਈ: ਵਿਦਿਆਰਥੀਆਂ ਵਿੱਚ ਵਿਲੱਖਣ ਅਤੇ ਕ੍ਰਿਆਤਮਕ ਸੋਚ ਨੂੰ ਵਧਾਉਣ ਲਈ ਅਤੇ ਕਾਪੀਆਂ ਨੂੰ ਸਾਫ ਸੁਥਰਾ ਰੱਖਣ ਦੀ ਸੋਚ ਪੈਦਾ ਕਰਨ ਲਈ ਸ.ਕੰ.ਸ.ਸ. ਸਕੂਲ ਰੇਲਵੇ ਮੰਡੀ ਵਿੱਚ ਨੋਟ ਬੁੱਕ ਕਵਰ ਮੁਕਾਬਲਾ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਅਰੋੜਾ ਜੀ ਦੀ ਨਵੇਕਲੀ ਅਤੇ ਅਗਾਂਹਵਧੂ ਸੋਚ ਨੇ ਵਿਦਿਆਰਥੀਆਂ ਵਿੱਚ ਅਜਿਹਾ ਜੋਸ਼ ਭਰਿਆ ਹੈ ਉਨ੍ਹਾਂ ਨੇ ਆਪਣੀਆਂ ਸਾਰੀਆਂ ਕਾਪੀਆਂ ਬੜੇ ਸੁਚੱਜੇ ਅਤੇ ਸੋਹਣੇ ਢੰਗ ਨਾਲ ਸਜਾਈਆਂ। 6ਵੀਂ ਤੋਂ 8ਵੀਂ, ਨੌਵੀਂ ਤੇ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਉਨ੍ਹਾਂ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਆਏ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡ ਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ ਗਈ। ਬਤੌਰ ਜੱਜ ਦੀ ਭੂਮਿਕਾ ਸ੍ਰੀ ਯਸ਼ਪਾਲ ਸਿੰਘ ਜੀ,ਸ੍ਰੀ ਬਲਦੇਵ ਸਿੰਘ ਜੀ ਅਤੇ ਸ੍ਰੀਮਤੀ ਕਮਲਜੀਤ ਕੌਰ ਨੇ ਨਿਭਾਈ। ਹਰੇਕ ਜਮਾਤ ਦੇ ਪਹਿਲੇ ਤਿੰਨ ਸਥਾਨ ਤੇ ਆਈਆਂ ਵਿਦਿਆਰਥਣਾਂ ਨੂੰ ਵੀ ਇਨਾਮ ਦਿੱਤੇ ਗਏ।