ਰੇਲਵੇ ਮੰਡੀ ਸਕੂਲ ਵਿਚ ਐਨ. ਐਸ.ਕਿਉ.ਐੱਫ ਅਧੀਨ ਸਿੱਖਿਆ ਪ੍ਰਾਪਤ ਕਰ ਰਹੀਆਂ ਵਿਦਿਆਰਥਣਾਂ ਨੂੰ ਕਿੱਤੇ ਨਾਲ ਸੰਬੰਧਿਤ ਵੰਡੀਆ ਗਈਆਂ ਕਿੱਟਾ
ਹੁਸ਼ਿਆਰਪੁਰ, 3 ਅਪ੍ਰੈਲ : ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਬਿਊਟੀ ਐਂਡ ਵੈਲਨੈਸ ਅਤੇ ਇਨਫੋਰਮੇਸ਼ਨ ਟੈਕਨਾਲੋਜੀ ਵਿਸ਼ੇ ਦੀ ਸਿੱਖਿਆ ਪ੍ਰਾਪਤ ਕਰ ਰਹੀਆ ਵਿਦਿਆਰਥਣਾਂ ਨੂੰ ਮਾਣਯੋਗ ਜਿਲਾ ਸਿੱਖਿਆ ਅਫ਼ਸਰ ਸਿੱਖਿਆ ਸ਼੍ਰੀ ਹਰਭਗਵੰਤ ਸਿੰਘ , ਪ੍ਰਿੰਸੀਪਲ ਲਲਿਤਾ ਅਰੋੜਾ ਜੀ ਅਤੇ ਸਿੱਖਿਆ ਸੁਧਾਰ ਕਮੇਟੀ ਤੋਂ ਸ਼੍ਰੀ ਸ਼ਲਿੰਦਰ ਠਾਕੁਰ ਜੀ ਦੁਆਰਾ ਬੱਚਿਆ ਨੂੰ ਕਿੱਤੇ ਨਾਲ ਸੰਬੰਧਿਤ ਕਿੱਟਾ ਵੰਡੀਆ ਗਈਆਂ । ਇਸ ਮੌਕੇ ਤੇ ਮਾਣਯੋਗ ਡੀ.ਈ.ਓ ਸਰ ਨੇ ਬੱਚਿਆ ਨੂੰ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾ ਦਿੱਤੀਆਂ। ਇਸ ਮੌਕੇ ਤੇ ਪ੍ਰਿੰਸੀਪਲ ਸਾਹਿਬਾ ਨੇ ਵਿਭਾਗ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਕਿੱਟਾ ਬੱਚਿਆ ਲਈ ਬੁਹਤ ਲਾਹੇਵੰਦ ਸਾਬਿਤ ਹੋਣਗੀਆਂ। ਇਹ ਕਿੱਟਾ ਨਾਲ ਵਿਦਿਆਰਥੀ ਪੇਪਰਾ ਤੋ ਬਾਅਦ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ ਅਤੇ ਆਤਮ ਨਿਰਭਰ ਬਣ ਸਕਦੇ ਹਨ। ਕਿੱਟਾ ਪ੍ਰਾਪਤ ਕਰ ਕੇ ਵਿਦਿਆਰਥਣਾਂ ਬੁਹਤ ਖੁਸ਼ ਨਜ਼ਰ ਆ ਰਹੀਆਂ ਸਨ। ਇਸ ਮੌਕੇ ਤੇ ਵੋਕੇਸ਼ਨਲ ਟ੍ਰੇਨਰ ਸ਼੍ਰੀਮਤੀ ਅਲਕਾ ਗੁਪਤਾ ਅਤੇ ਗੌਰਵ ਕੁਮਾਰ ਹਾਜਰ ਸਨ , ਓਹਨਾ ਨੇ ਵੀ ਵਿਭਾਗ ਦੇ ਇਸ ਕੰਮ ਦੀ ਬੁਹਤ ਸ਼ਲਾਘਾ ਕੀਤੀ ਅਤੇ ਕਿਹਾ ਵੱਧ ਵੱਧ ਬੱਚਿਆ ਨੂੰ ਵੋਕੇਸ਼ਨਲ ਕੋਰਸਾਂ ਵਿੱਚ ਦਾਖਲਾ ਲੈਣਾ ਚਾਹੀਦਾ ਹੈ ਤਾਂ ਜੋਂ ਉਹ ਆਤਮ ਨਿਰਭਰ ਬਣ ਸਕਣ।ਇਸ ਮੌਕੇ ਤੇ ਸ਼੍ਰੀਮਤੀ ਸ਼ਾਲਿਨੀ ਅਰੋੜਾ, ਅਪਰਾਜਿਤਾ ਕਪੂਰ, ਰਵਿੰਦਰ ਕੌਰ, ਸਰੋਜ ਬਾਲਾ, ਬਲਦੇਵ ਸਿੰਘ, ਰਵਿੰਦਰ ਕੁਮਾਰ ਆਦਿ ਹਾਜਰ ਸਨ।