ਰੇਲਵੇ ਮੰਡੀ ਸਕੂਲ ਦੀ ਇਨਰੋਲਮੈਂਟ ਡ੍ਰਾਈਵ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਜਿੰਪਾ ਅਤੇ ਹੋਰ ਹਸਤੀਆਂ ਵੱਲੋਂ ਕੀਤੀ ਸ਼ਮੂਲੀਅਤ
ਹੁਸ਼ਿਆਰਪੁਰ, 15 ਮਾਰਚ: (ਡੀ.ਐਨ.ਟੀਵੀ)ਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੁਆਰਾ ਪ੍ਰਾਪਤ ਹਦਾਇਤਾਂ ਅਨੁਸਾਰ ਜਿਲ੍ਹਾ ਹੁਸ਼ਿਆਰਪੁਰ ਦੇ ਸਿਰਕੱਢ ਮੋਹਰੀ ਸਕੂਲ ਰੇਲਵੇ ਮੰਡੀ ਵਿਖੇ ਇਨਰੋਲਮੈਂਟ ਡ੍ਰਾਈਵ ਸ਼੍ਰੀ ਮਤੀ ਲਲਿਤਾ ਅਰੋੜਾ ਪ੍ਰਿੰਸੀਪਲ ਜੀ ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ ਹੈ।ਇਸ ਮੁਹਿੰਮ ਨੂੰ ਰਫਤਾਰ ਦੇਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਜੀ ਨੇ ਵੀ ਸੁਰਿੰਦਰ ਮੇਅਰ ਜੀ ਨਾਲ ਸ਼ਿਰਕਤ ਕੀਤੀ।ਉਨ੍ਹਾਂ ਦੇ ਨਾਲ ਡਿਪਟੀ ਮੇਅਰ ਸ਼੍ਰੀ ਕਿਰਨ ਸੈਣੀ ਵੀ ਸਨ।ਉਨ੍ਹਾਂ ਨੇ ਸਕੂਲ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਆਮ ਜਨਤਾ ਨੂੰ ਸਰਕਾਰੀ ਸਕੂਲ ਵਿੱਚ ਬੱਚਿਆਂ ਦੇ ਦਾਖਲੇ ਦੀ ਅਪੀਲ ਕੀਤੀ।ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਦੱਸਿਆ ਕਿ ਸਕੂਲ ਲਗਾਤਾਰ ਦੋ ਸਾਲਾਂ ਤੋਂ ਜਿਲ੍ਹੇ ਦਾ ਨੰ.1 ਸਕੂਲਅਤੇ ਦਸ ਲੱਖ ਦਾ ਇਨਾਮ ਜਿੱਤ ਚੁੱਕਿਆ ਹੈ।ਸਕੂਲ ਵਿੱਚ ਖੇਡਾਂ ਵਿੱਚ ਨੈਸ਼ਨਲ ਪੱਧਰ ਤੱਕ ਦੇ ਖਿਡਾਰੀ ਹਨ। ਸਕੂਲ ਵਿੱਚ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਦੀ ਰਹਿਨੁਮਾਈ ਕਰ ਰਿਹਾ ਹੈ।ਸਕੂਲ ਦੀਆਂ ਵਿਦਿਆਰਥਣਾਂ ਕਲਾ ਉਤਸਵ ਵਿੱਚ ਲਗਾਤਾਰ ਪੁਜੀਸ਼ਨਾਂ ਪ੍ਰਾਪਤ ਕਰ ਰਹੀਆਂ ਹਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨਾਲ ਮੁਲਾਕਾਤ ਕਰਕੇ ਆਈਆਂ ਹਨ। ਸਕੂਲ ਦੀਆਂ ਵਿਦਿਆਰਥਣਾਂ ਗਵਰਨਰ ਹਾਊਸ ਵਿਜ਼ਿਟ ਕਰਕੇ ਆਈਆਂ ਹਨ ਅਤੇ ਰੈੱਡ ਕਰਾਸ ਦੀ ਟਿਕਟ ਵੀ ਰਿਲੀਜ਼ ਕਰ ਚੁੱਕੀਆਂ ਹਨ।ਸਕੂਲ ਵਿੱਚ ਸਾਇੰਸ,ਆਰਟਸ,ਕਮਰਸ,ਵੋਕੇਸ਼ਨਲ,NSQF ਤਹਿਤ ਵੱਖ-ਵੱਖ ਵਿਸ਼ਿਆਂ ਦੀ ਪੜਾਈ ਕਰਵਾਈ ਜਾ ਰਹੀ ਹੈ।ਬਹੁਤ ਮਿਹਨਤੀ ਸਟਾਫ ਹੈ।ਪ੍ਰੋਜੈਕਟਰ ਰਾਹੀਂ ਪੜ੍ਹਾਈ ਕਰਵਾਈ ਜਾ ਰਹੀ ਹੈ।ਮਾਹਿਰਾਂ ਦੇ ਲੈਕਚਰ ਕਰਵਾਏ ਜਾ ਰਹੇ ਹਨ।ਵਿੱਦਿਅਕ ਟੂਰ ਕਰਵਾਏ ਜਾ ਰਹੇ ਹਨ।ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਰੇਲਵੇ ਮੰਡੀ ਸਕੂਲ ਵਿੱਚ ਦਾਖਿਲ ਕਰਵਾਉਣ।ਇਸ ਮੌਕੇ’ਤੇ ਸ਼੍ਰੀ ਚੰਦਰ ਪ੍ਰਕਾਸ਼ ਸੈਣੀ, ਸ਼੍ਰੀ ਗੁਰਨਾਮ,ਸ਼੍ਰੀ ਬਲਦੇਵ ਸਿੰਘ,ਸ਼੍ਰੀ ਰਵਿੰਦਰ ਕੁਮਾਰ,ਸ਼੍ਰੀ ਬੀਰਬਲ ਸਿੰਘ,ਸ਼੍ਰੀ ਮਤੀ ਜਸਪ੍ਰੀਤ ਕੌਰ,ਮਿਸ ਮਨਦੀਪ ਕੌਰ,ਸਮੂਹ ਸਟਾਫ਼ ਅਤੇ ਬੱਚੇ ਮੌਜੂਦ ਸਨ।ਸਮੂਹ ਸਟਾਫ ਅਤੇ ਬੱਚਿਆਂ ਨੇ ਕੈਬਨਿਟ ਮੰਤਰੀ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਜੀ ਦਾ,ਮੇਅਰ ਅਤੇ ਡਿਪਟੀ ਮੇਅਰ ਸਾਹਿਬ ਦਾ ਇਸ ਮੁਹਿੰਮ ਵਿੱਚ ਸਾਡੀ ਅਗਵਾਈ ਅਤੇ ਯੋਗ ਮਾਰਗਦਰਸ਼ਨ ਕਰਨ ਲਈ ਧੰਨਵਾਦ ਕੀਤਾ।