ਆਸ਼ਾ ਕਿਰਨ ਸਕੂਲ ਵਿੱਚ ਕੀਤੇ ਪ੍ਰਬੰਧ ਸਕੂਨ ਦੇਣ ਵਾਲੇ: ਰੋਹਤਾਸ਼ ਜੈਨ
ਹੁਸ਼ਿਆਰਪੁਰ: ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦੇ ਸਟਾਫ ਤੇ ਕਮੇਟੀ ਮੈਂਬਰਾਂ ਵੱਲੋਂ ਸਪੈਸ਼ਲ ਬੱਚਿਆਂ ਦੀ ਦੇਖਰੇਖ ਤੇ ਸਿੱਖਿਆ ਪ੍ਰਤੀ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਦੇਖ ਕੇ ਮਨ ਨੂੰ ਸਕੂਨ ਮਿਲਦਾ ਹੈ, ਇਹ ਪ੍ਰਗਟਾਵਾ ਰੋਹਤਾਸ਼ ਜੈਨ ਵੱਲੋਂ ਸਕੂਲ ਦੇ ਦੌਰੇ ਦੌਰਾਨ ਕੀਤਾ ਗਿਆ।
ਇਸ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਊਸ਼ਾ ਜੈਨ ਤੇ ਪੋਤਰੇ ਅਭਿਨਵ ਜੈਨ ਤੇ ਅਨੂਕ੍ਰਿਤ ਜੈਨ ਵੀ ਮੌਜੂਦ ਰਹੇ, ਇਸ ਸਮੇਂ ਜੈਨ ਪਰਿਵਾਰ ਵੱਲੋਂ ਸਕੂਲ ਦੇ ਹੋਸਟਲ ਲਈ 200 ਕਿੱਲੋ ਆਟਾ ਤੇ ਬੱਚਿਆਂ ਲਈ ਫਲ ਦਾਨ ਕੀਤੇ ਗਏ, ਇਸ ਮੌਕੇ ਰੋਹਤਾਸ਼ ਜੈਨ ਨੇ ਕਿਹਾ ਕਿ ਹਰ ਮਹੀਨੇ ਸਕੂਲ ਦੇ ਹੋਸਟਲ ਲਈ ਇਸੇ ਤਰ੍ਹਾਂ 200 ਕਿੱਲੋ ਆਟਾ ਉਪਲਬਧ ਕਰਵਾਇਆ ਜਾਵੇਗਾ ਤੇ ਆਉਣ ਵਾਲੇ ਸਮੇਂ ਦੌਰਾਨ ਸਾਡੇ ਪਰਿਵਾਰ ਦੇ ਬੱਚਿਆਂ ਦੇ ਜਨਮ ਦਿਨ ਦੀਆਂ ਖੁਸ਼ੀਆਂ ਵੀ ਸਕੂਲ ਦੇ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ।
ਇਸ ਮੌਕੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੀ.ਏ. ਤਰਨਜੀਤ ਸਿੰਘ, ਪਿ੍ਰੰਸੀਪਲ ਸ਼੍ਰੀਮਤੀ ਸ਼ੈਲੀ ਸ਼ਰਮਾ, ਅੰਜਨਾ ਆਦਿ ਵੀ ਮੌਜੂਦ ਰਹੇ।