ਅੰਮ੍ਰਿਤਸਰ 22 ਫਰਵਰੀ 2023: ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ “ਈਡੀਅਟ ਕਲੱਬ ਪੰਜਾਬ” ਵੱਲੋ ਨਾਟਸ਼ਾਲਾ ਦੇ ਸਹਿਯੋਗ ਦੇ ਨਾਲ ਗਿਆਰਵਾਂ “ਜਸਪਾਲ ਭੱਟੀ ਐਵਾਰਡ ਸਮਾਰੋਹ-2023” ਕਰਵਾਇਆ ਗਿਆ ।ਜਿਸ ਵਿੱਚ ਵੱਖ ਵੱਖ ਖੇਤਰਾਂ ਵਿੱਚ ਨਾਮਣਾਂ ਖੱਟਣ ਵਾਲੇ ਪੰਜਾਬੀ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਪ੍ਰੋਗਰਾਮ ਦੀ ਅਗਵਾਈ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਡਾ. ਰਜਿੰਦਰ ਰਿਖੀ ਤੇ ਮੀਤ ਪ੍ਰਧਾਨ ਧਵਨੀ ਮਹਿਰਾ ਜੀ ਵੱਲੋ ਕੀਤੀ ਗਈ। ਆਏ ਹੋਏ ਵਿਸ਼ੇਸ਼ ਮਹਿਮਾਨਾ ਦੀ ਹਾਜ਼ਰੀ ਵਿੱਚ ਮੰਚ ਤੋ ਸ਼ਮਾ ਰੋਸ਼ਨ ਕਰਕੇ ਸਮਾਰੋਹ ਦਾ ਰਸਮੀ ਆਗ਼ਾਜ ਕੀਤਾ ਗਿਆ।ਜਸਪਾਲ ਭੱਟੀ ਐਵਾਰਡ ਦੀ ਰੀਤ ਨੂੰ ਅੱਗੇ ਤੋਰਦੇ ਹੋਏ ਇਸ ਵਾਰ ਲਾਈਫ ਟਾਈਮ ਅਚੀਵਮੈਂਟ ਐਵਾਰਡ ਪੰਜਾਬ ਦੇ ਨਾਮੀ ਪੰਜਾਬੀ ਗਾਇਕ ਅਤੇ ਅਦਾਕਾਰ ਸਰਬਜੀਤ ਚੀਮਾ ਜੀ ਨੂੂੰ ਦਿੱਤਾ ਗਿਆ।ਇਸ ਤੋ ਇਲਾਵਾਂ ਸਰਵੋਤਮ ਹਾਸ ਵਿਅੰਗਕਾਰ ਸ਼ੁਗਲੀ ਮਗਿਲੀ ਜੋੜੀ ਨੂੰ ,ਕਲਮ ਦਾ ਧਨੀ ਐਵਾਰਡ ਨਾਮਵਰ ਲੇਖਕ ਬਲਬੀਰ ਪਰਵਾਨਾ ਜੀ ਨੂੰ, ਮੋਸਟ ਵੈਲਿਊਏਬਲ ਪਲੇਅਰ ਹਾਕੀ ਖਿਲਾਡੀ ਤੇਜਬੀਰ ਸਿੰਘ ਹੁੰਦਲ ਪੀ.ਪੀ.ਐਸ,ਹੱਸਦਾ ਮੁੱਖੜਾ ਹਿਮਾਚਲ ਪ੍ਰਦੇਸ਼ ਤੋਂ ਸ਼ਿਵਾਨੀ ਕੌਸ਼ਲ,ਹਰਫਨਮੋਲਾ ਅਦਾਕਾਰ ਸੁਦੇਸ਼ ਵਿੰਕਲ,ਆਊਟਸਟੈਡਿੰਗ ਅਚੀਵਰ ਗਾਇਕ ਯਾਕੂਬ ਜੀ ਨੂੰ ਅਤੇ ਮਸ਼ਖਰੇ ਪੰਜਾਬ ਦਾ ਐਵਾਰਡ ਟਵਿਨ ਬ੍ਰਦਰਜ਼ ਨੂੰ ਦਿੱੱਤਾ ਗਿਆ।ਸਾਰਾ ਐਵਾਰਡ ਸਮਾਰੋਹ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਦੇ ਵਿਹੜੇ ਸਰਦਾਰ ਜਤਿੰਦਰ ਬਰਾੜ ਤੇ ਕੱਲਬ ਦੇ ਪੈਟਰਨ ਸ਼ੰਮੀ ਚੋਧਰੀ ਦੀ ਦੇਖ-ਰੇਖ ਹੇਠ ਹੋਇਆ।ਇਸ ਮੋਕੇ ਪਰ ਮੰਚ ਤੋਂ ਲਾਈਵ ਮਿਊਜੀਕਲ ਬੈਡ ਨਾਲ ਖਿਯਾਤੀ ਮਹਿਰਾ,ਗਾਇਕ ਨਵੀਨ ਬਜਾਜ,ਲਤਿਕਾ ਅਰੋੜਾ,ਸਰ ਡਾਂਸ ਅਕੈਡਮੀ ਵੱਲੋ ਆਪਣੀ ਗਾਇਕੀ ਤੇ ਅਦਾ ਦੇ ਜੌਹਰ ਦਿਖਾਏ ਅਤੇ ਬੱਚਿਆ ਵੱਲੋ ਸਪੈਸ਼ਲ ਡਾਂਸ ਪ੍ਰੋਗਰਾਮ ਪੇਸ਼ ਕੀਤਾ ਗਿਆ।ਸਪੈਸ਼ਲ ਪੇਸ਼ਕਾਰੀ ਤਹਿਤ ਪੰਜਾਬ ਦੇ ਨਾਮਵਰ ਵਾਇਲਨ ਆਰਟਿਸਟ ਸਵਪਨ ਰਾਣੂ ਜੀ ਨੇ ਵਾਇਲਨ ਪਲੇਅ ਕਰਕੇ ਫਿਲਮੀ ਗੀਤਾਂ ਦੀਆਂ ਮਧੁਰ ਧੁਨਾਂ ਨਾਲ ਸਰੋਤਿਆ ਨੂੰ ਮੰਤਰ-ਮੁਗਦ ਕਰ ਦਿੱਤਾ ।ਮੰਚ ਸੰਚਾਲਨ ਨਾਮੀ ਕਮੇਡੀਅਨ ਕਵਲਜੀਤ ਸਿੰਘ ਵੱਲੋ ਬਾਖੂਬੀ ਨਿਭਾਇਆ ਗਿਆ।ਇਸ ਮੋਕੇ ਫਿਲਮੀ ਅਦਾਕਾਰ ਅਰਵਿੰਦਰ ਭੱਟੀ,ਡਾ. ਕੇ.ਐਸ ਪਾਰਸ,ਹਰਿੰਦਰ ਪਾਲ ਸਿੰਘ ਟਿੱਕਾ,ਕੁਲਵਿੰਦਰ ਸਿੰਘ,ਦੀਪਕ ਮਹਿਰਾ,ਸੰਜੀਵ ਭੰਡਾਰੀ,ਦਲਜੀਤ ਸਿੰਘ ਅਰੋੜਾ ,ਸ਼ਿਵਰਾਜ ਸਿੰਘ ਅਤੇ ਹੋਰ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਰਹੇ।


