ਜੰਗਵਾਜ ਤਾਕਤਾਂ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ : ਸੰਘਾ

ਹੁਸ਼ਿਆਰਪੁਰ ( ਹਰਪਾਲ ਲਾਡਾ ): ਹਰਬੰਸ ਸਿੰਘ ਸੰਘਾ, ਮੈਂਬਰ ਐਸ.ਕੇ.ਐਮ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹੁਸ਼ਿਆਰਪੁਰ ਵਿੱਚ ਕਿਸਾਨਾਂ ਵਲੋਂ ਜੰਗਵਾਜ ਤਾਕਤਾਂ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ।
ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ । ਜੰਗ ਦੀ ਭੱਠੀ ਵਿੱਚ ਦੋਨਾਂ ਪਾਸਿਆਂ ਨੂੰ ਝੋਕਿਆ ਜਾ ਰਿਹਾ ਹੈ । ਸੰਯੁਕਤ ਕਿਸਾਨ ਮੋਰਚਾ ਸ਼ਾਂਤੀ ਚਾਹੁੰਦਾ ਹੈ ਜੰਗ ਨਹੀਂ ।


ਦੋਨੋ ਦੇਸ਼ਾਂ ਦੀਆਂ ਸਰਕਾਰਾਂ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ, ਲੋਕਾਂ ਦੀਆਂ ਭਾਵਨਾਵਾਂ ਨੂੰ ਭੜ੍ਹਕਾ ਰਹੀਆਂ ਹਨ । ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ । ਇਸ ਵਾਸਤੇ ਐਸ.ਕੇ.ਐਮ ਪੰਜਾਬ ਵੱਲੋਂ ਸਾਰੇ ਜ਼ਿਲਾ ਹੈੱਡਕੁਆਰਟਰਾਂ ਤੇ ਸ਼ਾਂਤੀ ਨਾਲ ਪਰੋਟੈਸਟ ਕੀਤੇ ਜਾ ਰਹੇ ਹਨ ।

ਇਸੇ ਸੱਦੇ ਉੱਤੇ ਹੁਸ਼ਿਆਰਪੁਰ ਵਿਖੇ 14 ਮਈ ਨੂੰ ਠੀਕ 11 ਵਜੇ ਸ਼ਹੀਦ ਓਧਮ ਸਿੰਘ ਪਾਰਕ ਵਿੱਚ ਇਕੱਠ ਕੀਤਾ ਜਾ ਰਿਹਾ ਹੈ । ਉੱਥੇ ਵੱਖ ਵੱਖ-ਵੱਖ ਬੁਲਾਰੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰਨਗੇ ।