Hoshairpur

ਸਿਵਲ ਸਰਜਨ ਵੱਲੋਂ ਆਪਾਤ ਸਥਿਤੀਆਂ ਨਾਲ ਨਜਿੱਠਣ ਸੰਬੰਧੀ ਪ੍ਰਬੰਧਾ ਦਾ ਲਿਆ ਗਿਆ ਜਾਇਜ਼ਾ

ਹੁਸ਼ਿਆਰਪੁਰ 12 ਮਈ 2025 ( ਹਰਪਾਲ ਲਾਡਾ ) : ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਐਮਰਜੈਂਸੀ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਵਲੋਂ ਐਸਡੀਐਚ ਦਸੂਹਾ ਅਤੇ ਐਸਡੀਐਚ ਮੁਕੇਰੀਆਂ ਸਿਹਤ ਸੰਸਥਾਨਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।

ਉਹਨਾਂ ਹਸਪਤਾਲ ਅੰਦਰ ਬਲੱਡ ਬੈਂਕ, ਐਮਰਜੈਂਸੀ ਵਾਰਡ ਅਤੇ ਓਟੀ ਅਤੇ ਵੱਖ-ਵੱਖ ਵਿਭਾਗਾਂ ਦਾ ਨਿਰੀਖਣ ਕੀਤਾ ਅਤੇ ਸਬੰਧਤ ਸਟਾਫ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਐਮਰਜੈਂਸੀ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਐਮਰਜੈਂਸੀ ਪ੍ਰਸਥਿਤੀਆਂ ਦੀ ਤਿਆਰੀ ਸੰਬੰਧੀ ਹਸਪਤਾਲਾਂ ਵਿਚ ਪੁਖਤਾ ਪ੍ਰਬੰਧ ਸੁਨਿਸਚਿਤ ਕੀਤੇ ਜਾਣ, ਐਮਰਜੈਂਸੀ ਸੇਵਾਵਾਂ ਲਈ ਆਪ੍ਰੇਸ਼ਨ ਥੀਏਟਰ ਕਾਰਜਸ਼ੀਲ ਸਥਿਤੀ ਵਿਚ ਰੱਖੇ ਜਾਣ, ਦਵਾਈਆਂ ਦਾ ਉਚਿਤ ਮਾਤਰਾ ਵਿਚ ਸਟਾਕ ਹੋਵੇ, ਜ਼ਿਲੇ ਦੇ ਬਲੱਡ ਬੈਂਕਾਂ ਵਿਚ ਖੂਨ ਦਾ ਪੂਰਾ ਪ੍ਰਬੰਧ ਹੋਵੇ। ਇਸ ਦੌਰਾਨ ਉਨ੍ਹਾਂ ਐਮਰਜੈਂਸੀ, ਓ.ਪੀ.ਡੀ.ਜੱਚਾ-ਬੱਚਾ ਵਿਭਾਗ, ਫਾਰਮੇਸੀ ਆਦਿ ‘ਚ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਵੀ ਜਾਇਜ਼ਾ ਲਿਆ।

ਇਸ ਮੌਕੇ ਗੱਲਬਾਤ ਕਰਦਿਆਂ ਡਾ ਪਵਨ ਕੁਮਾਰ ਨੇ ਦੱਸਿਆ ਕਿ ਜ਼ਿਲੇ ਅੰਦਰ 16 ਸਰਕਾਰੀ ਅਤੇ 70 ਪ੍ਰਾਈਵੇਟ ਹਸਪਤਾਲ ਨਾਲ ਤਾਲਮੇਲ ਕਰਕੇ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ। ਜਿੱਥੇ ਕੁੱਲ 2500 ਦੇ ਕਰੀਬ ਬੈਡ ਉਪਲੱਬਧ ਹਨ। ਉਹਨਾਂ ਦੱਸਿਆ ਕਿ ਸਾਡੇ ਕੋਲ 22 ਸਰਕਾਰੀ ਅਤੇ 21 ਪ੍ਰਾਈਵੇਟ ਐਂਬੂਲੈਂਸਾਂ ਮੌਜੂਦ ਹਨ ਜੋ ਕਿ ਹਰ ਸਹੂਲਤ ਨਾਲ ਲੈਸ ਹਨ।

ਇਸੇ ਤਰਾਂ ਜ਼ਿਲੇ ਦੇ ਸਾਰੇ ਬਲੱਡ ਬੈਂਕਾਂ ਅੰਦਰ ਹਰ ਗਰੁੱਪ ਦਾ ਖੂਨ ਮੌਜੂਦ ਹੈ ਅਤੇ ਖੂਨਦਾਨੀਆਂ ਦੀ ਲਿਸਟ ਵੀ। ਉਹਨਾਂ ਦੱਸਿਆ ਕਿ ਐਮਰਜੈਂਸੀ ਵਿਚ ਵਿਭਾਗ ਵਲੋਂ 10,000 ਦੇ ਕਰੀਬ ਮਰੀਜ਼ਾਂ ਨੂੰ ਸੰਭਾਲਣ ਦੇ ਪ੍ਰਬੰਧ ਕੀਤੇ ਗਏ ਹਨ। ਸਿਹਤ ਵਿਭਾਗ ਵਲੋਂ ਜ਼ਿਲਾ ਪੱਧਰ ਤੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਨੰਬਰ 01882-252170 ਅਤੇ 94653-97180 ਹੈ ਜੋ ਕਿ 24 ਘੰਟੇ ਸੇਵਾ ਵਿਚ ਰਹੇਗਾ। ਕੰਟਰੋਲ ਰੂਮ ਦੇ ਨੋਡਲ ਅਧਿਕਾਰੀ ਸਹਾਇਕ ਸਿਵਲ ਸਰਜਨ ਡਾ. ਡੀ.ਪੀ. ਸਿੰਘ, ਜ਼ਿਲਾ ਐਪੀਡਿਮੋਲੋਜਿਸਟ ਡਾ.ਜਗਦੀਪ ਸਿੰਘ ਹੋਣਗੇ।

Related Articles

Leave a Reply

Your email address will not be published. Required fields are marked *

Back to top button

You cannot copy content of this page