ਸਿਹਤ ਵਿਭਾਗ ਵਲੋਂ ਐਤਵਾਰ ਨੂੰ ਪਿੰਡ ਮਖਸੂਸਪੁਰ ਵਿਖੇ ਲਗਾਇਆ ਜਾਵੇਗਾ ਵਿਸ਼ੇਸ਼ ਟੀਕਾਕਰਣ ਕੈਂਪ: ਡਾ ਸੀਮਾ ਗਰਗ

ਹੁਸ਼ਿਆਰਪੁਰ 19 ਅਪ੍ਰੈਲ 2025 ( ਹਰਪਾਲ ਲਾਡਾ ): ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਟੀਕਾਕਰਨ ਅਫ਼ਸਰ ਡਾ ਸੀਮਾ ਗਰਗ ਦੀ ਅਗਵਾਈ ਹੇਠ ਕਲ ਮਿਤੀ 20 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਪਿੰਡ ਮਖਸੂਸਪੁਰ ਬਲਾਕ ਪਾਲਦੀ ਵਿਖੇ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ ਜਾ ਰਿਹਾ ਹੈ।ਇਹ ਕੈਂਪ ਵਿਸ਼ੇਸ਼ ਤੌਰ ਤੇ ਸਕੂਲੀ ਬੱਚਿਆਂ ਦੇ ਟੀਕਾਕਰਣ ਲਈ ਹੈ ਜਿਹੜੇ ਸਕੂਲ ਦੇ ਦਿਨਾਂ ਵਿਚ ਟੀਕਾ ਨਹੀਂ ਲਗਵਾ ਸਕਦੇ। ਇਸ ਕੈਂਪ ਦੇ ਤਹਿਤ 0 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਵੀ ਕੀਤਾ ਜਾਵੇਗਾ।
ਡਾ: ਸੀਮਾ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮੰਤਵ ਸਕੂਲੀ ਬੱਚਿਆਂ ਨੂੰ ਕਵਰ ਕਰਨਾ ਹੈ,ਜਿਨ੍ਹਾਂ ਦਾ ਟੀਕਾਕਰਨ ਅਧੂਰਾ ਰਹਿ ਗਿਆ ਹੈ ਅਤੇ ਇਸ ਦੇ ਨਾਲ ਹੀ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਦਾ ਸੰਪੂਰਨ ਟੀਕਾਕਰਣ ਵੀ ਹੋਵੇਗਾ ਜਿਸ ਨਾਲ ਬੱਚਿਆਂ ਨੂੰ 11 ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।


ਡਾ ਸੀਮਾ ਗਰਗ ਨੇ ਪਿੰਡ ਮਖਸੂਸਪੁਰ ਅਤੇ ਇਸ ਦੇ ਆਲੇ ਦਵਾਲੇ ਦੇ ਪਿੰਡਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਜਿਹੜਾ ਵੀ ਟੀਕਾ ਰਹਿੰਦਾ ਹੈ ਉਹ ਇਸ ਕੈਂਪ ਵਿਚ ਆ ਕੇ ਲਗਵਾ ਲੈਣ। ਇਸ ਕੈਂਪ ਵਿਚ ਹਰ ਤਰਾਂ ਦੀ ਵੈਕਸੀਨ ਉਪਲਭਦ ਰਹੇਗੀ।ਮਾਤਾ ਪਿਤਾ ਟੀਕਾ ਲਗਵਾਉਣ ਵੇਲੇ ਬੱਚੇ ਦਾ ਟੀਕਾਕਰਣ ਵਾਲਾ ਕਾਰਡ ਅਤੇ ਆਪਣਾ ਇਕ ਪਹਿਚਾਣ ਪੱਤਰ ਜਿਵੇਂ ਕਿ ਆਧਾਰ ਕਾਰਡ ਵੋਟਰ ਕਾਰਡ ਜਾਂ ਡ੍ਰਾਈਵਿੰਗ ਲਾਇਸੈਂਸ ਆਦਿ ਨਾਲ ਜਰੂਰ ਲੈ ਕੇ ਆਉਣ ਤਾਂ ਜੋ ਯੂ ਵਿਨ ਐਪ ਤੇ ਟੀਕਾਕਰਣ ਦੀ ਆਨ ਲਾਈਨ ਐਂਟਰੀ ਹੋ ਸਕੇ।
