ਸਹਿਰ ਨੂੰ ਸਿੰਗਲ ਯੂਜ ਪਲਾਸਟਿਕ ਮੁੱਕਤ ਬਣਾਉਣ ਲਈ ਸਹਿਰ ਵਿੱਚ ਸਿੰਗਲ ਯੂਜ ਪਲਾਸਟਿਕ ਦੀ ਵਰਤੋ ਕੀਤੀ ਬੈਨ

ਹੁਸ਼ਿਆਰਪੁਰ : ਨਗਰ ਨਿਗਮ ਹੁਸਿਆਰਪੁਰ ਦੇ ਕਮਿਸਨਰ ਨਗਰ ਨਿਗਮ ਡਾ ਅਮਨਦੀਪ ਕੌਰ ਪੀ.ਸੀ.ਐਸ ਜੀ ਵਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਅੱਜ ਸਹਿਰ ਨੂੰ ਸਾਫ-ਸੁੱਥਰਾ ਰੱਖਣ ਅਤੇ ਸਿੰਗਲ ਯੂਜ ਪਲਾਸਟਿਕ ਦੀ ਵਰਤੋ ਤੇ ਪੂਰੀ ਤਰਾਂ ਰੋਕ ਲਗਾਉਣ ਸੰਬਧੀ ਸਹਿਰ ਦੇ ਮਾਰਕੀਟ ਐਸੋਸੀਏਸਨਜ ਅਤੇ ਡਿਸਪੋਸਲ ਹੋਲਸੇਲਰਾਂ ਦੀ ਅਹਿਮ ਮੀਟਿੰਗ ਦਫਤਰ ਨਗਰ ਨਿਗਮ ਹੁਸਿਆਰਪੁਰ ਵਿਖੇ ਬੁਲਾਈ ਗਈ । ਇਸ ਮੀਟਿੰਗ ਵਿੱਚ ਹੁਸਿਆਰਪੁਰ ਦੇ ਐੰਮ.ਐਲ਼.ਏ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਵਲੋ ਵਿਸ਼ੇਸ ਤੌਰ ਤੇ ਭਾਗ ਲਿਆ ਗਿਆ। ਉਹਨਾਂ ਨਾਲ ਨਗਰ ਨਿਗਮ ਹੁਸਿਆਰਪੁਰ ਤੋ ਮੇਅਰ ਸੁਰਿੰਦਰ ਕੁਮਾਰ,ਸੰਯੁਕਤ ਕਮਿਸਨਰ ਸੰਦੀਪ ਤਿਵਾੜੀ ,ਸੈਨਟਰੀ ਇੰਸਪੈਕਟਰ ਸੰਜੀਵ ਕੁਮਾਰ ਅਤੇ ਰਾਜੇਸ ਕੁਮਾਰ ,ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਤੋ ਸਹਾਇਕ ਵਾਤਾਵਰਣ ਇੰਜੀਨੀਅਰ ਤਰੁਣਦੀਪ ਸਿੰਘ ਅਤੇ ਜੇ.ਈ ਸੁਖਪ੍ਰੀਤ ਸਿੰਘ ਅਤੇ ਸਹਿਰ ਦੇ ਵੱਖ –ਵੱਖ ਮਾਰਕੀਟ ਐਸੋਸੀਏਸਨਜ ਵਲੋ ਪ੍ਰਧਾਨ ਅਤੇ ਮੈਬਰ ਅਤੇ ਡਿਸਪੋਸਲ ਹੋਲਸੇਲਰ ਸਾਮਿਲ ਹੋਏ ।
ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਮੀਟਿੰਗ ਦਾ ਮੁੱਖ ਉਦੇਸ਼ ਸਹਿਰ ਵਿੱਚੋ ਸਿੰਗਲ ਯੂਜ ਪਲਾਸਟਿਕ ਦੀ ਵਰਤੋ ਨੂੰ ਖਤਮ ਕਰਨਾ ਅਤੇ ਸਹਿਰ ਨੂੰ ਸਾਫ ਸੁਥਰਾ ਅਤੇ ਸਵੱਛ ਰੱਖਣਾ ਹੈ । ਸਹਿਰ ਵਿੱਚ ਜਿਆਦਾਤਰ ਕੁੜਾ ਸਿੰਗਲ ਯੂਜ ਪਲਾਸਟਿਕ ਦੇ ਲਿਫਾਫਿਆਂ ਕਰਕੇ ਹੁੰਦਾ ਹੈ ਜਿਸ ਨਾਲ ਸਹਿਰ ਦੇ ਅਕਸ ਤੋ ਬਹੁਤ ਜਿਆਦਾ ਪ੍ਰਭਾਵ ਪੈਂਦਾ ਹੈ । ਇਸ ਲਈ ਐੰਮ.ਐਲ਼.ਏ ਹੁਸਿਆਰਪੁਰ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਵਲੋ ਇਸ ਸੰਬਧੀ ਸੁਝਾਅ ਦਿੱਤਾ ਗਿਆ ਕਿ ਸਿੰਗਲ ਯੁਜ ਪਲਾਸਟਿਕ ਦੀ ਵਰਤੋ ਦੀ ਥਾਂ ਤੇ ਪੇਪਰ ਅਤੇ ਲੱਕੜ ਤੋ ਬਣੀ ਡਿਸਪੋਸਲ ਅਤੇ ਪਲਾਸਟਿਕ ਦੀ ਲਿਫਾਫਿਆਂ ਦੀ ਵਰਤੋ ਦੀ ਥਾਂ ਤੇ ਕੱਪੜੇ ਦੇ ਥੈਲ਼ੇ ਜਾ ਲਿਫਾਫੇ ਦੀ ਵਰਤੋ ਕੀਤੀ ਜਾਵੇ। ਜਿਸ ਉਪਰ ਮੀਟਿੰਗ ਵਿੱਚ ਸਾਮਿਲ ਸਮੂਹ ਮਾਰਕੀਟ ਐਸੋਸੀਏਸਨਜ ਵਲੋ ਪ੍ਰਧਾਨ ਅਤੇ ਡਿਸਪੋਸਲ ਹੋਲਸੇਲਰ ਵਲੋ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਗਿਆ ਕਿ ਉਹ ਇਸ ਉਪਰਾਲੇ ਵਿੱਚ ਪ੍ਰਸਾਸਨ ਨਾਲ ਪੂਰਾ ਸਾਥ ਦਿੰਦੇ ਹੋਏ ਸਿੰਗਲ ਯੂਜ ਪਲਾਸਟਿਕ ਤੋ ਬਣੀ ਵਸਤੂਆਂ ਦੀ ਵਿਕਰੀ ਅਤੇ ਵਰਤੋ ਨੂੰ ਬੰਦ ਕਰਨਗੇ । ਅਤੇ ਇਸ ਦੀ ਜਗਾਂ ਕੱਪੜੇ ਤੋ ਬਣੇ ਥੈਲ਼ੇ ਤੇ ਲਿਫਾਫੇ ਅਤੇ ਕਾਗਜ ਅਤੇ ਲੱਕੜ ,ਸਟੀਲ ਦੀ ਬਣੀ ਕਰੋਕਰੀ ਦਾ ਇਸਤੇਮਾਲ ਕਰਨਗੇ ।


ਐੰਮ.ਐਲ਼.ਏ ਹੁਸਿਆਰਪੁਰ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਜੀ ਵਲੋ ਇਸ ਮੀਟਿੰਗ ਰਾਹੀ ਸਹਿਰ ਵਿੱਚ ਲੰਗਰ ਕਮੇਟੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਲੰਗਰ ਵਿੱਚ ਪਲਾਸਟਿਕ ਡਿਸਪੋਸਲ ਦੀ ਥਾਂ ਤੇ ਪੱਤਲ ਜਾਂ ਸਟੀਲ ਤੋ ਬਣੀ ਬਰਤਨ ਦਾ ਇਸਤੇਮਾਲ ਕਰਨ ਅਤੇ ਪਾਣੀ ਲਈ ਪਲਾਸਟਿਕ ਦੇ ਗਲਾਂਸਾ ਦੀ ਥਾਂ ਤੇ ਸਟੀਲ ਜਾ ਕੰਚ ਦੇ ਗਿਲਾਸਾਂ ਦੀ ਵਰਤੋ ਕਰਨ ਅਤੇ ਇਸ਼ੇ ਨਾਲ ਸਹਿਰਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਘਰ ਤੋ ਕਿਸੇ ਵੀ ਤਰਾਂ ਦੀ ਖਰੀਦਾਰੀ ਕਰਨ ਸਮੇ ਜਾਣ ਲੱਗੇ ਕੱਪੜੇ ਦਾ ਥੈਲਾਂ ਆਪਣੇ ਨਾਲ ਲੈਕੇ ਜਾਣ ਤਾਂ ਜੋ ਉਹਨਾਂ ਨੂੰ ਕਿਸੇ ਵੀ ਦੁਕਾਨਦਾਰ ਤੋ ਲਿਫਾਫਾਂ ਲੈਂਣ ਦੀ ਜਰੂਰਤ ਨਾ ਪਵੇ। ਇਸ ਸੰਬਧੀ ਨਗਰ ਨਿਗਮ ਹੁਸਿਆਰਪੁਰ ਵਲੋ ਸਮੇ ਸਮੇ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਪੜੇ ਅਤੇ ਜੂਟ ਦੇ ਥੈਲ਼ੇ ਨਿਸ਼ੁਲਕ ਪਬਲਿਕ ਨੂੰ ਵੰਡੇ ਗਏ ਹਨ ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ।

ਕਮਿਸਨਰ ਨਗਰ ਨਿਗਮ ਵਲੋ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਨੋਟਿਫਿਕੇਸਨ ਨੰ 5/105/2020-2lg4/1021 ਮਿਤੀ 6 ਅਕਤੂਬਰ 2022 ਰਾਹੀ ਪੰਜਾਬ ਵਿੱਚ ਕਿਸੇ ਵੀ ਤਰਾਂ ਦੇ ਸਿੰਗਲ ਯੂਜ ਪਲਾਸਟਿਕ ਤੋ ਬਣੀ ਆਇਟਮਾਂ(ਲਿਫਾਫੇ,ਕਰੋਕਰਕੀ,ਪਾਣੀ ਦੇ ਗਿਲਾਸ਼) ਆਦਿ ਦੀ ਵਿਕਰੀ ਅਤੇ ਵਰਤੋ ਉਪਰ ਪੂਰੀ ਤਰਾਂ ਪਾਬੰਦੀ ਲਗਾਈ ਜਾ ਚੁੱਕੀ ਹੈ ਅਤੇ ਇਸ ਨੋਟਿਫੀਕੇਸ਼ਨ ਅਨੁਸਾਰ 2000 ਰੁਪਏ ਤੋ ਲੈਕੇ 1 ਲੱਖ ਤੱਕ ਦੇ ਚਲਾਨ ਕਰਨ ਦਾ ਪ੍ਰਵਧਾਨ ਹੈ । ਇਸ ਲਈ ਸਮੂਹ ਮਾਰਕੀਟ ਐਸੋਸੀਏਸਨ ਅਤੇ ਡਿਸਪੋਸਲ ਹੋਲਸੇਲਰ ਸਿੰਗਲ ਯੂਜ ਪਲਾਸਟਿਕ ਤੋ ਬਣੀ ਵਸਤੂਆਂ (ਲਿਫਾਫੇ,ਕਰੋਕਰਕੀ,ਪਾਣੀ ਦੇ ਗਿਲਾਸ਼) ਆਦਿ ਦੀ ਵਿਕਰੀ ਅਤੇ ਵਰਤੋ ਨੂੰ ਬੰਦ ਕਰਦੇ ਹੋਏ ਇਹਨਾਂ ਦੀ ਜਗਾਂ ਕੱਪੜੇ ਦੇ ਲਿਫਾਫੇ ਅਤੇ ਲੱਕੜ ਅਤੇ ਕਾਗਜ ਦੀ ਬਰਤਨ ਦੀ ਵਰਤੋ ਕਰਨ ਅਤੇ ਆਪਣੇ ਗਾਹਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ। ਉਹਨਾਂ ਦੱਸ਼ਿਆ ਕਿ ਨਗਰ ਨਿਗਮ ਹੁਸਿਆਰਪੁਰ ਵਲੋ ਸਪੈਸਲ ਪੈਟਰੋਲਿੰਗ ਟੀਮ ਇਸ ਕੰਮ ਲਈ ਤਾਇਨਾਤ ਕੀਤੀ ਗਈ ਹੈ ਜੋ ਦਿਨ ਰਾਤ ਬਾਜਾਰਾਂ ਵਿੱਚ ਪੈਟਰੋਲਿੰਗ ਕਰਕੇ ਸਿੰਗਲ ਯੂਜ ਪਲਾਸਟਿਕ ਤੋ ਬਣੀ ਆਇਟਮਾਂ ਦੀ ਵਿਕਰੀ ਅਤੇ ਵਰਤੋ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਕਰਦੇ ਹੋਏ ਉਹਨਾਂ ਦਾ ਸਮਾਨ ਮੌਕੇ ਤੇ ਜਬਤ ਕਰਕੇ ਨੋਟਿਫੀਕੇਸਨ ਅਨੁਸਾਰ ਦੱਸੀ ਮਾਤਰਾ ਅਨੁਸਾਰ ਚਲਾਨ ਜਾਰੀ ਕਰ ਰਹੀ ਹੈ ।