ਯੂਥ ਸੈਣੀ ਫੈਡਰੇਸ਼ਨ ਪੰਜਾਬ ਵਲੋਂ ਕਰਵਾਏ ਜਾ ਰਹੇ ਸਮਾਗਮ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ: ਕੁਲਵੰਤ ਸੈਣੀ

ਹੁਸ਼ਿਆਰਪੁਰ ( ਹਰਪਾਲ ਲਾਡਾ ): ਸੈਣੀ ਜਾਗਰਤੀ ਮੰਚ ਪੰਜਾਬ ਦੀ ਇਕ ਮੀਟਿੰਗ ਪ੍ਰਧਾਨ ਕੁਲਵੰਤ ਸਿੰਘ ਸੈਣੀ ਦੀ ਪ੍ਰਧਾਨਗੀ ਵਿੱਚ ਹੋਈ । ਸੈਣੀ ਭਵਨ ਨੇੜੇ ਗੰਜਾ ਸਕੂਲ ਵਿਖੇ ਹੋਈ ਇਸ ਮੀਟਿੰਗ ਵਿਚ ਮੰਚ ਦੇ ਸੰਸਥਾਪਕ ਸੰਦੀਪ ਸੈਣੀ ਚੇਅਰਮੈਨ ਬੈਕਫਿੰਕੋ ਵੀ ਸ਼ਾਮਿਲ ਹੋਏ। ਇਸ ਮੌਕੇ ਤੇ ਪ੍ਰੇਮ ਸੈਣੀ ਜ਼ਿਲ੍ਹਾ ਪ੍ਰਧਾਨ, ਹਰਿੰਦਰ ਸਿੰਘ ਸੈਣੀ ਜਨ ਸਕੱਤਰ ਪੰਜਾਬ, ਸ੍ਰੀਮਤੀ ਸੁਰਿੰਦਰ ਪਾਲ ਕੌਰ ਸੈਣੀ ਪ੍ਰਧਾਨ ਲੇਡੀ ਵਿੰਗ ਪੰਜਾਬ, ਪ੍ਰਭਜੋਤ ਸਿੰਘ ਸੈਣੀ ਯੂਥ ਪ੍ਰਧਾਨ, ਕਿਰਪਾਲ ਸਿੰਘ ਪਾਲੀ ਜ਼ਿਲ੍ਹਾ ਯੂਥ ਪ੍ਰਧਾਨ ਅਤੇ ਹੋਰਨਾਂ ਮੈਂਬਰਾਂ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਸਾਰਿਆਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਕਿ ਯੂਥ ਸੈਣੀ ਫੈਡਰੇਸ਼ਨ ਪੰਜਾਬ ਵਲੋਂ ਜੋ ਸੈਣੀ ਸੰਮੇਲਨ ਭੰਗਾਲਾ ਵਿਖੇ ਮਿਤੀ 5 ਅਪ੍ਰੈਲ 2025 ਨੂੰ ਹੋ ਰਿਹਾ ਹੈ ਉਸ ਵਿੱਚ ਜਿਸ ਜਗਹਾ ਵੀ ਸੈਣੀ ਜਾਗਰਤੀ ਮੰਚ ਪੰਜਾਬ ਅਤੇ ਹੋਰ ਸੈਣੀ ਸੰਸਥਾਵਾਂ ਦੇ ਵਰਕਰ ਬੈਠੇ ਹਨ, ਉਹ ਸਾਰੇ ਜਿਸ ਨੂੰ ਵੀ ਮੈਸੇਜ ਜਾਂ ਅਖਬਾਰ ਰਾਹੀਂ ਪਤਾ ਲੱਗਦਾ ਹੈ ਉਹ 10 ਵਜੇ ਜਨਤਾ ਪੈਲਸ ਭੰਗਾਲਾ ਪਠਾਣਕੋਟ ਰੋਡ ਤੇ ਜ਼ਰੂਰ ਪਹੁੰਚਣ।


ਇਸ ਦੌਰਾਨ ਉਹ ਸੈਣੀ ਲੀਡਰਾਂ ਦੇ ਵਿਚਾਰ ਸੁਣਨ ਅਤੇ ਸੈਣੀ ਬਿਰਾਦਰੀ ਨੂੰ ਹੋਰ ਉੱਚਾ ਚੁੱਕਣ ਲਈ ਕੀ ਉਪਰਾਲੇ ਕੀਤੇ ਜਾ ਸਕਦੇ ਹਨ ਇਸ ਬਾਰੇ ਆਪਣੇ ਵਿਚਾਰ ਵੀ ਦੱਸਣ ।

ਇਸ ਮੌਕੇ ਤੇ ਪਿਆਰੇ ਲਾਲ ਸੈਣੀ, ਅਰਵਿੰਦ ਸੈਣੀ, ਨਿਰਮਲ ਸਿੰਘ ਸੈਣੀ, ਕ੍ਰਿਸ਼ਨ ਸੈਣੀ, ਭੁਪਿੰਦਰ ਸੈਣੀ ਅਤੇ ਰਾਜਾ ਸੈਣੀ ਆਦਿ ਵੀ ਮੌਜੂਦ ਸਨ।