Hoshairpur

ਮੁਫ਼ਤ ਕਣਕ ਦਾ ਲਾਭ ਲੈ ਰਹੇ ਸਮੂਹ ਲਾਭਪਾਤਰਰੀ 31 ਮਾਰਚ ਤੱਕ ਕਰਵਾਉਣ ਈ.ਕੇ.ਵਾਈ.ਸੀ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 13 ਮਾਰਚ ( ਹਰਪਾਲ ਲਾਡਾ ): ਪੰਜਾਬ ਦੇ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਅਧੀਨ ਮੁਫ਼ਤ ਕਣਕ ਦਾ ਲਾਭ ਲੈ ਰਹੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਈ.ਕੇ.ਵਾਈ.ਸੀ. 31 ਮਾਰਚ ਤੱਕ ਲਾਜ਼ਮੀ ਕਰਵਾਉਣ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਦੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਅਧੀਨ ਮੁਫ਼ਤ ਕਣਕ ਦਾ ਲਾਭ ਲੈ ਰਹੇ ਉਹ ਲਾਭਪਾਤਰੀ, ਜਿਨ੍ਹਾਂ ਨੇ ਅਜੇ ਤੱਕ ਆਪਣੀ ਈ.ਕੇ.ਵਾਈ.ਸੀ. ਨਹੀਂ ਕਰਵਾਈ, ਆਪਣੇ ਨਜ਼ਦੀਕੀ ਰਾਸ਼ਨ ਡਿਪੂ ’ਤੇ ਜਾ ਕੇ ਆਪਣੀ ਈ–ਕੇ.ਵਾਈ.ਸੀ. 31 ਮਾਰਚ ਤੱਕ ਕਰਵਾਉਣ ਨੂੰ ਯਕੀਨੀ ਬਣਾਉਣ।

ਉਨ੍ਹਾਂ ਦੱਸਿਆ ਕਿ ਡਿਪੂ ਹੋਲਡਰਾਂ ਵਲੋਂ ਸਮੂਹ ਲਾਭਪਾਤਰੀਆਂ ਦੀ ਈ–ਕੇ.ਵਾਈ.ਸੀ. ਬਿਲਕੁਲ ਮੁਫ਼ਤ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਹੁਣ ਤੱਕ 76 ਫੀਸਦੀ ਲਾਭਪਾਤਰੀ ਆਪਣੀ ਈ–ਕੇ.ਵਾਈ.ਸੀ. ਕਰਵਾ ਚੁੱਕੇ ਹਨ। ਇਸ ਲਈ ਬਾਕੀ ਰਹਿੰਦੇ ਸਮੂਹ ਲਾਭਪਾਤਰੀਆਂ ਨੂੰ ਵਿਭਾਗ ਵਲੋਂ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਨਜ਼ਦੀਕੀ ਡਿਪੂ ‘ਤੇ ਜਾ ਕੇ ਮਸ਼ੀਨਾਂ ਤੇ ਆਪਣਾ ਅੰਗੂਠਾ ਲਗਾਉਂਦੇ ਹੋਏ ਈ–ਕੇ.ਵਾਈ.ਸੀ. ਕਰਵਾ ਲੈਣ ਤਾਂ ਜ਼ੋ ਉਨ੍ਹਾਂ ਦਾ ਬਣਦਾ ਕਣਕ ਦਾ ਕੋਟਾ ਨਿਰੰਤਰ ਮਿਲਦਾ ਰਹੇ।

ਜੇਕਰ ਕਿਸੇ ਵੀ ਲਾਭਪਾਤਰੀ ਨੂੰ ਈ–ਕੇ.ਵਾਈ.ਸੀ. ਕਰਵਾਉਣ ਵਿਚ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਗੜ੍ਹਸ਼ੰਕਰ, ਮਾਹਿਲਪੁਰ, ਕੋਟ ਫਤੂਹੀ, ਸੈਲਾ ਖੁਰਦ ਖੇਤਰ ਲਈ ਸਹਾਇਕ ਖੁਰਾਕ ਤੇ ਸਪਲਾਈਜ਼ ਅਫ਼ਸਰ ਪਰਮਜੀਤ ਸਿੰਘ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 88470-46881, ਚੱਬੇਵਾਲ, ਹੁਸ਼ਿਆਰਪੁਰ, ਸ਼ਾਮ ਚੁਰਾਸੀ, ਨੰਦਾਚੌਰ ਅਤੇ ਹਰਿਆਣਾ ਲਈ ਦਿਨੇਸ਼ ਕੁਮਾਰ ਦੇ ਮੋਬਾਇਲ ਨੰਬਰ 79734-95079, ਟਾਂਡਾ ਅਤੇ ਗੜਦੀਵਾਲਾ ਲਈ ਮੁਨੀਸ਼ ਬੱਸੀ ਦੇ ਮੋਬਾਇਲ ਨੰਬਰ 80138-4000, ਦਸੂਹਾ ਲਈ ਮਨਜਿੰਦਰ ਸਿੰਘ ਨਾਲ 98727-29160, ਮੁਕੇਰੀਆਂ ਅਤੇ ਭੰਗਾਲਾ ਲਈ ਪਰਵਿੰਦਰ ਕੌਰ ਦੇ ਮੋਬਾਇਲ ਨੰਬਰ 94635-28649 ਅਤੇ ਹਾਜੀਪੁਰ ਤੇ ਤਲਵਾੜਾ ਲਈ ਅਮਨਦੀਪ ਸਿੰਘ ਢਿੱਲੋਂ ਨਾਲ 98140-80679 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button

You cannot copy content of this page