ਡਾ. ਇਸ਼ਾਂਕ ਨੇ ਰੂਪੋਵਾਲ ਨੂੰ ਦਿੱਤਾ 4.85 ਲੱਖ ਦਾ ਟਰਾਂਸਫਾਰਮਰ

ਚੱਬੇਵਾਲ ( ਬਲਜਿੰਦਰ ਸਿੰਘ ) : ਹਲਕੇ ਦੇ ਵਿਕਾਸ ਨੂੰ ਹੋਰ ਤਜੇਂ ਦੇਣ ਦੇ ਉਦੇਸ਼ ਨਾਲ, ਚੱਬੇਵਾਲ ਦੇ ਹਲਕਾ ਵਿਧਾਇਕ ਡਾ. ਇਸ਼ਾਂਕ ਨੇ ਪਿੰਡ ਰੂਪੌਵਲ ਵਿੱਚ 4 .85 ਲੱਖ ਦੀ ਲਾਗਤ ਨਾਲ ਲਗਾਏ ਗਏ ਨਵੇਂ ਟਰਾਂਸਫਾਰਮਰ ਦਾ ਉਦਘਾਟਨ ਕੀਤਾ। ਇਹ ਨਵਾਂ ਟਰਾਂਸਫਾਰਮਰ ਪਿੰਡ ਵਾਸੀਆਂ ਦੀ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਇਸ ਮੌਕੇ ਵਿਧਾਇਕ ਡਾ. ਇਸ਼ਾਂਕ ਨੇ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਇਲਾਕਿਆਂ ਦੇ ਸਮੂਹਿਕ ਵਿਕਾਸ ਨੂੰ ਪ੍ਰਾਥਮਿਕਤਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਵਾਂ ਟਰਾਂਸਫਾਰਮਰ ਪਿੰਡ ਦੇ ਲੋਕਾਂ ਨੂੰ ਲਗਾਤਾਰ ਅਤੇ ਵਧੀਆ ਬਿਜਲੀ ਸਪਲਾਈ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ।


ਸਰਪੰਚ ਮਲਕੀਤ ਸਿੰਘ ਅਤੇ ਪਿੰਡ ਦੇ ਹੋਰ ਨੇਤਾਵਾਂ ਨੇ ਵਿਧਾਇਕ ਅਤੇ ਵਿਭਾਗ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਸਮਿਆਂ ਤੋਂ ਪਿੰਡ ਵਿੱਚ ਬਿਜਲੀ ਦੀ ਘੱਟ ਵੋਲਟੇਜ ਅਤੇ ਓਵਰ -ਲੋਡ ਦੀ ਸਮੱਸਿਆ ਸੀ, ਜਿਸ ਨਾਲ ਖੇਤੀਬਾੜੀ ਅਤੇ ਘਰੇਲੂ ਕੰਮਕਾਜ ਪ੍ਰਭਾਵਿਤ ਹੋ ਰਹੇ ਸਨ। ਨਵੇਂ ਟਰਾਂਸਫਾਰਮਰ ਦੇ ਲੱਗਣ ਨਾਲ ਇਹ ਮੁਸ਼ਕਲ ਹੱਲ ਹੋ ਜਾਵੇਗੀ।

ਉਦਘਾਟਨੀ ਸਮਾਰੋਹ ਦੌਰਾਨ ਪਿੰਡ ਵਾਸੀਆਂ ਵਲੋਂ ਵਿਧਾਇਕ ਡਾ. ਇਸ਼ਾਂਕ ਦਾ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ‘ਤੇ ਸਮੂਹ ਹਾਜ਼ਰੀਨ ਨੇ ਪੰਜਾਬ ਦੀ ਤਰੱਕੀ ਲਈ ਇਕੱਠੇ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ।ਉਦਘਾਟਨੀ ਸਮਾਗਮ ਦੌਰਾਨ ਪਿੰਡ ਦੇ ਸਰਪੰਚ ਮਲਕੀਤ ਸਿੰਘ, ਸੁਖਦੀਪ ਭੱਟੀ ਨੂਰੀ, ਓੰਕਾਰ ਸਿੰਘ ਕਾਰੀ, ਦਲਬੀਰ ਸਿੰਘ, ਸ਼ਿੰਦਾ ਪੰਚ, ਜਸਵਿੰਦਰ ਕੌਰ ਪੰਚ, ਰਣਜੀਤ ਸਿੰਘ, ਹੈਪੀ, ਨਰਿੰਦਰ ਬਧੇਲ, ਸੰਤ ਸੋਦੀ ਰਾਮ ਅਤੇ ਹੋਰ ਵਿਅਕਤੀ ਮੌਜੂਦ ਸਨ। ਵਿਭਾਗ ਤੋਂ J.E. ਸੁਰੇਸ਼ ਕੁਮਾਰ, SDO ਅਸ਼ੋਕ ਕੁਮਾਰ ਪਾਂਸ਼ਟਾ, ਅਤੇ XEN ਹਰਦੀਪ ਕੁਮਾਰ (ਫਗਵਾੜਾ) ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ।