ਪਿੰਡ ਸੂਸਾਂ ਵਿਖੇ ਪਹਿਲੀ ਮਈ ਦਿਵਸ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਚੜਾਇਆ ਲਾਲ ਝੰਡਾ

ਹੁਸ਼ਿਆਰਪੁਰ, 9 ਮਈ: ਇੱਥੇ ਪਿੰਡ ਸੂਸਾਂ ਵਿਖੇ ਕਾ: ਗੁਰਬਖਸ਼ ਸਿੰਘ ਸੂਸ ਨੇ ਪਹਿਲੀ ਮਈ ਦਿਵਸ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਆਪਣੇ ਗ੍ਰਹਿ ਵਿਖੇ ਲਾਲ ਝੰਡਾ ਚੜਾਇਆ, ਜਿਸ ਨੂੰ ਚੜਾਉਣ ਦੀ ਰਸਮ ਪਾਰਟੀ ਸੂਬਾ ਕਮੇਟੀ ਮੈਂਬਰ ਸਾਥੀ ਗੁਰਮੇਸ਼ ਸਿੰਘ ਨੇ ਅਦਾ ਕੀਤੀ।
ਬਾਅਦ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਸਾਥੀ ਗੁਰਮੇਸ਼ ਸਿੰਘ ਨੇ ਸ਼ਿਕਾਗੋ ਅੰਦਰ ਘਟੀਆਂ ਘਟਨਾਵਾਂ ਅਤੇ ਉਹਨਾਂ ਵੱਲੋਂ ਉਠਾਈ ਗਈ ਜੋਰਦਾਰ ਮੰਗ ਕੀ ਮਜ਼ਦੂਰਾਂ ਨੂੰ ਅੱਠ ਘੰਟੇ ਕੰਮ, ਅੱਠ ਘੰਟੇ ਆਰਾਮ ਅਤੇ ਅੱਠ ਘੰਟੇ ਪ੍ਰੀਵਾਰ ਨਾਲ ਬਿਤਾਉਣ ਦੀ ਵਿਵਸਥਾ ਕੀਤੀ ਜਾਵੇ ਬਾਰੇ ਦੱਸਿਆ।


ਉਹਨਾਂ ਨੇ ਇਕੱਠੇ ਹੋਏ ਲੋਕਾਂ ਨੂੰ ਜੋਰਦਾਰ ਆਵਾਜ਼ ਵਿੱਚ ਅਪੀਲ ਕੀਤੀ ਕਿ ਅੱਜ ਸ਼ਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਅਤੇ ਸਹੀ ਸ਼ਰਧਾਂਜਲੀ ਇਹੋ ਹੋਵੇਗੀ ਪਾਰਲੀਮੈਂਟ ਦੀ ਚੋਣਾਂ ਵਿੱਚ ਫਿਰਕੂ ਕਾਰਪੋਰੇਟ ਗਠਜੋੜ ਵਾਲੀ ਕੇਂਦਰੀ ਸਰਕਾਰ ਜਿਸ ਦੀ ਅਗਵਾਈ ਬੀ.ਜੇ.ਪੀ ਦੀ ਮੋਦੀ ਸਰਕਾਰ ਕਰ ਰਹੀ ਹੈ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇ। ਇਸ ਮੌਕੇ ਸਾਥੀ ਗੁਰਬਖਸ਼ ਸਿੰਘ ਸ{ਸ ਨੇ ਵੀ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ । ਇਸ ਇਕੱਠ ਨੂੰ ਸਾਥੀ ਬਲਵਿੰਦਰ ਸਿੰਘ ਹੁਸ਼ਿਆਰਪੁਰ ਅਤੇ ਸਾਥੀ ਗੁਰਮੀਤ ਸਿੰਘ ਕਾਨੇ ਨੇ ਵੀ ਸੰਬੋਧਨ ਕੀਤਾ।
